16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬਰਨਾਲਾ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਰਸਮੀ ਚਾਰਜ ਗੁਰਜੀਤ ਸਿੰਘ ਰਾਮਣਵਾਸੀਆ ਨੂੰ...

ਬਰਨਾਲਾ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਰਸਮੀ ਚਾਰਜ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਦਿੱਤਾ

ਮੀਤ ਪ੍ਰਧਾਨ ਦਾ ਅਹੁਦਾ ਨਰਿੰਦਰ ਕੁਮਾਰ ਨੀਟਾ ਨੇ ਸੰਭਾਲ ਲਿਆ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਬਰਨਾਲਾ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਰਸਮੀ ਚਾਰਜ ਗੁਰਜੀਤ ਸਿੰਘ ਰਾਮਣਵਾਸੀਆ ਅਤੇ ਮੀਤ ਪ੍ਰਧਾਨ ਦਾ ਅਹੁਦਾ ਨਰਿੰਦਰ ਕੁਮਾਰ ਨੀਟਾ ਨੇ ਸੰਭਾਲ ਲਿਆ। ਇਸ ਮੌਕੇ ‘ ਵਿਸ਼ੇਸ਼ ਗੱਲਬਾਤ ਕਰਦਿਆਂ ਨਵੇਂ ਪ੍ਰਧਾਨ ਨੇ ਕਿਹਾ ਕਿ ਸਾਡਾ ਇੱਕੋ ਇੱਕ ਨਿਸ਼ਾਨਾ ਬਰਨਾਲਾ ਦਾ ਵਿਕਾਸ ਕਰਨਾ ਹੈ, ਜਿਸ ਲਈ ਅਸੀਂ ਸਾਰੇ ਹੀ ਰਲ ਮਿਲ ਕੇ ਬਰਨਾਲੇ ਦੇ ਵਿਕਾਸ ਲਈ ਆਪਣਾ ਫਰਜ ਪੂਰਾ ਕਰਾਂਗੇ। ਉਨਾਂ ਪ੍ਰਧਾਨਗੀ ਦੇ ਮੁੱਦੇ ਤੇ ਗੱਲ ਕਰਦਿਆਂ ਕਿਹਾ ਕਿ ਭਾਵੇਂ ਮੈਨੂੰ ਨਗਰ ਕੌਂਸਲ ਦਾ ਪ੍ਰਧਾਨ ਦੀ ਜੁੰਮੇਵਾਰੀ ਸੌਂਪੀ ਗਈ ਹੈ ਪ੍ਰੰਤੂ ਸ੍ਰ. ਕੇਵਲ ਸਿੰਘ ਢਿੱਲੋਂ ਨੇ ਪਹਿਲੇ ਦਿਨ ਤੋਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਚੁਣੇ ਹੋਏ 31 ਦੇ 31 ਐਮ.ਸੀ ਹੀ ਪ੍ਰਧਾਨ ਹੋਣਗੇ, ਕਿਉਕਿ ਸਾਰਿਆਂ ਦੀ ਜੁੰਮੇਵਾਰੀ ਆਪੋ ਆਪਣੇ ਵਾਰਡਾਂ ਦੇ ਵਿਕਾਸ ਦੀ ਹੋਵੇਗੀ, ਕਿਸੇ ਵੀ ਵਾਰਡ ਨਾਲ ਵਿਤਕਰੇਬਾਜੀ ਨਹੀਂ ਹੋਵੇਗੀ। ਉਨਾਂ ਕਿਹਾ ਕਿ ਬਰਨਾਲਾ ਦੇ ਲੋਕਾਂ ਨੇ ਕਾਂਗਰਸ ਪਾਰਟੀ ਤੇ ਭਰੋਸਾ ਕਰਕੇ ਸਾਨੂੰ ਭਾਰੀ ਬਹੁਮਤ ਨਾਲ ਇਹ ਜੁੰਮੇਵਾਰੀਆਂ ਸੌਂਪੀਆਂ ਹਨ, ਇਸ ਲਈ ਸਾਡੀ ਇਹ ਕੋਸ਼ਿਸ਼ ਹਮੇਸ਼ਾ ਰਹੇਗੀ ਕਿ ਅਸੀਂ ਲੋਕਾਂ ਦੀਆਂ ਆਸਾਂ ਤੇ ਖਰੇ ਉਤਰੀਏ। ਉਨਾਂ ਕਿਹਾ ਕਿ ਸ੍ਰ. ਕੇਵਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਦੇ ਵਿਕਾਸ ਲਈ ਨਵੀਂ ਰੂਪ ਰੇਖਾ ਤਿਆਰ ਕੀਤੀ ਜਾਵੇਗੀ ਅਤੇ ਰਹਿੰਦੇ ਕੰਮ ਵੀ ਪਹਿਲ ਦੇ ਆਧਾਰ ਤੇ ਮੁਕੰਮਲ ਕੀਤੇ ਜਾਣਗੇ। ਉਨਾਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਪ੍ਰਧਾਨ ਦੀ ਅਗਵਈ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਦੀ ਜਾਂਚ ਵੀ ਕਰਵਾਈ ਜਾਵੇਗੀ। ਇਸ ਸੌਹ ਚੁੱਕ ਸਮਾਗਮ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾਂ, ਸ੍ਰ. ਕੇਵਲ ਸਿੰਘ ਢਿੱਲੋਂ ਦੇ ਨਿੱਜੀ ਸਹਾਇਕ ਦੀਪ ਸੰਘੇੜਾ, ਗੁਰਸ਼ਰਨ ਦੀਪ, ਹੈਪੀ ਢਿੱਲੋਂ, ਸੀਨੀਅਰ ਕਾਂਗਰਸੀ ਆਗੂ ਰਾਜੂ ਮਾਨਸਾ, ਜਸਮੇਲ ਸਿੰਘ ਡੇਅਰੀ ਵਾਲਾ, ਦੀਪਿਕਾ ਸ਼ਰਮਾਂ ਐਮ.ਸੀ, ਰਾਣੀ ਕੌਰ ਸੇਖਾ ਐਮ.ਸੀ, ਜਗਜੀਤ ਸਿੰਘ, ਜੱਗੂ ਮੋਰ ਐਮ.ਸੀ, ਗੁਰਦਰਸ਼ਨ ਸਿੰਘ ਬਰਾੜ, ਰਣਜੀਤ ਕੌਰ ਬਰਾੜ ਐਮ.ਸੀ, ਸੋਨੀ ਜਾਗਲ ਐਮ.ਸੀ, ਗੁਰਪ੍ਰੀਤ ਸਿੰਘ ਕਾਕਾ ਐਮ.ਸੀ, ਜਗਰਾਜ ਸਿੰਘ ਐਮ.ਸੀ, ਧਰਮਿੰਦਰ ਸ਼ੰਟੀ ਐਮ.ਸੀ, ਸ਼ਬਾਨਾ ਐਮ.ਸੀ, ਵਰੁਣ, ਮਨੋਹਰ ਲਾਲ ਧਾਣਕ ਸੂਬਾ ਸਕੱਤਰ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS