16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਾਭਾ ਦੇ ਰੋਹਟੀ ਛੰਨਾ ਵਿਖੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ...

ਨਾਭਾ ਦੇ ਰੋਹਟੀ ਛੰਨਾ ਵਿਖੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਪੰਚਾਇਤ ਤੇ ਪਿੰਡ ਵਾਸੀ ਆਹਮਣੇ ਸਾਹਮਣੇ

ਸਰਪੰਚ ਦੀ ਸ਼ਹਿ ਤੇ ਪਿੰਡ ਦੇ ਇਕ ਧੜੇ ਦੇ ਵੱਲੋਂ ਪਿੰਡਾਂ ਦੇ ਦੂਜੇ ਧੜੇ ਨੂੰ ਜਾਤੀ ਸੂਚਕ ਸ਼ਬਦ ਵਰਤਣ ਦੇ ਇਲਜ਼ਾਮ

ਨਾਭਾ (ਸੁਖਚੈਨ ਲੁਬਾਣਾ) : ਪੰਜਾਬ ਸਰਕਾਰ ਪਿੰਡਾਂ ਵਿੱਚ ਵਿਕਾਸ ਕਰਨ ਦੇ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ਤੇ ਅਜੇ ਵੀ ਦਲਿਤ ਪਰਿਵਾਰਾਂ ਨਾਲ ਵਿਤਕਰਾ ਕਰਨ ਦੇ ਇਲਜ਼ਾਮ ਲਗਾਤਾਰ ਲੱਗ ਰਹੇ ਹਨ। ਜਿਸ ਦੀ ਤਾਜ਼ਾ ਉਦਾਹਰਣ ਵੇਖਣ ਨੂੰ ਮਿਲੀ ਨਾਭਾ ਬਲਾਕ ਦੇ ਪਿੰਡ ਰੋਹਟੀ ਛੰਨਾ ਵਿਖੇ ਜਿੱਥੇ ਮਹੀਨੇ ਵਿੱਚ ਦੂਜੀ ਵਾਰ ਪਿੰਡ ਦੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਪੰਚਾਇਤ ਅਤੇ ਪਿੰਡ ਵਾਸੀ ਆਹਮਣੇ ਸਾਹਮਣੇ ਹੋ ਗਏ। ਦੇਖਦੇ-ਦੇਖਦੇ ਹੀ ਤਕਰਾਰ ਏਨੀ ਵਧ ਗਈ ਕਿ ਸਰਪੰਚ ਦੀ ਸ਼ਹਿ ਤੇ ਪਿੰਡ ਦੇ ਇਕ ਧੜੇ ਦੇ ਵੱਲੋਂ ਪਿੰਡਾਂ ਦੇ ਦੂਜੇ ਧੜੇ ਨੂੰ ਜਾਤੀ ਸੂਚਕ ਸ਼ਬਦ ਵਰਤਣ ਦੇ ਇਲਜ਼ਾਮ ਲਗਾਏ ਹਨ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਸਥਿਤੀ ਦੋਵੇਂ ਧਿਰਾਂ ਵਿਚਾਲੇ ਤਣਾਅਪੂਰਨ ਵੇਖਦਿਆਂ ਪੁਲਸ ਪ੍ਰਸ਼ਾਸਨ ਨੇ ਕਾਬੂ ਪਾਇਆ, ਇਸ ਮੌਕੇ ਬੀਡੀਪੀਓ ਨਾਭਾ ਵੀ ਮੌਕੇ ਤੇ ਪਹੁੰਚੇ।

ਇਸ ਮੌਕੇ ਤੇ ਦਲਿਤ ਪਰਿਵਾਰਾਂ ਦੀਆਂ ਔਰਤਾਂ ਨੇ ਕਿਹਾ ਕਿ ਸਰਪੰਚ ਸਾਡੇ ਨਾਲ ਸ਼ਰ੍ਹੇਆਮ ਧੱਕਾ ਕਰ ਰਹੀ ਹੈ ਅਤੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਇਹ ਸਭ ਕੁਝ ਹੋ ਰਿਹਾ ਹੈ। ਸਰਪੰਚ ਵੱਲੋਂ ਸਾਡੇ ਘਰਾਂ ਦਾ ਗੰਦਾ ਪਾਣੀ ਟੋਭੇ ਵਿਚ ਨਹੀਂ ਪਾਇਆ ਜਾ ਰਿਹਾ ਹੈ ਅਤੇ ਸਾਡਾ ਸੀਵਰੇਜ ਦਾ ਪਾਣੀ ਬੰਦ ਕਰ ਦਿੱਤਾ ਹੈ ਇਸ ਕਰਕੇ ਉਨ੍ਹਾਂ ਵੱਲੋਂ ਜਾਤੀਸੂਚਕ ਸ਼ਬਦ ਵੀ ਸਾਡੇ ਪ੍ਰਤੀ ਬੋਲੇ ਗਏ। ਅਸੀਂ ਇਨਸਾਫ ਦੀ ਮੰਗ ਕਰਦੇ ਹਾਂ।

ਇਸ ਮੌਕੇ ਤੇ ਨਾਭਾ ਦੇ ਬੀਡੀਪੀਓ ਨੇ ਕਿਹਾ ਕਿ ਇਸ ਸਬੰਧੀ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾ ਅਤੇ ਇਸ ਮਸਲੇ ਨੂੰ ਛੇਤੀ ਹੀ ਹੱਲ ਕੀਤਾ ਜਾਵੇਗਾ। ਅਸੀਂ ਹੁਣ ਮੌਕਾ ਵੇਖਣ ਆਏ ਹਾਂ।

ਇਸ ਮੌਕੇ ਤੇ ਮਹਿਲਾ ਸਰਪੰਚ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਆਪਣੇ ਤੇ ਲੱਗੇ ਆਰੋਪਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਸਰਪੰਚ ਨੇ ਕਿਹਾ ਕਿ ਇਹ ਜੋ ਮਸਲਾ ਹੈ ਦੋ ਘਰਾਂ ਵੱਲੋਂ ਹੀ ਉਛਾਲਿਆ ਜਾ ਰਿਹਾ ਹੈ ਇਹ ਗੱਲ ਕਹਿ ਕੇ ਮਹਿਲਾ ਸਰਪੰਚ ਵੱਲੋਂ ਪੱਲਾ ਝਾੜ ਲਿਆ ਗਿਆ ਹੈ।

ਇਸ ਮੌਕੇ ਨਾਭਾ ਦੇ ਡੀਐਸਪੀ ਰਾਜੇਸ਼ ਛਿੱਬਰ ਨੇ ਕਿਹਾ ਕਿ ਅਸੀਂ ਵੀਡੀਓ ਦੇਖ ਲਈ ਹੈ ਜੋ ਵੀ ਇਸ ਵਿਚ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Today Now News

RELATED ARTICLES
- Advertisment -

POPULAR POSTS