ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਕੋਰੋਨਾ ਵੈਕਸ਼ੀਨ ਲਗਵਾਉਣੀ ਜਰੂਰੀ : ਹਰਜਿੰਦਰ ਸਿੰਘ ਕਤਨਾ

ਤਲਵੰਡੀ ਭਾਈ (ਦਵਿੰਦਰ ਸਿੰਘ ਛਾਬੜਾ) : ਕੋਵਿਡ 19 ਨਾਮ ਦੀ ਮਹਾਂਮਾਰੀ ਨੇ ਭਾਰਤ ਸਮੇਤ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਰੱਖਿਆ ਹੈ। ਹਰ ਰੋਜ਼ ਹਜ਼ਾਰਾਂ ਦੀ ਸੰਖਿਆ ਵਿੱਚ ਲੋਕ ਇਸ ਬਿਮਾਰੀ ਦੀ ਲਪੇਟ ਵਿੱਚ ਆ ਰਹੇ ਹਨ ਤੇ ਸੈਕੜੇ ਲੋਕ ਰੋਜਾਨਾਂ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਨੇ ਅੱਜ ਸਿਵਲ ਹਸਪਤਾਲ ਵਿੱਚ ਆਪਣੇ ਸਾਥੀਆਂ ਨਾਲ ਪੁੱਜ ਕੇ ਕੋਰੋਨਾ ਵੈਕਸ਼ੀਨ ਦੀ ਪਹਿਲੀ ਡੋਜ਼ ਲਗਵਾਈ। ਬਾਅਦ ਵਿੱਚ ਉਨ੍ਹਾਂ ਮੀਡੀਆ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਕੋਰੋਨਾ ਵੈਕਸ਼ੀਨ ਨੂੰ ਲੈ ਕੇ ਲੋਕਾਂ ਵਿੱਚ ਵੱਖਰੀ ਕਿਸਮ ਦਾ ਡਰ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਅਕਸ਼ਰ ਅਫਵਾਹਾਂ ਭਰਪੂਰ ਪੋਸਟਾਂ ਪੜਨ ਨੂੰ ਮਿਲਦੀਆਂ ਹਨ ਕਿ ਇਸ ਵੈਕਸ਼ੀਨ ਦੇ ਲਗਵਾਉਣ ਨਾਲ ਫਲਾਣੇ ਦੀ ਮੌਤ ਹੋ ਗਈ , ਫਲਾਣੇ ਨੂੰ ਅਟੈਕ ਆ ਗਿਆ ਜਾਂ ਬੁਖਾਰ ਹੋ ਗਿਆ। ਉਨ੍ਹਾਂ ਕਿਹਾ ਕਿ ਅਜਿਹਾ ਕੁੱਝ ਵੀ ਨਹੀਂ ਹੁੰਦਾ। ਸਾਨੂੰ ਇਨ੍ਹਾਂ ਅਫਵਾਹਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਅਤੇ ਇਸ ਮਹਾਂਮਾਰੀ ਦਾ ਟਾਕਰਾ ਕਰਨ ਲਈ ਕੋਰੋਨਾ ਵੈਕਸ਼ੀਨ ਦਾ ਇੰਜੈਕਸ਼ਨ ਜਰੂਰ ਲਗਵਾਉਣਾ ਚਾਹੀਦਾ ਹੈ। ਉਨ੍ਹਾਂ ਕਿ ਸਾਨੂੰ ਸਰਕਾਰ ਦੇ ਕੋਵਿਡ 19 ਦੇ ਨਿਯਮਾਂ ਨੂੰ ਵੀ ਅਪਨਾਉਣਾ ਚਾਹੀਦਾ ਹੈ। ਇਸ ਮੌਕੇ ਤੇ ਸੰਸਥਾ ਦੀ ਇਸਤਰੀ ਵਿੰਗ ਜਿਲ੍ਰਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਸੰਜੀਵ ਬਜਾਜ, ਨਰਿੰਦਰ ਬੇਰੀ, ਬਹਾਦਰ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਘੜਿਆਲ, ਪ੍ਰੇਮ ਮਨਚੰਦਾ, ਸੁਖਜੀਤ ਸਿੰਘ ਹਰਾਜ, ਬਲਵੰਤ ਸਿੰਘ ਬਰਾੜ, ਲਖਵਿੰਦਰ ਸਿੰਘ ਕਰਮੂਵਾਲਾ, ਰਣਜੀਤ ਸਿੰਘ ਰਾਏ, ਵਿਜੇ ਕੁਮਾਰ ਬਹਿਲ, ਦਵਿੰਦਰ ਸਿੰਘ ਛਾਬੜਾ , ਬਲਵਿੰਦਰਪਾਲ ਪਾਲ ਸ਼ਰਮਾ ਸਮੇਤ ਕਈ ਹੋਰ ਆਹੁਦੇਦਾਰ ਵੀ ਮੋਜੂਦ ਸਨ।




