13 ਮਈ ਨੂੰ ਚੋਣਾਂ ਕਰਨ ਦਾ ਪੱਤਰ ਕੀਤਾ ਜਾਰੀ

ਮੋਗਾ (ਹਰਪਾਲ ਸਹਾਰਨ) : ਕਾਫੀ ਲੰਬੇ ਸਮੇਂ ਦੇ ਇੰਤਜਾਰ ਤੋਂ ਬਾਅਦ ਆਖਿਰ ਮੋਗਾ ਨਗਰ ਨਿਗਮ ਦੇ ਮੇਯਰ, ਸੀਨੀਅਰ ਡਿਪਟੀ ਮੇਯਰ ਅਤੇ ਡਿਪਟੀ ਮੇਯਰ ਦੀ ਚੋਣ ਦੀ ਤਰੀਖ 13 ਮਈ ਤੈਅ ਕਰ ਦਿੱਤੀ ਗਈ । ਜਿਂਵੇ ਹੀ ਚੋਣਾਂ ਦੀ ਤਰੀਕ ਦਾ ਐਲਾਨ ਹੋਇਆ ਤਾਂ ਸ਼ਹਿਰ ਦੇ 50 ਵਾਰਡਾਂ ਦੇ ਪਾਰਸ਼ਦਾਂ ਵਿਚਕਾਰ ਰਾਜਨੀਤੀ ਸ਼ੁਰੂ ਹੋ ਗਈ ਹੈ । ਚੋਣਾਂ ਦੌਰਾਨ ਮੁੱਖ ਰੂਪ ਵਿੱਚ ਕਾਂਗਰਸ ਅਤੇ ਅਕਾਲੀ ਆਹਮਣੇ ਸਾਹਮਣੇ ਹੋਣਗੇ । ਬੀਤੀਆਂ ਨਗਰ ਨਿਗਮ ਦਿਆਂ ਚੋਣਾਂ ਵਿੱਚ 20 ਸੀਟਾਂ ਤੇ ਕਾਂਗਰਸ, 15 ਸ਼੍ਰੋਮਣੀ ਅਕਾਲੀ ਦਲ, 10 ਆਜ਼ਾਦ, 4 ਆਮ ਆਦਮੀ ਪਾਰਟੀ ਅਤੇ 1 ਸੀਟ ਤੋਂ ਭਾਜਪਾ ਦੇ ਨੁਮਾਈਂਦੇ ਜੇਤੂ ਰਹੇ ਸਨ । ਮੋਗਾ ਤੋਂ ਮੌਜੂਦਾ ਵਿਧਾਇਕ ਡਾ. ਹਰਜੋਤ ਕਮਲ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿਕਾਸ ਲਈ ਕਾਂਗਰਸ ਦਾ ਮੇਯਰ ਬਨਣਾ ਜਰੂਰੀ ਹੈ । ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬਰਜਿੰਦਰ ਸਿੰਘ ਮੱਖਣ ਬਰਾੜ ਦਾ ਕਹਿਣਾ ਹੈ ਕਿ ਮੇਯਰ ਚੋਣ ਵਾਸਤੇ ਅਕਾਲੀ ਦਲ ਵੀ ਆਪਣਾ ਉਮੀਦਵਾਰ ਉਤਾਰੇਗਾ ।






