17.1 C
Chandigarh

TODAY NOW NEWS

Friday, March 20, 2026
HomeBREAKING NEWSਕੋਰੋਨਾ ਦਾ ਕਹਿਰ : ਦੂਸਰੀ ਲਹਿਰ ਨਾਲ ਘਾਤਕ ਆਂਕੜੇ ਆ ਰਹੇ ਨੇ...

ਕੋਰੋਨਾ ਦਾ ਕਹਿਰ : ਦੂਸਰੀ ਲਹਿਰ ਨਾਲ ਘਾਤਕ ਆਂਕੜੇ ਆ ਰਹੇ ਨੇ ਸਾਹਮਣੇ

24 ਘੰਟਿਆਂ ਵਿੱਚ ਹੋਣ ਵਾਲਿਆਂ ਮੌਤਾਂ ਦਾ ਟੁੱਟਿਆ ਰਿਕਾਰਡ : 4 ਹਜ਼ਾਰ ਤੋਂ ਜ਼ਿਆਦਾ ਮੌਤਾਂ

ਨਵੀਂ ਦਿੱਲੀ (ਏਜੇਂਸੀ) : ਪਿਛਲੇ 24 ਘੰਟੇ ਵਿੱਚ ਹੋਈਆਂ 4 ਹਜ਼ਾਰ ਤੋਂ ਜ਼ਿਆਦਾ ਮੌਤਾਂ ਤੇ 4 ਲੱਖ ਤੋਂ ਵੱਧ ਨਵੇਂ ਮਾਮਲਿਆਂ ਨੇ ਆਪਣੇ ਵਿਨਾਸ਼ਕਾਰੀ ਰੂਪ ਡਰਾਵਣੀ ਤਸਵੀਰ ਪੇਸ਼ ਕੀਤੀ ਹੈ 6 ਮਈ ਨੂੰ ਭਾਰਤ ’ਚ 3,980 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਸੀ, ਜੋ ਉਸ ਦਿਨ ਤਕ ਦਾ ਸਭ ਤੋਂ ਜ਼ਿਆਦਾ ਅੰਕੜਾ ਸੀ।

ਮਈ ਮਹੀਨੇ ਦੇ ਪਹਿਲੇ ਦਿਨ ਤੋਂ ਹੀ 4 ਲੱਖ ਤੋਂ ਜ਼ਿਆਦਾ ਮਾਮਲੇ ਆਉਣ ਦੀ ਸ਼ੁਰੂਆਤ ਹੋਈ, ਜੋ ਅੱਜ ਵੀ ਜਾਰੀ ਹੈ। ਇਕ ਮਈ ਤੋਂ ਬਾਅਦ ਅੱਜ ਚੌਥੇ ਦਿਨ ਕੋਰੋਨਾ ਦੇ ਮਾਮਲੇ ਚਾਰ ਲੱਖ ਤੋਂ ਜ਼ਿਆਦਾ ਆਏ ਹਨ। ਸ਼ੁੱਕਰਵਾਰ ਨੂੰ 4,14,188 ਮਾਮਲੇ ਸਾਹਮਣੇ ਆਏ ਸੀ। ਦੇਸ਼ ’ਚ ਮੌਜੂਦਾ ਮਾਮਲਿਆਂ ਦੀ ਕੁੱਲ ਗਿਣਤੀ 37,23,446 ਹੈ ਤੇ ਡਿਸਚਾਰਜ ਹੋਏ ਮਾਮਲਿਆਂ ਦੀ ਕੁੱਲ ਗਿਣਤੀ 1,79,30,960 ਹੈ।

Today Now News

RELATED ARTICLES
- Advertisment -

POPULAR POSTS