16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਨਸਾ ਪੁਲਿਸ ਦੀ ਕੋਵਿਡ 19 ਦੇ ਹੁਕਮਾਂ ਦੀ ਪਾਲਣਾ ਸਬੰਧੀ ਜਾਗਰੂਕਤਾ ਮੁਹਿੰਮ...

ਮਾਨਸਾ ਪੁਲਿਸ ਦੀ ਕੋਵਿਡ 19 ਦੇ ਹੁਕਮਾਂ ਦੀ ਪਾਲਣਾ ਸਬੰਧੀ ਜਾਗਰੂਕਤਾ ਮੁਹਿੰਮ ਰੰਗ ਲਿਆਈ

ਪ੍ਰੇਰਿਤ ਹੋੋ ਕੇ ਵੱਧ ਤੋੋਂ ਵੱਧ ਪਬਲਿਕ ਦੇ ਵਿਆਕਤੀਆਂ ਵੱਲੋੋਂ ਕਰਵਾਈ ਜਾ ਰਹੀ ਵੈਕਸੀਨੇਸ਼ਨ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਐਸ,ਐਸ,ਪੀ, ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈHਪੀHਐਸH ਵੱਲੋੋਂ ਪ੍ਰੈਸ ਨੋੋਟ ਜਾਰੀ ਕਰਕੇ ਦੱਸਿਆ ਕਿ ਮਾਨਸਾ ਪੁਲਿਸ ਵੱਲੋੋਂ ਕੋਵਿਡ^19 ਮਹਾਂਮਾਰੀ ਦੇ ਫੈਲਣ ਤੋਂ ਰੋੋਕਣ ਸਬੰਧੀ ਜਾਰੀ ਹੋੋਏ ਰੋੋਕੂ ਹੁਕਮਾਂ ਦੀ ਮੁਕੰਮਲ ਪਾਲਣਾ ਨੂੰ ਜਿਥੇ ਯਕੀਨੀ ਬਣਾਇਆ ਜਾ ਰਿਹਾ ਹੈ, ਉਥੇ ਹੀ ਮਾਨਸਾ ਪੁਲਿਸ ਦੇ ਸਾਰੇ ਗਜਟਿਡ ਅਫਸਰਾਨ ਅਤੇ ਮੁੱਖ ਅਫਸਰਾਨ ਥਾਣਾ ਵੱਲੋੋਂ ਕੋੋਰੋੋਨਾ ਮਹਾਂਮਾਰੀ ਤੋੋਂ ਬਚਾਅ ਲਈ ਸਾਵਧਾਨੀਆ ਦੀ ਸਖਤੀ ਨਾਲ ਪਾਲਣਾ ਕਰਨ ਲਈ ਮੁਹਿੰਮ ਚਲਾ ਕੇ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਐਸ,ਐਸ,ਪੀ,ਮਾਨਸਾ ਵੱਲੋੋਂ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤਯਾਬੀ ਲਈ ਇਹਨਾਂ ਰੋੋਕੂ ਹੁਕਮਾਂ$ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਹੋੋਰਨਾਂ ਨੂੰ ਪਾਲਣਾ ਕਰਨ ਲਈ ਪ੍ਰੇਰਿਤ ਕਰਕੇ ਵੱਧ ਤੋੋਂ ਵੱਧ ਵੈਕਸੀਨੇਸ਼ਨ ਕਰਵਾਉਣ, ਤਾਂ ਹੀ ਇਸ ਮਹਾਂਮਾਰੀ ਤੋੋਂ ਬਚਿਆ ਜਾ ਸਕਦਾ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਜਾਣਕਾਰੀ ਦਿੰਦੇ ਹੋੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋੋਂ ਕੋਵਿਡ^19 ਦੇ ਹੁਕਮਾਂ$ਹਦਾਇਤਾਂ ਦੀ ਉਲੰਘਣਾਂ ਕਰਨ ਵਾਲੇ 30 ਵਿਆਕਤੀਆਂ ਨੂੰ ਕਾਬੂ ਕਰਕੇ ਉਹਨਾ ਵਿਰੁੱਧ ਅ$ਧ 188 ਹਿੰ:ਦੰ: ਤਹਿਤ 22 ਮੁਕੱਦਮੇ ਦਰਜ਼ ਕੀਤੇ ਗਏ ਹਨ। ਇਸ ਮਹਾਂਮਾਰੀ ਦੇ ਪਸਾਰੇ ਨੂੰ ਰੋੋਕਣ ਲਈ ਮਿਤੀ 19^03^2021 ਤੋੋਂ ਅੱਜ ਤੱਕ 4000 ਮਾਸਕ ਪਬਲਿਕ ਨੂੰ ਮੁਫਤ ਵੰਡੇ ਗਏ ਹਨ। ਬਿਨਾ ਵਜ੍ਹਾਂ ਘੁੰਮਣ ਵਾਲੇ ਅਤੇ ਵਾਰ ਵਾਰ ਉਲੰਘਣਾਂ ਕਰਨ ਵਾਲੇ ਬਿਨਾ ਮਾਸਕ 996 ਵਿਆਕਤੀਆਂ ਦੇ ਚਲਾਣ ਕੀਤੇ ਗਏ ਹਨ। ਕੋੋਰੋੋਨਾ ਮਹਾਂਮਾਰੀ ਨੂੰ ਅੱਗੇ ਫੈਲਣ ਤੋੋਂ ਰੋੋਕਣ ਲਈ ਸਿਹਤ ਵਿਭਾਗ ਦੀ ਮੱਦਦ ਨਾਲ 1510 ਪੁਲਿਸ ਕਰਮਚਾਰੀਆਂ ਦੇ ਅਤੇ 7621 ਪਬਲਿਕ ਦੇ ਵਿਅਕਤੀਆਂ ਦੇ ਕੋੋਰੋੋਨਾ ਟੈਸਟ (ਆਰHਟੀ$ਪੀHਸੀHਆਰ) ਕਰਵਾਏ ਗਏ ਹਨ। ਹੁਣ ਤੱਕ 1535 ਪੁਲਿਸ ਕਰਮਚਾਰੀਆਂ ਦੇ ਵੈਕਸੀਨੇਸ਼ਨ ਦੀ ਪਹਿਲੀ ਡੋੋਜ਼, 1036 ਪੁਲਿਸ ਕਰਮਚਾਰੀਆਂ ਦੇ ਵੈਕਸੀਨੇਸ਼ਨ ਦੀ ਦੂਜੀ ਡੋੋਜ ਲੱਗ ਚੁੱਕੀ ਹੈ ਅਤੇ ਤਰਤੀਬਵਾਰ ਵੈਕਸੀਨੇਸ਼ਨ ਜਾਰੀ ਹੈ। ਇਸਤੋੋਂ ਇਲਾਵਾ ਪਬਲਿਕ ਨੂੰ ਅਫਵਾਹਾਂ ਤੋੋਂ ਦੂਰ ਰਹਿ ਕੇ ਵੱਧ ਤੋੋਂ ਵੱਧ ਵੈਕਸੀਨੇਸ਼ਨ ਕਰਵਾਉਣ ਲਈ ਪ੍ਰੇਰਿਤ ਕਰਕੇ 3383 ਵਿਆਕਤੀਆਂ ਦੇ ਕੋੋਰੋੋਨਾ ਦੇ ਟੀਕੇ (ਵੈਕਸੀਨੇਸ਼ਨ) ਲਗਵਾਏ ਗਏ ਹਨ। ਮਾਨਸਾ ਪੁਲਿਸ ਵੱਲੋੋਂ ਪਿਛਲੇ ਦਿਨੀ ਵੀ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਇਤ ਯੂਨੀਅਨ ਨਾਲ ਮੀਟਿੰਗ ਕਰਕੇ ਪਿੰਡ ਪੱਧਰ ਤੇ ਕੋਵਿਡ^19 ਦੀਆ ਹਦਾਇਤਾਂ ਦੀ ਪਾਲਣਾ ਕਰਨ$ਕਰਾਉਣ ਅਤੇ ਵੱਧ ਤੋੋਂ ਵੱਧ ਵੈਕਸੀਨੇਸ਼ਨ ਕਰਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ, ਜਿਸਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ।

Today Now News

RELATED ARTICLES
- Advertisment -

POPULAR POSTS