ਪੰਜਾਬ ਅੰਦਰ ਡਾਕਟਰ ਅਤੇ ਨਰਸਾਂ ਦੀ ਵੱਡੇ ਪੱਧਰ ‘ਤੇ ਘਾਟ ਮਹਿਸੂਸ ਕੀਤੀ ਜਾ ਰਹੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕੋਰੋਨਾ ਮਹਾਂਮਾਰੀ ਨੇ ਪੂਰੇ ਦੇਸ਼ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਕਰੋਨਾ ਦੀ ਦੂਸਰੀ ਲਹਿਰ ਦੇ ਚੱਲਦਿਆਂ ਹਸਪਤਾਲ ਪੂਰੀ ਤਰ੍ਹਾਂ ਭਰੇ ਹੋਏ ਹਨ ਅਤੇ ਆਮ ਲੋਕਾਂ ਨੂੰ ਇਲਾਜ਼ ਕਰਵਾਉਣ ਲਈ ਬੈੱਡ ਤੱਕ ਨਹੀ ਮਿਲ ਰਹੇ। ਪੰਜਾਬ ਅੰਦਰ ਡਾਕਟਰ ਅਤੇ ਨਰਸਾਂ ਦੀ ਵੱਡੇ ਪੱਧਰ ‘ਤੇ ਘਾਟ ਮਹਿਸੂਸ ਕੀਤੀ ਜਾਂ ਰਹੀ ਹੈ ਇਸੇ ਮਹਾਂਮਾਰੀ ਦੇ ਕਰੋਪ ਤੇ ਚੱਲਦਿਆਂ ਪਿੰਡਾਂ ਅੰਦਰ ਮੈਡੀਕਲ ਪ੍ਰੈਕਟਿਸ ਕਰਨ ਵਾਲੇ ਆਰ ਐਮ ਪੀਜ ਡਾਕਟਰਾਂ ਨੇ ਕਰੋਨਾ ਦੀ ਪਹਿਲੀ ਲਹਿਰ ਦੋਰਾਨ ਜਦੋਂ ਵੱਡੇ ਵੱਡੇ ਹਸਪਤਾਲਾਂ ਨੂੰ ਚਲਾਉਣ ਵਾਲੇ ਐਮ ਬੀ ਬੀ ਐਸ , ਐਮ ਡੀ ਡਾਕਟਰ ਆਪਣੇ ਹਸਪਤਾਲਾਂ ਨੂੰ ਜਿੰਦਰੇ ਲਾ ਬੈਠ ਗਏ ਸਨ ਇਹਨਾ ਨੇ ਹੀ ਪਿੰਡਾਂ ਦੇ ਆਮ ਲੋਕਾਂ ਦੀ ਮੱਦਦ ਕੀਤੀ ਅਤੇ ਪਿੰਡਾ ਦੇ ਲੋਕਾਂ ਲਈ ਮਸਿਹਾ ਸਾਬਤ ਹੋਏ ਸਨ।ਇਸ ਮੌਕੇ ਮਾਨਸਾ ਜ਼ਿਲੇ ਪਿੰਡ ਚਕੇਰੀਆਂ ਦੇ ਆਰ ਐਮ ਪੀਜ ਡਾਕਟਰ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਸਾਡੇ ਆਰ ਐਮ ਪੀਜ ਡਾਕਟਰ ਭਾਈਚਾਰੇ ਵੱਲੋਂ ਪਿੰਡਾਂ ‘ਚ ਕਰੋਨਾ ਕਾਲ ਤੇ ਚੱਲਦਿਆਂ ਲੋਕ ਆਰਥਿਕ ਤੌਰ ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਜਿਸ ਕਰਕੇ ਉਹ ਵੱਡੇ ਵੱਡੇ ਹਸਪਤਾਲਾਂ ਦੇ ਮਹਿੰਗੇ ਇਲਾਜ ਕਰਵਾਉਣ ਤੋਂ ਅਸਮਰੱਥ ਹਨ। ਸ਼ਹਿਰਾਂ ਦੇ ਵੱਡੇ ਹਸਪਤਾਲ ਪੂਰੀ ਤਰ੍ਹਾਂ ਭਰੇ ਹੋਣ ਕਰਕੇ ਆਮ ਬਿਮਾਰੀਆਂ ਤੋਂ ਪ੍ਰਭਾਵਿਤ ਲੋਕਾਂ ਨੂੰ ਸਹੀ ਇਲਾਜ਼ ਨਹੀ ਮਿਲ ਪਾ ਰਿਹਾ ਅਤੇ ਅਜਿਹੇ ਵਿੱਚ ਪਿੰਡਾਂ ਦੇ ਲੋਕ ਆਪਣੀਆਂ ਆਮ ਬਿਮਾਰੀਆਂ ਦਾ ਇਲਾਜ਼ ਪਿੰਡਾ ਅੰਦਰ ਅੰਦਰ ਆਰ ਐਮ ਪੀਜ ਡਾਕਟਰਾਂ ਤੋਂ ਕਰਵਾ ਰਹੇ ਹਨ।ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਇਸ ਮਹਾਂਮਾਰੀ ਦੀ ਚੈਨ ਨੂੰ ਰੋਕਣ ਲਈ ਕੋਰਨਾ ਮਰੀਜਾਂ ਵਾਸਤੇ ਸਰਕਾਰ ਸਾਨੂੰ ਲੋੜੀਂਦੀਆਂ ਦਵਾਈਆਂ ਉਪਲੱਬਧ ਕਰਵਾਏ ਤੇ ਅਸੀ ਆਪਣੀਆਂ ਮੁਫਤ ਸੇਵਾਵਾਂ ਦੇਵਾਗੇ।





