17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੱਤਰਕਾਰੀ ਇਕ ਖਤਰਨਾਕ ਖੇਲ

ਪੱਤਰਕਾਰੀ ਇਕ ਖਤਰਨਾਕ ਖੇਲ

ਡਰ ਵੀ ਲੱਗਦਾ ਏ ਕੇ ਲੋਕਾਂ ਦੀ ਖ਼ਬਰ ਰੱਖਣ ਵਾਲੇ ਖੁਦ ਖ਼ਬਰ ਬਣਕੇ ਰਹਿ ਜਾਵੇ

ਮਾਇਕ ਹਥਿਆਰ ਹੈ ਹਮਾਰਾ ਜਦੋਂ ਸਾਡੇ ਹੱਥ ਵਿੱਚ ਹੁੰਦਾ ਘਰੋਂ ਨਿਕਲ ਦੇ ਹਾਂ ਸਭ ਤੋਂ ਪਹਿਲਾਂ ਬਾਪੂ ਦੀ ਆਵਾਜ਼ ਆਉਂਦੀ ਪੁੱਤਰ ਕੰਮ ਤੇ ਚੱਲਿਆ ਕਿਸੇ ਦੇ ਖਿਲਾਫ ਨਹੀਂ ਬੋਲਣਾ ਸਮਾਂ ਬਹੁਤ ਭੈੜਾ ਏ ਆਪਾਂ ਕੀ ਲੈਣਾ ਕਿਸੇ ਨਾਲ ਵੈਰ ਪਾਕੇ ਆਪਣਾ ਧਿਆਨ ਰੱਖੀਂ ।
ਦੂਸਰੀ ਆਵਾਜ਼ ਘਰ ਵਾਲੀ ਦੀ ਆਉਂਦੀ ਐ ਅੱਜ ਕਿਥੇ ਜਾਂਣਾਂ ਏ ਨਿਊਜ਼ ਲਈ ਕਦੋਂ ਆਉਣਾ ਏ । ਉਨ੍ਹਾਂ ਨੂੰ ਲੱਗਦਾ ਜਿਵੇਂ ਸਾਨੂੰ ਪਹਿਲਾਂ ਪਤਾ ਹੁੰਦਾ ਏ ਕਿ ਅੱਜ ਕਿਥੇ ਕੋਈ ਵਾਰਦਾਤ ਹੋਵੇਂਗੀ ਜਿਵੇਂ ਸਾਡੇ ਬਾਹਰ ਨਿਕਲਣ ਤੇ ਹੀ ਖ਼ਬਰ ਨਿਕਲੀ ਏ ਇਸ ਤਰਾਂ ਪੇਸ਼ ਆਉਂਦੀਆਂ ਨੇ ਜਿਵੇਂ ਨਿਊਜ਼ ਲੱਭਣ ਨਹੀਂ ਕੋਈ ਦੂਸਰੀ ਲੱਭਣ ਚੱਲੇ ਹੋਈਏ ਜਿਨ੍ਹਾਂ ਸਵਾਲ ਅਸੀਂ ਬਾਹਰ ਕਿਸੇ ਨੂੰ ਕਰਨੇ ਹੁੰਦੇ ਉਸ ਤੋਂ ਵੱਧ ਸਵਾਲ ਉਨੇ ਸਾਨੂੰ ਕਰ ਦੇਣੇ ਹੁੰਦੇ ਬੰਦੇ ਨੂੰ ਲੱਗਦਾ ਜਿਵੇਂ ਮੈਂ ਹੀ ਮੁਜਰਮ ਹਾਂ ਤੇ ਪੁਲਿਸ ਪੁੱਛਗਿੱਛ ਕਰ ਰਹੀ ਹੋਵੇਗੀ।
ਤੀਸਰੀ ਆਵਾਜ਼ ਆਪ ਹਾਣੀ ਬੇਟੇ ਦੀ ਐਵੇਂ ਕਿਸੇ ਨਾਲ ਪੰਗਾਂ ਨਾਂ ਲਿਉ ਜੇ ਹੁਣ ਲੋਕ ਬੜੇ ਅੱਕੇ ਹੋਏ ਨੇ ਬੰਦਾ ਮਾਰਨ ਲੱਗੇ ਟਾਇਮ ਨਹੀਂ ਲਾਉਂਦੇ ਨਾਲੇ ਪੱਗ ਥੋੜੀ ਘੁੱਟ ਕੇ ਬੰਨਣੀ ਸੀ ਭੀੜ ਵਿੱਚ ਤਾਂ ਪਤਾ ਨਹੀਂ ਕਦੋ ਡਿੱਗ ਪੈਂਦੀ ਏ ਐਵੇਂ ਬੇਜ਼ਤੀ ਨਾ ਕਰਵਾਉਣਾ ਫਿਰ ਛੇਤੀ ਬੱਜ ਦੀ ਵੀ ਨਹੀਂ ਤੁਹਾਡੇ ਕੋਲੋ।
ਚੋਥੀ ਆਵਾਜ਼ ਬੇਟੀ ਦੀ ਆਵੇਗੀ ਪਾਪਾ ਆ ਕਿਹੜੀ ਸ਼ਰਟ ਪਾ ਲਈ ਮੈ ਤਾਂ ਦੂਜੀ ਪ੍ਰੈਸ ਕੀਤੀ ‌। ਆ ਰੋਟੀ ਪਾ ਤੀ ਜੇ ਬੈਗ ਵਿਚ ਖਾ ਲਿਓ ਜੇ ਕੱਲ ਵੀ ਵਾਪਸ ਲੈ ਆਏ ਸੀ ।
ਉਸ ਤੋਂ ਬਾਅਦ ਫੀਲਡ ਤੇ ਪਤਾ ਨਹੀਂ ਕਿੰਨੇ ਕਿਸ ਮੂੰਹ ਨਾਲ ਬੋਲਣਾਂ ਜਿਸ ਪਾਰਟੀ ਜਾਂ ਨੁਮਾਇੰਦੇ ਦੀ ਗੱਲ ਨਾਂ ਸੁਣੀ ਉਸ ਦੀ ਭਾਸ਼ਾ ਵਿਗੜ ਜਾਂਦੀ ਏ ਕੋਈ ਨਾਂ ਵੇਖ ਲਵਾਂਗੇ ਤੇਨੂੰ ।
ਬੇਸ਼ਕ ਇਹ ਰੋਜ਼ਮਰਾ ਦੀ ਜ਼ਿੰਦਗੀ ਏ ਪਰ ਕਦੀ ਕਦੀ ਡਰ ਵੀ ਲੱਗਦਾ ਏ ਯਾਰ ਪਤਾ ਨਹੀ ਕਿਹੜੇ ਮੋੜ ਤੇ ਕੋਈ ਦੁਸ਼ਮਣ ਟੱਕਰ ਜਾਵੇ ਤੇ ਲੋਕਾਂ ਦੀ ਖ਼ਬਰ ਰੱਖਣ ਵਾਲੇ ਖੁਦ ਖ਼ਬਰ ਬਣਕੇ ਰਹਿ ਜਾਵੇ
ਪਰ ਜਦੋਂ ਲੋਕ ਪਿਆਰ ਕਰਦੇ ਹਨ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ ਉਸ ਵੇਲੇ ਸਾਰੇ ਡਰ ਦੂਰ ਹੋ ਜਾਂਦੇ ਹਨ ।
ਅਗਲੇ ਦਿਨ ਫਿਰ ਆਪਣੇ ਹਥਿਆਰ ਨਾਲ ਫੀਲਡ ਤੇ ਇਹੀ ਜ਼ਿੰਦਗੀ ਏ ਪੱਤਰਕਾਰ ਦੀ। ਗੁਰਦਿਆਲ ਸਿੰਘ ਸੁਰਸਿੰਘ 9814123358
9779687720

Today Now News

RELATED ARTICLES
- Advertisment -

POPULAR POSTS