ਨਸੀਲੀਆਂ ਗੋਲੀਆਂ, ਹੈਰੋਇੰਨ, ਭੁੱਕੀ ਚੂਰਾਪੋਸਤ, ਗਾਂਜਾ,ਚਾਲੂ ਭਠੀਆਂ, ਲਾਹਣ ਅਤੇ ਸਰਾਬ ਕੀਤੀ ਬਰਾਮਦ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ ) : ਸ੍ਰੀ ਸੁਰੇਂਦਰ ਲਾਬਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਵਲੋਂ ਪ੍ਰੈਸ ਨੋਟ ਜਾਰੀ ਕਰਦਿਆ ਦਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸਿਆ ਪ੍ਰਤੀ ਜੀਰੋ ਟਾਲਰੈਸ ਦੀ ਨੀਤੀ ਅਪਨਾਈ ਗਈ ਹੈ। ਜਿਸ ਤਹਿਤ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ ਅਤੇ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਨਸਿਆ ਦੀ ਰੋਕਥਾਮ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਇਸ ਮੁਹਿੰਮ ਤਹਿਤ ਵਧ ਤੋਂ ਵਧ ਫੋਰਸ ਲਗਾ ਕੇ ਵਖ ਵਖ ਥਾਵਾਂ ਤੋਂ ਨਸ਼ਿਆਂ ਦੀ ਬਰਾਮਦਗੀ ਕਰਕੇ ਮੁਕਦਮੇ ਦਰਜ ਕੀਤੇ ਗਏ ਹਨ। ਮਾਨਸਾ ਪੁਲਿਸ ਵਲੋਂ ਮਾਂਹ ਅਪ੍ਰੈਲ2021 ਵਿਚ ਜਿਲ੍ਹਾ ਅੰਦਰ ਨਸਿਆ ਦੀ ਮੁਕੰਮਲ ਰੋਕਥਾਮ ਨੂੰ ਯਕੀਨੀ ਬਨਾਉਂਦੇ ਹੋਏ ਨਸਿਆ ਦਾ ਧੰਦਾ ਕਰਨ ਵਾਲਿਆਂ ਵਿਰੁਧ ਵਡੇ ਪਧਰ ਤੇ ਕਾਰਵਾਈ ਕੀਤੀ ਗਈ ਹੈ। ਮਾਨਸਾ ਪੁਲਿਸ ਨੇ ਨਸਿਆ ਵਿਰੁਧ (ਐਨ,ਡੀ,ਪੀ,ਐਸ ਐਕਟ ਅਤੇ ਆਬਕਾਰੀ ਐਕਟ ਤਹਿਤ) ਵਡੀ ਕਾਰਵਾਈ ਕਰਦੇ ਹੋਏ 48 ਮੁਕਦਮੇ ਦਰਜ ਕਰਕੇ 42 ਮੁਲਜਿਮਾ ਨੂੰ ਗਿ੍ਫਤਾਰ ਕੀਤਾ ਗਿਆ ਹੈ। ਜਿਹਨਾਂ ਪਾਸੋਂ 1990 ਨਸ਼ੀਲੀਆਂ ਗੋਲ਼ੀਆਂ, 5 ਗ੍ਰਾਮ ਹੈਰੋਇੰਨ, 9 ਕਿਲੋਗ੍ਰਾਮ ਭੁੱਕੀ ਚੂਰਾਪੋਸਤ, ੧ ਕਿਲੋ 400 ਗ੍ਰਾਮ ਗਾਜਾ, 3740 ਲੀਟਰ ਲਾਹਣ, 4 ਚਾਲੂ ਭਠੀਅਾ ਅਤੇ 512 ਲੀਟਰ ਸਰਾਬ ਦੀ ਬਰਾਮਦਗੀ ਕੀਤੀ ਗਈ ਹੈ। ਗਿ੍ਫਤਾਰ ਮੁਲਜਿਮਾ ਵਿਰੁਧ ਵਖ ਵਖ ਥਾਣਿਆਂ ਅੰਦਰ ਮੁਕਦਮੇ ਦਰਜ ਕਰਕੇ ਤਫਤੀਸ ਅਮਲ ਵਿਚ ਲਿਆਦੀ ਗਈ ਹੈ। ਐਸਐਸਪੀ ਮਾਨਸਾ ਸ੍ਰੀ ਸੁਰੇਂਦਰ ਲਾਬਾ, ਆਈਪੀਐਸ ਵਲੋਂ ਦਸਿਆ ਗਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿਢੀ ਮੁਹਿੰਮ ਨੂੰ ਅਗੇ ਲਈ ਵੀ ਇਸੇ ਤਰਾ ਹੀ ਜਾਰੀ ਰਖਿਆ ਜਾ ਰਿਹਾ ਹੈ।






