ਪੰਜਾਬ ਸਰਕਾਰ ਵੱਲੋਂ ਲਾਗੂ ਵੀਕ ਐਂਡ ਲਾਕਡਾਊਨ ਦੌਰਾਨ ਸਨੀਵਾਰ ਐਤਵਾਰ ਮੁਕੰਮਲ ਬੰਦ ਰੱਖਣ ਦਾ ਵਿਰੋਧ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਕਰੋਨਾ ਮਹਮਾਰੀ ਨੂੰ ਲੈ ਕੇ ਸਰਕਾਰ ਵਲੋਂ ਵੀਕ ਐਂਡ ਲਾਕਡਾਨ ਦੌਰਾਨ ਸਨੀਵਾਰ ਅੰਤਵਾਰ ਮੁਕੰਮਲ ਬੰਦ ਰੱਖਣ ਦੇ ਐਲਾਨ ਦੇ ਵਿਰੋਧ ਵਿਚ ਕਿਸਾਨ ਸੰਯੁਕਤ ਮੋਰਚੇ ਅੱਜ ਦੁਕਾਨਾਂ ਖੁਲਵਾਉਣ ਦੇ ਐਲਾਨ ਤੇ ਬਲਾਕ ਮਲੋਟ ਦੇ ਕਿਸਾਨਾਂ ਨੇ ਆਪਣਾ ਫ਼ੈਸਲਾ ਵਾਪਸ ਲੈ ਲਿਆ ਪਰ ਲੰਬੀ ਬਲਾਕ ਵਿਚ ਕਿਸਾਨ ਯੂਨੀਯਨ ਉਗਰਾਹਾਂ ਅਤੇ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਦੁਕਾਨਾਂ ਖੁਲਵਾਉਣ ਲਈ ਇਕੱਤਰ ਹੋਏ ਪਰ ਸਿਰਫ ਮੈਡੀਕਲ ਅਤੇ ਸਬਜ਼ੀਆਂ ਵਾਲੀਆਂ ਦੁਕਾਨਾਂ ਤੋਂ ਇਲਾਵਾ ਕੋਈ ਵੀ ਦੁਕਾਨਦਾਰ ਨਹੀਂ ਆਇਆ ਜਿਸ ਨੂੰ ਲੈ ਕੇ ਕਿਸਾਨਾਂ ਵਲੋਂ ਧਰਨਾ ਦੀਆ5 ਗਿਆ ਅਤੇ ਇੱਕ ਰੋਸ਼ ਮਾਰਚ ਕੱਢਿਆ ਗਿਆ ।
ਕਿਸਾਨ ਸਿਜੁਕਤ ਮੋਰਚੇ ਵਲੋਂ ਅੱਜ ਦੁਕਾਨ ਖੁਲਵਾਉਣ ਦੇ ਸੱਦੇ ਤੇ ਬਲਾਕ ਮਲੋਟ ਵਿਚ ਕਿਸਾਨਾਂ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਗਿਆ ਪਰ ਬਲਾਕ ਲੰਬੀ ਵਿਚ ਕਿਸਾਨ ਯੂਨੀਅਨ ਉਗਰਾਹਾਂ ਤੇ ਕਿਸਾਨ ਮਜਦੂਰ ਯੂਨੀਅਨ ਵਲੋਂ ਦੁਕਾਨਾਂ ਖੁਲਵਾਉਣ ਲਈ ਇਕੱਠੇ ਹੋਏ ਪੁਲੀਸ ਵੱਲੋਂ ਪੂਰੇ ਸਖਤ ਪ੍ਰਬੰਧ ਕੀਤੇ ਗਏ ਸਨ ਪਰ ਸਿਰਫ ਮੈਡੀਕਲ ਅਤੇ ਸਬਜ਼ੀਆਂ ਵਾਲੀਆਂ ਦੁਕਾਨਾਂ ਤੋਂ ਇਲਾਵਾ ਕੋਈ ਵੀ ਦੁਕਾਨਦਾਰ ਨਹੀਂ ਪੂਜਾ ਜਿਸ ਨੂੰ ਲੈ ਅਖਰਕਰ ਕਿਸਾਨਾਂ ਨੇ ਧਰਨਾ ਲਗਾਕੇ ਇਕ ਰੋਸ਼ ਮਾਰਚ ਕੱਢਿਆ ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਕੋਲ ਕਰੋਨਾ ਮਹਾਮਾਰੀ ਨੂੰ ਰੋਕਣ ਲਈ ਕੋਈ ਚੰਗੇ ਪ੍ਰਬੰਧ ਨਹੀਂ ਪਰ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਊਨਾ ਦੀ ਦੁਕਾਨਾਂ ਬੰਦ ਕਰਵਾ ਕੇ ਊਨਾ ਦਾ ਰੁਜ਼ਗਾਰ ਖ਼ਤਮ ਕੀਤਾ ਜਾ ਰਿਹਾ ਹੈ ਜਦ ਕਿ ਸਰਕਾਰ ਦੇ ਵੱਡੇ ਅਦਾਰੇ ਅਤੇ ਸ਼ਰਾਬ ਦੇ ਠੇਕੇ ਖੁਲ੍ਹੇ ਹਨ ਸਿਰਫ ਕਰੋਨਾ ਦੇ ਨਾਮ ਤੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਕੀਤਾ ਰਿਹਾ ਹੈ ਬੇਸ਼ਕ ਕਰੋਨਾ ਮਹਾਮਾਰੀ ਦੌਰਾਨ ਕਿਸਾਨ ਲੋਕਾਂ ਦੇ ਨਾਲ ਹਨ ਪਰ ਸਰਕਾਰਾਂ ਨੂੰ ਚਾਹੀਦਾ ਹੈ ਕੇ ਇਸ ਦੇ ਬਚਾਵ ਅਤੇ ਇਲਾਜ ਲਈ ਚੰਗੇ ਪ੍ਰਬੰਧ ਕਰੇ ਅਸੀਂ ਦੁਕਾਨਦਾਰਾਂ ਦੇ ਨਾਲ ਹੈ ।






