ਡਾਈਰੈਕਟਰ ਅਭੀਸ਼ੇਕ ਜਿੰਦਲ ਤੇ ਪ੍ਰਿੰਸੀਪਲ ਮੈਡਮ ਸੰਦੀਪ ਕੌਰ ਬਰਾੜ ਨੇ ਵਿਦਿਆਰਥਣਾਂ ਨੂੰ ਵਧਾਈਆਂ ਦਿੱਤੀਆਂ

ਮੋਗਾ (ਹਰਪਾਲ ਸਹਾਰਨ) : ਐਸ.ਐਫ.ਸੀ. ਇੰਸਟੀਚਿਊਟ ਆਫ ਨਰਸਿੰਗ ਜੋ ਕੀ ਪਿਛਲੇ ਕਈ ਸਾਲਾਂ ਤੋਂ ਜਲਾਲਾਬਾਦ, ਧਰਮਕੋਟ ਹਲਕੇ ਵਿੱਚ ਸਫਲਤਾਪੂਰਵਕ ਆਪਣੀਆਂ ਸਿੱਖੳਾ ਸੇਵਾਵਾਂ ਮੁੱਹਇਆ ਕਰਵਾ ਰਿਹਾ ਹੈ, ਵਿਿਦਆਰਥੀਆਂ ਵੱਲੋਂ ਹੋਈਆਂ ਪ੍ਰਿਿਖਆਵਾਂ ਵਿੱਚ ਇੱਕ ਵਾਰ ਫੇਰ ਤੋਂ ਅਹਿਮ ਸਥਾਨ ਹਾਸਿਲ ਕੀਤੇ ਹਨ । ਕਾਲਜ ਮੈਨੇਜਮੈਂਟ ਡਾਈਰੈਕਟਰ ਅਭੀਸ਼ੇਕ ਜਿੰਦਲ ਤੇ ਪ੍ਰਿੰਸੀਪਲ ਮੈਡਮ ਸੰਦੀਪ ਕੌਰ ਬਰਾੜ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਏ.ਐਨ.ਐਮ. ਸਾਲ ਪਹਿਲਾ ਦੇ ਜੋ ਨਤੀਜੇ ਆਏ ਹਨ ਉਹਨਾਂ ਵਿੱਚ ਝਮਕਾ ਕੁਮਾਰੀ ਪੁੱਤਰੀ ਬਾਬੂ ਲਾਲ ਨੇ ਜ਼ਿਲੇ ਵਿੱਚੋਂ 627 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ, ਫੈਂਟਾ ਕੁਮਾਰੀ ਪੁੱਤਰੀ ਕੇਵਾਰਾਮ ਨੇ 614 ਅੰਕ ਪ੍ਰਾਪਤ ਕਰ ਦੂਜਾ ਸਥਾਨ ਅਤੇ ਪ੍ਰਿਯੰਕਾ ਪੁੱਤਰੀ ਕ੍ਰਿਸ਼ਨ ਕੁਮਾਰ ਨੇ 608 ਅੰਕ ਪ੍ਰਾਪਤ ਕਰ ਤੀਸਰਾ ਸਥਾਨ ਹਾਸਿਲ ਕੀਤਾ । ਇਸ ਮੌਕੇ ਤੇ ਡਾਈਰੈਕਟਰ ਅਭੀਸ਼ੇਕ ਜਿੰਦਲ ਤੇ ਪ੍ਰਿੰਸੀਪਲ ਮੈਡਮ ਸੰਦੀਪ ਕੌਰ ਬਰਾੜ ਨੇ ਵਿਦਿਆਰਥਣਾਂ ਨੂੰ ਵਧਾਈਆਂ ਦਿੱਤੀਆਂ ।






