ਸਟਾਫ ਦੁਆਰਾ ਵਿਿਦਆਰਥੀਆਂ ਨੂੰ ਔਨਲਾਈਨ ਕਲਾਸਾਂ ਦੌਰਾਨ ਰਬਿੰਦਰ ਨਾਥ ਟੈਗੋਰ ਜੀ ਬਾਰੇ ਜਾਣਕਾਰੀ ਦਿੱਤੀ ਗਈ

ਮੋਗਾ (ਹਰਪਾਲ ਸਹਾਰਨ) : ਐਸ. ਐਫ. ਸੀ. ਪਬਲਿਕ ਸਕੂਲ, ਫਤਿਹਗੜ ਕੋਰੋਟਾਨਾ ਵਿਖੇ ਮਨਾਈ ਗਈ ਰਬਿੰਦਰ ਨਾਥ ਟੈਗੋਰ ਜਯੰਤੀ, ਇਸ ਮੌਕੇ ਤੇ ਐਸ. ਐਫ. ਸੀ. ਸਟਾਫ ਦੁਆਰਾ ਵਿਦਿਆਰਥੀਆਂ ਨੂੰ ਔਨਲਾਈਨ ਕਲਾਸਾਂ ਦੌਰਾਨ ਰਬਿੰਦਰ ਨਾਥ ਟੈਗੋਰ ਜੀ ਬਾਰੇ ਜਾਣਕਾਰੀ ਦਿੱਤੀ ਗਈ । ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਰਬਿੰਦਰ ਨਾਥ ਟੈਗੋਰ ਜੀ ਦਾ ਜਨਮ 7 ਮਈ 1861 ਨੂੰ ਪੱਛਮੀ ਬੰਗਾਲ ਦੇ ਕਲਕੱਤਾ ਸ਼ਹਿਰ ਵਿੱਚ ਹੋਇਆ ਸੀ ।ਰਬਿੰਦਰ ਨਾਥ ਟੈਗੋਰ ਜੀ ਦੇ ਪਿਤਾ ਦਾ ਨਾਮ ਦਵਿੰਦਰ ਨਾਥ ਟੈਗੋਰ ਅਤੇ ਮਾਤਾ ਜੀ ਦਾ ਨਾਮ ਸ਼ਾਰਦਾ ਦੇਵੀ ਸੀ ।ਰਬਿੰਦਰ ਨਾਥ ਟੈਗੋਰ ਜੀ ਨੇ ਸਾਹਿਤ ਸੰਗੀਤ ਅਤੇ ਦੇਸ਼ ਦੀ ਅਜ਼ਾਦੀ ਵਿੱਚ ਮਹੱਤਵਪੂਰਨ ਭੁਮਿਕਾ ਨਿਭਾਈ ।ਰਬਿੰਦਰ ਨਾਥ ਟੈਗੋਰ ਜੀ ਦੇ ਨਾ ਭੁੱਲਣਯੋਗ ਯੋਗਦਾਨ ਲਈ ਹਰ ਸਾਲ 7 ਮਈ ਨੂੰ ਰਬਿੰਦਰ ਨਾਥ ਟੈਗੋਰ ਜਯੰਤੀ ਮਨਾਈ ਜਾਂਦੀ ਹੈ । ਸਕੂਲ਼ ਦੇ ਡਾਈਰੈਕਟਰ ਅਭਿਸ਼ੇਕ ਜਿੰਦਲ, ਪ੍ਰਿੰਸੀਪਲ ਸ਼ੀਨਮ ਜਿੰਦਲ ਅਤੇ ਸਟਾਫ ਦੁਆਰਾ ਰਬਿੰਦਰ ਨਾਥ ਟੈਗੋਰ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਗਈ ।





