17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਨਸਾ ਪੁਲਿਸ ਨੇ ਸੇਵਾ ਮੁਕਤ ਜਾ ਰਹੇ 8 ਕਰਮਚਾਰੀਆਂ ਨੂੰ ਦਿੱਤੀ ਨਿੱਘੀ...

ਮਾਨਸਾ ਪੁਲਿਸ ਨੇ ਸੇਵਾ ਮੁਕਤ ਜਾ ਰਹੇ 8 ਕਰਮਚਾਰੀਆਂ ਨੂੰ ਦਿੱਤੀ ਨਿੱਘੀ ਵਿਦਾਇਗੀ

ਸ੍ਰੀ ਸੁਰੇਂਦਰ ਲਾਂਬਾਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋੋਟ ਜਾਰੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸ੍ਰੀ ਸੁਰੇਂਦਰ ਲਾਂਬਾਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋੋਟ ਜਾਰੀ ਕਰਦਿਆ ਦੱਸਿਆ ਗਿਆ ਕਿ ਮਹਿਕਮਾ ਪੁਲਿਸ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਂ ਕੇ ਸੇਵਾ ਮੁਕਤ ਹੋੋ ਰਹੇ 8 ਪੁਲਿਸ ਕਰਮਚਾਰੀਆਂ ਨੂੰ ਅੱਜ ਪੁਲਿਸ ਲਾਈਨ ਮਾਨਸਾ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ। ਜਿੱਥੇ ਚਾਹ ਪਾਰਟੀ ਤੋੋਂ ਬਾਅਦ ਇਹਨਾਂ ਕਰਮਚਾਰੀਆਂ ਨੂੰ ਯਾਦਗਿਰੀ ਚਿੰਨ (ਮਮੈਂਟੋੋ) ਦੇ ਕੇ ਅਤੇ ਉਹਨਾਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਨਿੱਘੀ ਵਿਦਾਇਗੀ ਦਿੱਤੀ ਗਈ। ਇਹਨਾਂ ਸੇਵਾ^ਮੁਕਤ ਕਰਮਚਾਰੀਆਂ ਵਿੱਚ ਇੰਸਪੈਕਟਰ-1 (ਬਲਵਿੰਦਰ ਸਿੰਘ), ਥਾਣੇਦਾਰ-3 (ਅਮਰਜੀਤ ਸਿੰਘ, ਗੁਰਪਾਲ ਸਿੰਘ, ਜਸਵਿੰਦਰ ਸਿੰਘ), ਏ,ਐਸ,ਆਈ-3 (ਜਗਦੀਸ਼ ਸਿੰਘ, ਸਤਬੀਰ ਸਿੰਘ, ਰਾਮਫਲ ਸਿੰਘ) ਅਤੇ ਹੌੌਲਦਾਰ-1 (ਇੰਦਰਜੀਤ ਕੌੌਰ) ਸਮੇਤ ਕੁੱਲ 8 ਕਰਮਚਾਰੀਆਂ ਨੇ ਰਿਟਾਇਰਮੈਂਟ ਲਈ। ਇੰਸਪੈਕਟਰ ਬਲਵਿੰਦਰ ਸਿੰਘ ਜਿਸਦੀ ਮਹਿਕਮਾਂ ਵਿੱਚ ਸਰਵਿਸ 39 ਸਾਲ ਤੋੋਂ ਵੱਧ, ਥਾਣੇ: ਅਮਰਜੀਤ ਸਿੰਘ ਦੀ ਸਰਵਿਸ 35 ਸਾਲ, ਥਾਣੇ: ਗੁਰਪਾਲ ਸਿੰਘ ਦੀ ਸਰਵਿਸ 33 ਸਾਲ ਤੋੋਂ ਵੱਧ, ਥਾਣੇ: ਜਸਵਿੰਦਰ ਸਿੰਘ ਦੀ ਸਰਵਿਸ 36 ਸਾਲ, ਏ,ਐਸ,ਆਈ, ਜਗਦੀਸ਼ ਸਿੰਘ ਦੀ ਸਰਵਿਸ 30 ਸਾਲ ਤੋੋਂ ਵੱਧ ਅਤੇ ਲੇਡੀ ਹੌੌਲਦਾਰ ਇੰਦਰਜੀਤ ਕੌੌਰ ਦੀ ਮਹਿਕਮਾਂ ਵਿੱਚ 24 ਸਾਲ ਤੋੋਂ ਵੱਧ ਸਰਵਿਸ ਹੋੋ ਚੁੱਕੀ ਹੈ, ਇਹ ਕਰਮਚਾਰੀ 58 ਸਾਲਾਂ ਬਾਅਦ ਰਿਟਾਇਰਮੈਂਟ ਜਾ ਰਹੇ ਹਨ। ਇਸੇ ਤਰਾ ਏ,ਐਸ,ਆਈ, ਸਤਬੀਰ ਸਿੰਘ ਜਿਸਦੀ ਮਹਿਕਮਾਂ ਵਿੱਚ 27 ਸਾਲ 10 ਮਹੀਨੇ ਦੀ ਸਰਵਿਸ ਅਤੇ ਏ,ਐਸ,ਆਈ, ਰਾਮਫਲ ਸਿੰਘ ਜਿਸਦੀ 31 ਸਾਲ ਤੋੋਂ ਵੱਧ ਸਰਵਿਸ ਹੋੋ ਚੁੱਕੀ ਹੈ, ਵੱਲੋੋਂ 58 ਸਾਲ ਹੋੋਣ ਤੋੋਂ ਪਹਿਲਾਂ ਆਪਣੀ ਸਵੈ^ਇੱਛਾਂ ਨਾਲ ਸੇਵਾ^ਮੁਕਤੀ ਲਈ ਗਈ ਹੈ। ਐਸ,ਐਸ,ਪੀ, ਮਾਨਸਾ ਵੱਲੋੋਂ ਇਹਨਾਂ ਸੇਵਾ^ਮੁਕਤ ਜਾ ਰਹੇ ਕਰਮਚਾਰੀਆਂ ਦੀ ਪ੍ਰਸੰਸਾਂ ਕਰਦਿਆਂ ਦੱਸਿਆ ਗਿਆ ਕਿ ਇਹਨਾ ਵੱਲੋੋਂ ਮਹਿਕਮਾਂ ਅੰਦਰ ਨਿਭਾਈਆ ਗਈਆ ਵਡਮੁੱਲੀਆਂ ਸੇਵਾਵਾਂ ਹਮੇਸਾਂ ਯਾਦ ਰਹਿਣਗੀਆ ਅਤੇ ਪੁਲਿਸ ਨੂੰ ਸੁਚੱਜੀ ਡਿਊਟੀ ਪ੍ਰਤੀ ਸੇਧ ਦੇਣ ਦਾ ਕੰਮ ਕਰਨਗੀਆ। ਇਹਨਾਂ ਕਰਮਚਾਰੀਆਂ ਨੂੰ ਦੱਸਿਆ ਗਿਆ ਕਿ ਉਹ ਰਿਟਾਇਰ ਹੋੋਣ ਤੋੋਂ ਬਾਅਦ ਵੀ ਮਹਿਕਮਾ ਅੰਦਰ ਪਰਿਵਾਰ ਦੀ ਤਰਾ ਕੰਮ ਕਰਨਗੇ ਅਤੇ ਜੇਕਰ ਉਹਨਾਂ ਨੂੰ ਮਹਿਕਮਾ ਪ੍ਰਤੀ ਕਿਸੇ ਮੱਦਦ ਦੀ ਜਰੂਰਤ ਹੋੋਵੇ ਤਾਂ ਮਾਨਸਾ ਪੁਲਿਸ ਉਹਨਾਂ ਦੀ ਯੋੋਗ ਮੱਦਦ ਲਈ ਹਮੇਸ਼ਾ ਤਤਪਰ ਰਹੇਗੀ।
ਐਸ,ਐਸ,ਪੀ, ਮਾਨਸਾ ਵੱਲੋਂ ਕੋਰੋੋਨਾ ਮਹਾਂਮਾਰੀ ਤੋੋਂ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਰਨ ਲਈ ਇਹਨਾਂ ਸੇਵਾ^ਮੁਕਤ ਜਾ ਰਹੇ ਕਰਮਚਾਰੀਆਂ ਨੂੰ ਅਗਾਂਹ ਕਰਦਿਆ ਦੱਸਿਆ ਗਿਆ ਕਿ ਉਹ ਸਮਾਜ ਵਿੱਚ ਵਿਚਰਦਿਆ ਆਪ ਵੀ ਕੋੋਵਿਡ^19 ਦੀਆ ਸਾਵਧਾਨੀਆਂ ਦੀ ਪਾਲਣਾ ਕਰਨ ਦੇ ਨਾਲ ਨਾਲ ਆਪਣੇ ਪਰਿਵਾਰ ਅਤੇ ਸਮਾਜ ਦੇ ਲੋੋਕਾਂ ਨੂੰ ਪਾਲਣਾ ਲਈ ਪ੍ਰੇਰਿਤ ਕਰਕੇ ਕੋੋਰੋਨਾ ਸੈਂਪਲੰਗਿ ਅਤੇ ਵੱਧ ਤੋੋਂ ਵੱਧ ਵੈਕਸੀਨੇਸ਼ਨ ਕਰਾਉਣ ਲਈ ਆਪਣੇ ਪਿੰਡਾਂ$ਇਲਾਕਿਆਂ ਅੰਦਰ ਲੋੋਕਾਂ ਨੂੰ ਜਾਗਰਿਤ ਕਰਨ ਤਾਂ ਜੋੋ ਇਸ ਮਹਾਂਮਾਰੀ ਦੇ ਪਸਾਰ ਨੂੰ ਰੋੋਕਿਆ ਜਾ ਸਕੇ। ਸ:ਥ: ਬਲਵੰਤ ਸਿੰਘ ਭੀਖੀ ਨੇ ਇਹਨਾਂ ਕਰਮਚਾਰੀਆਂ ਦੀ ਭਰਤੀ ਤੋੋਂ ਲੈ ਕੇ ਸੇਵਾ ਮੁਕਤ ਹੋੋਣ ਤੱਕ ਮਹਿਕਮਾਂ ਅੰਦਰ ਵੱਖ ਵੱਖ ਥਾਣਿਆਂ/ਚੌੌਕੀਆ ਅਤੇ ਸਟਾਫਾਂ ਅੰਦਰ ਨਿਭਾਈਆ ਗਈਆ ਸ਼ਾਨਦਾਰ ਸੇਵਾਵਾਂ ਪ੍ਰਤੀ ਵਿਸਥਾਰ ਨਾਲ ਚਾਨਣਾ ਪਾਇਆ।
ਇਸ ਮੌੌਕੇ ਸ੍ਰੀ ਰਾਕੇਸ਼ ਕੁਮਾਰ ਕਪਤਾਨ ਪੁਲਿਸ (ਪੀ,ਬੀ,ਆਈ) ਮਾਨਸਾ, ਸ੍ਰੀ ਸੰਜੀਵ ਗੋਇਲ ਉਪ ਕਪਤਾਨ ਪੁਲਿਸ (ਸਥਾਨਕ) ਮਾਨਸਾ, ਦਫਤਰ ਅਤੇ ਪੁਲਿਸ ਲਾਈਨ ਮਾਨਸਾ ਦੀਆ ਮੱਦਾਂ ਦੇ ਕਰਮਚਾਰੀਆਂ ਤੋੋਂ ਇਲਾਵਾ ਸੇਵਾ ਮੁਕਤ ਜਾਣ ਵਾਲੇ ਕਰਮਚਾਰੀਆਂ ਦੇ ਪਰਿਵਾਰਕ ਮੈਂਬਰ, ਦੋਸਤ$ਮਿੱਤਰ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS