ਕਲੇਮ ਲੈਣ ਸੰਬੰਧੀ ਵੱਖ-ਵੱਖ ਨਿਯਮਾਂ ’ਚ ਉਪਭੋਗਤਾਵਾਂ ਨੂੰ ਦਿੱਤੀ ਰਾਹਤ

ਨਵੀਂ ਦਿੱਲੀ (ਏਜੇਂਸੀ) : ਕੋਰੋਨਾ ਮਹਾਂਮਾਰੀ ਨਾਲ ਵੱਧ ਰਹੀਆਂ ਮੌਤਾਂ ਨੂੰ ਦੇਖਦਿਆਂ ਭਾਰਤੀ ਜੀਵਨ ਬੀਮਾ ਨਿਗਮ ਨੇ ਕਲੇਮ ਲੈਣ ਸੰਬੰਧੀ ਵੱਖ-ਵੱਖ ਨਿਯਮਾਂ ’ਚ ਉਪਭੋਗਤਾਵਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਹੈ ਭਾਰਤੀ ਜੀਵਨ ਬੀਮਾ ਨਿਗਮ ਅਨੁਸਾਰ ਲੋਕਾਂ ਦੀ ਸੁਰੱਖਿਆਂ ਨੂੰ ਧਿਆਨ ’ਚ ਰੱਖਦੇ ਹੋਏ ਇਹ ਕਦਮ ਉਠਾਇਆ ਗਿਆ ਹੈ। ਇੰਸ਼ੋਰੈਂਸ ਕੰਪਨੀ ਨੇ ਕਿਹਾ ਕਿ ਵਰਤਮਾਨ ਹਾਲਾਤਾਂ ’ਚ ਹਸਪਤਾਲ ’ਚ ਕਿਸੇ ਦੀ ਵੀ ਮੌਤ ਹੋਣ ’ਤੇ ਡੈੱਥ ਕਲੇਮ ਲਈ ਮਿਊਂਸਪਲ ਵੱਲੋਂ ਜਾਰੀ ਮੌਤ ਦੇ ਪ੍ਰਮਾਣ ਪੱਤਰ ਦੀ ਥਾਂ ’ਤੇ ਐੱਲਆਈਸੀ ਨੇ ਕੁਝ ਹੋਰ ਦਸਤਾਵੇਜ਼ਾਂ ਨੂੰ ਵਿਕਲਪ ਸਬੂਤ ਦੇ ਰੂਪ ’ਚ ਇਸਤੇਮਾਲ ਕਰਨ ਇਜਾਜ਼ਤ ਦਿੱਤੀ ਹੈ। ਹਾਲਾਂਕਿ ਹੋਰ ਮਾਮਲਿਆਂ ’ਚ ਪਹਿਲਾਂ ਦੀ ਤਰ੍ਹਾਂ ਮਿਊਂਸੀਪਲ ਡੈੱਥ ਸਰਟੀਫਿਕੇਟ ਦੀ ਲੋੜ ਹੋਵੇਗੀ। ਭਾਰਤੀ ਜੀਵਨ ਬੀਮਾ ਨਿਗਮ ਨੇ ਪਾਲਿਸੀ ਹੋਲਡਰਾਂ ਨੂੰ ਮੈਚਿਓਰਿਟੀ/ਸਰਵਾਈਵਲ ਬੈਨੀਫਿਟ ਕਲੇਮ ਸੈਟਲਮੈਂਟ ਲਈ ਕਿਸੇ ਵੀ ਨਜ਼ਦੀਕੀ ਦਫ਼ਤਰ ’ਚ ਡਾਕੂਮੈਂਟ ਜਮ੍ਹਾਂ ਕਰਵਾਉਣ ਦੀ ਛੋਟ ਦਿੱਤੀ ਹੈ।






