ਕਰੋ ਵਿਚਾਰ ਗੁਰਦਿਆਲ ਸਿੰਘ ਸੁਰਸਿੰਘ

ਕੁੰਵਰ ਵਿਜੇ ਪ੍ਰਤਾਪ ਜੀ ਨੇ ਕਿਹਾ ਮੈਂ ਹਰ ਤਰ੍ਹਾਂ ਦੇ ਦਬਾਅ ਝਲਦਿਆਂ ਆਪਣੀ ਰਿਪੋਰਟ ਤਿਆਰ ਕੀਤੀ ਏ ਜਿਸ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਗਿਆ
ਇਸ ਤੋਂ ਬਾਅਦ ਦਾ ਖੇਲ ਸ਼ੁਰੂ ਹੁੰਦਾ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕਹਿਣਾ ਮੈਂ ਤਫਤੀਸ਼ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਰਿਪੋਰਟ ਤਿਆਰ ਕੀਤੀ ਹਾਈ ਕੋਰਟ ਨਹੀਂ ਮੰਨਦਾ ਮੈਂ ਅਸਤੀਫਾ ਦੇਂਦਾ ਹਾਂ
ਕਾਂਗਰਸ ਪਾਰਟੀ ਮਹਿਜ਼ ਤਮਾਸ਼ਾ ਬਣ ਵੇਖ ਰਿਹਾ ਹੀ ਕੁਝ ਮੰਤਰੀ ਜ਼ੋਰ ਦੇ ਰਹੇ ਨੇ ਕਿ ਗੁਨਾਹ ਗਾਰ ਅੰਦਰ ਦੇਣੇ ਚਾਹੀਦੇ ਹਨ
ਅਕਾਲੀ ਦਲ ਦਾ ਕਹਿਣਾ ਏ ਕਿ ਟੀਮ ਵਰਕ ਨਹੀਂ ਸੀ ਰਿਪੋਰਟ ਵਿਚ ਸਿਰਫ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਏ ਬਾਕੀ ਚਾਰ ਮੈਂਬਰ ਬਿਆਨ ਦੇਂਦੇ ਨੇ ਇਹ ਰਿਪੋਰਟ ਸਾਡੀ ਸਹਿਮਤੀ ਨਾਲ ਨਹੀਂ ਬਣੀ ਇਸ ਲਈ ਅਸੀਂ ਦਸਖ਼ਤ ਨਹੀਂ ਕੀਤੇ
ਬਿਲਕੁਲ ਸਹੀ ਏ ਸਿਰਫ ਇਕ ਬੰਦੇ ਦੀ ਤਫਤੀਸ਼ ਤੇ ਇਨ੍ਹਾਂ ਸੰਜੀਦਾ ਮਾਮਲਾ ਕਿਵੇਂ ਸੁਲਝ ਸਕਦਾ ਏ ਸਵਾਲ ਜਾਇਜ਼ ਨੇ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਾਕੀ ਟੀਮ ਨੇ ਦਸਖ਼ਤ ਕਿਉਂ ਨਹੀਂ ਕੀਤੇ ਸਵਾਲ ਵੱਡਾ ਏ ।
ਇਸ ਦਾ ਜਵਾਬ ਦੇਣਾ ਬਣਦਾ ਏ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਗੱਲ ਦਾ ਜੁਆਬ ਦੇਵੇ ਚੁੱਪ ਚਾਪ ਅਸਤੀਫਾ ਦੇ ਕੇ ਨਿਕਲ ਜਾਣਾ ਕੋਈ ਤੁਕ ਨਹੀਂ ਬਣਦੀ
ਦੂਜੈ ਪਾਸੇ ਆਮ ਆਦਮੀ ਪਾਰਟੀ ਦਾ ਕਹਿਣਾ ਏ ਕਿ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੀ ਮਿਲੀ ਭੁਗਤ ਏ ਮਾਮਲੇ ਨੂੰ ਬਸਤੇ ਵਿਚ ਪਾਉਣ ਦੀ ਇਸ ਵਿਚਾਲੇ ਸਚਾਈ ਕਿਵੇਂ ਸਾਹਮਣੇ ਆਵੇਗੀ ਕੋਣ ਹੈ ਸੱਚਾ ਕੋਣ ਹੈ ਝੂਠਾ
ਕਰੋ ਵਿਚਾਰ ਗੁਰਦਿਆਲ ਸਿੰਘ ਸੁਰਸਿੰਘ
9814123358
9779607720





