17.1 C
Chandigarh

TODAY NOW NEWS

Friday, March 20, 2026
HomeWEIRD NEWSਗੁਰਦਾਸਪੁਰ : ਇੱਕ ਨੌਜਵਾਨ ਨੇ ਜ਼ਮੀਨ ਦੀ ਵੱਟ ਨੂੰ ਲੈਕੇ ਆਪਣੀ ਚਾਚੀ...

ਗੁਰਦਾਸਪੁਰ : ਇੱਕ ਨੌਜਵਾਨ ਨੇ ਜ਼ਮੀਨ ਦੀ ਵੱਟ ਨੂੰ ਲੈਕੇ ਆਪਣੀ ਚਾਚੀ ਅਤੇ ਚਚੇਰੀ ਭੈਣ ਨੂੰ ਟ੍ਰੈਕਟਰ ਹੇਠਾਂ ਕੁਚਲਿਆ

ਪਿੰਡ ਨਾਨਕਸਰ ਬਾਗੜੀਆਂ ਵਸਨੀਕ 21 ਸਾਲਾਂ ਲੜਕੀ ਸੁਮਨਪ੍ਰੀਤ ਕੌਰ ਦੀ ਮੌਤ ਅਤੇ ਮਾਂ ਗੰਭੀਰ ਰੂਪ ਚ ਜ਼ਖਮੀ

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਜ਼ਮੀਨੀ ਝਗੜੇ ਨੂੰ ਲੈਕੇ ਰਿਸ਼ਤਿਆਂ ਵਿੱਚ ਕਤਲ ਕਰਨ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਤਾਜ਼ਾ ਮਾਮਲਾ ਗੁਰਦਾਸਪੁਰ ਪਿੰਡ ਨਾਨਕਸਰ ਬਾਗੜੀਆਂ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਮਨਪ੍ਰੀਤ ਸਿੰਘ ਨੇ ਜ਼ਮੀਨ ਦੀ ਵੱਟ ਨੂੰ ਲੈਕੇ ਆਪਣੀ ਚਾਚੀ ਅਤੇ ਚਚੇਰੀ ਭੈਣ ਨੂੰ ਟ੍ਰੈਕਟਰ ਹੇਠਾਂ ਕੂਚਲ ਦਿੱਤਾ ਜਿਸ ਦੌਰਾਨ ਦੋਨੋ ਗੰਭੀਰ ਰੂਪ ਵਿੱਚ ਜਖਮੀ ਹੋ ਗਈਆਂ ਅਤੇ 21 ਸਾਲਾਂ ਲੜਕੀ ਸੁਮਨਪ੍ਰੀਤ ਕੌਰ ਦੀ ਮੌਤ ਹੋ ਗਈ ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਨੇ ਨੌਜਵਾਨ ਮਨਪ੍ਰੀਤ ਸਿੰਘ ਅਤੇ ਉਸਦੀ ਮਾਂ ਗੁਰਮੀਤ ਕੌਰ ਦੇ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹਨਾਂ ਦਾ ਜ਼ਮੀਨ ਦੀ ਵੱਟ ਨੂੰ ਲੈਕੇ ਮ੍ਰਿਤਕ ਲੜਕੀ ਦਾ ਆਪਣੇ ਹੀ ਤਾਏ ਦੇ ਲੜਕੇ ਮਨਪ੍ਰੀਤ ਸਿੰਘ ਨਾਲ ਝਗੜਾ ਸੀ ਅਤੇ ਅੱਜ ਜਦੋ ਮਨਪ੍ਰੀਤ ਸਿੰਘ ਖੇਤਾਂ ਵਿਚ ਜ਼ਬਰੀ ਵੱਟ ਪਾ ਰਿਹਾ ਸੀ ਤਾਂ ਉਸਦੀ ਚਾਚੀ ਅਤੇ ਉਸਦੀ ਕੁੜੀ ਸੁਮਨਪ੍ਰੀਤ ਕੌਰ ਨੇ ਉਸ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਦੋਨਾਂ ਉਪਰ ਟ੍ਰੈਕਟਰ ਚਾੜ੍ਹ ਦਿਤਾ ਜਿਸ ਨਾਲ ਦੋਨੋ ਜ਼ਖਮੀ ਹੋ ਗਈਆਂ ਅਤੇ ਹਸਪਤਾਲ ਵਿੱਚ ਇਲਾਜ ਦੌਰਾਨ 21 ਸਾਲਾਂ ਲੜਕੀ ਸੁਮਨਪ੍ਰੀਤ ਕੌਰ ਦੀ ਮੌਤ ਹੋ ਗਈ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹਨ ਨੂੰ ਸੂਚਨਾ ਮਿਲੀ ਸੀ ਕਿ ਗੁਰਦਾਸਪੁਰ ਪਿੰਡ ਨਾਨਕਸਰ ਬਾਗੜੀਆਂ ਵਿੱਚ ਜਮੀਨ ਦੀ ਵੱਟ ਨੂੰ ਲੈਕੇ ਇਕ ਨੌਜਵਾਨ ਨੇ ਆਪਣੀ ਚਾਚੀ ਅਤੇ ਚਚੇਰੀ ਭੈਣ ਨੂੰ ਟ੍ਰੈਕਟਰ ਹੇਠਾਂ ਕੂਚਲ ਦਿੱਤਾ ਹੈ ਜਿਸ ਵਿਚ ਲੜਕੀ ਦੀ ਮੌਤ ਹੋ ਗਈ ਹੈ ਇਸ ਮਾਮਲੇ ਵਿਚ ਦੋਸ਼ੀ ਲੜਕੇ ਮਨਪ੍ਰੀਤ ਸਿੰਘ ਅਤੇ ਉਸਦੀ ਮਾਂ ਗੁਰਮੀਤ ਕੌਰ ਦੇ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Today Now News

RELATED ARTICLES
- Advertisment -

POPULAR POSTS