17.1 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਸ਼ਾਨਦਾਰ ਰਿਹਾ ਆਨ ਲਾਈਨ ਮਿੰਨੀ ਕਹਾਣੀ ਦਰਬਾਰ

ਸ਼ਾਨਦਾਰ ਰਿਹਾ ਆਨ ਲਾਈਨ ਮਿੰਨੀ ਕਹਾਣੀ ਦਰਬਾਰ

ਜਿਸ ਵਿੱਚ ਨਾਮਵਰ ਕਹਾਣੀਕਾਰਾਂ ਵੱਲੋਂ ਆਪਣੀਆਂ ਮਿੰਨੀ ਕਹਾਣੀਆਂ ਦਾ ਪਾਠ ਕੀਤਾ ਗਿਆ

ਨਕੋਦਰ – ਲਫ਼ਜ਼ਾਂ ਦੀ ਦੁਨੀਆਂ ਸਾਹਿਤ ਸਭਾ – ਨਕੋਦਰ ਵੱਲੋਂ ਮੰਜਕੀ ਪੰਜਾਬੀ ਸੱਥ – ਭੰਗਾਲਾ, ਯੂਰਪੀ ਪੰਜਾਬੀ ਸੱਥ – ਵਾਲਸਾਲ (ਇੰਗਲੈਂਡ) ਅਤੇ ਸ਼ਮ੍ਹਾਦਾਨ ਅਦਾਰੇ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਿੰਨੀ ਕਹਾਣੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਨਾਮਵਰ ਕਹਾਣੀਕਾਰਾਂ ਵੱਲੋਂ ਆਪਣੀਆਂ ਮਿੰਨੀ ਕਹਾਣੀਆਂ ਦਾ ਪਾਠ ਕੀਤਾ ਗਿਆ।

ਇਸ ਮਿੰਨੀ ਕਹਾਣੀ ਦਰਬਾਰ ਵਿੱਚ ਲਹਿੰਦੇ ਪੰਜਾਬ ਦੇ ਪ੍ਰਸਿੱਧ ਗਲਪਕਾਰ ਡਾ. ਗਜ਼ਨਫਰ ਬੁਖਾਰੀ ਸ਼ਾਮਲ ਹੋਏ। ਜਿਨ੍ਹਾਂ ਨੇ ਲਗਭਗ 13 ਪੰਜਾਬੀ ਅਤੇ 16 ਦੇ ਕਰੀਬ ਉਰਦੂ ਕਿਤਾਬਾਂ ਲਿਖੀਆਂ। ਜਿਨ੍ਹਾਂ ਵਿੱਚ ਸੂਰਜ ਉੱਗਣ ਤੋਂ ਪਹਿਲਾਂ, ਐਨਕ,ਜਾਂਦੇ ਸਿਆਲ ਦੀ ਇੱਕ ਰਾਤ ਆਦਿ ਜ਼ਿਕਰਯੋਗ ਹਨ। ਉਨ੍ਹਾਂ ਤੋਂ ਬਾਅਦ ਨਵੀਂ ਲੇਖਿਕਾ ਹਰਪ੍ਰੀਤ ਕੌਰ ਨੇ ਆਪਣੀ ਕਹਾਣੀ ਸੁਣਾਈ। ਜਿਸ ਉਪਰੰਤ ਮੇਰੇ ਤਰਕਸ਼ ਵਿਚਲੇ ਤੀਰ ਅਤੇ ਮੇਰੇ ਗੀਤ ਤੇਰਾ ਸਿਰਨਾਵਾਂ ਦੇ ਲੇਖਕ ਹੈਪੀ ਸ਼ਾਹਕੋਟੀ ਹੋਰਾਂ ਆਪਣੀ ਮਿੰਨੀ ਕਹਾਣੀ ਪੜ੍ਹੀ।

ਇਸ ਲਾਈਵ ਟੈਲੀਕਾਸਟ ਹੋ ਰਹੇ ਕਹਾਣੀ ਦਰਬਾਰ ਵਿੱਚ ਬੁੱਕਲ ਦਾ ਨਿੱਘ ਦੇ ਲੇਖਕ ਬਲਰਾਜ ਕੁਹਾੜਾ ਹੋਰਾਂ ਵੀ ਆਪਣੀ ਮਿੰਨੀ ਕਹਾਣੀ ਸੁਣਾਈ। ਜਦਕਿ ਜਨਰਲ ਸਕੱਤਰ ਸਿਰਜਨਾ ਕੇਂਦਰ (ਰਜਿ.) ਕਪੂਰਥਲਾ ਰੌਸ਼ਨ ਖੈੜਾ ਇੰਟਰਨੈੱਟ ਦੀ ਡਿਸ-ਕੁਨੈਕਟੀਵਿਟੀ ਕਾਰਨ ਕਹਾਣੀ ਨਹੀਂ ਸੁਣਾ ਸਕੇ। ਇਸ ਲਈ ਅਗਲੀ ਮਿੰਨੀ ਕਹਾਣੀ ਦਸ ਦੇ ਕਰੀਬ ਹਿੰਦੀ ਤੋਂ ਪੰਜਾਬੀ ਅਨੁਵਾਦਿਤ ਕਿਤਾਬਾਂ ਦੇ ਅਨੁਵਾਦਕ, ਪੰਜਾਬੀ ਵਿਆਕਰਨ ਅਤੇ ਸੌ ਤੋਂ ਜ਼ਿਆਦਾ ਦੂਰਦਰਸ਼ਨ ਦੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨ ਵਾਲੇ ਡਾ. ਅਨੂਰਾਗ ਸ਼ਰਮਾਂ ਹੁਰਾਂ ਆਪਣੀ ਕਹਾਣੀ ਸੁਣਾਈ।

ਜਿਸ ਉਪਰੰਤ ਜੋਗਾ ਸਿੰਘ ਬਿਰਦੀ ਦੀ ਰਚਨਾ ਸੰਸਾਰ ਅਤੇ ਪ੍ਰੇਮ ਗੁਲਦਸਤਾ ਆਦਿ ਲਿਖਣ ਵਾਲੇ ਬਲਵੀਰ ਮੰਨਣ ਹੋਰਾਂ ਕਮਾਲ ਦੀ ਮਿੰਨੀ ਕਹਾਣੀ ਸੁਣਾਈ ਤੇ ਵਾਹ ਵਾਹ ਖੱਟੀ। ਉਨ੍ਹਾਂ ਤੋਂ ਮਗਰੋਂ ਪ੍ਰਸਿੱਧ ਰਸਾਲਾ ਅਲਖ ਦੇ ਸੰਪਾਦਕ ਡਾ. ਰਾਮ ਮੂਰਤੀ ਹੋਰਾਂ ਕਿਤਾਬਾਂ ਵਾਲਾ ਕਮਰਾ ਕਹਾਣੀ ਸੁਣਾਕੇ ਰੰਗ ਬੰਨ੍ਹਿਆਂ। ਆਖ਼ਰ ਵਿੱਚ ਲਫ਼ਜ਼ਾਂ ਦੀ ਦੁਨੀਆਂ ਦੇ ਸੰਚਾਲਕ ਪ੍ਰੋ. ਜਸਵੀਰ ਸਿੰਘ ਨੇ ਸਾਰੇ ਕਹਾਣੀਕਾਰਾਂ ਦਾ ਧੰਨਵਾਦ ਕੀਤਾ ਅਤੇ ਫੇਸਬੁੱਕ ਲਾਈਵ ਦੇਖ ਰਹੇ ਦਰਸ਼ਕਾਂ ਵੱਲੋਂ ਵੀ ਕਹਾਣੀਕਾਰਾਂ ਨੂੰ ਦਾਦ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਲਾਈਵ ਕਹਾਣੀ ਦਰਬਾਰ ਨੂੰ 550 ਦੇ ਕਰੀਬ ਦਰਸ਼ਕਾਂ ਵਲੋਂ ਲਾਈਵ ਦੇਖਿਆ ਅਤੇ 1500 ਦੇ ਕਰੀਬ ਲੋਕਾਂ ਵੱਲੋਂ ਰੀਚ ਕੀਤੀ ਗਈ।

ਪ੍ਰੋਫੈਸਰ ਜਸਵੀਰ ਸਿੰਘ
ਸੰਚਾਲਕ ਲਫ਼ਜ਼ਾਂ ਦੀ ਦੁਨੀਆਂ

Today Now News

RELATED ARTICLES
- Advertisment -

POPULAR POSTS