ਪਹਿਲੇ ਦਿਨ ਹੋਏ ਜਾਗਰਣ ਚ ਜਿੱਥੇ ਹਜਾਰਾਂ ਸੰਗਤਾ ਨੇਂ ਹਾਜਰੀ ਭਰੀ

ਬਰਨਾਲਾ (ਕਰਨਪਰੀਤ ਧੰਦਰਾਲ) : ਬਰਨਾਲਾ ਦੇ ਸੁਪਰਸਿੱਧ ਮੰਦਿਰ ਸਨੀਂਦੇਵ ਸੇਖਾ ਫਾਟਕ ਹਾਲ ਆਬਾਦ ਗਲੀ ਨੰਬਰ 4 ਸੇਖਾ ਰੋਡ ਦੇ ਗੱਦੀਨਸ਼ੀਨ ਰਹੇ ਸਵਰਗੀ ਪੰਡਤ ਸ੍ਹੀ ਰਾਮ ਲਾਲ ਜੀ ਦੀ ਮੂਰਤੀ ਸਥਾਪਨਾਂ ਦਿਵਸ ਬੜੀ ਸਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਮੋਜੂਦਾ ਗੱਦੀਨਸ਼ੀਨ ਪੰਡਤ ਜਗਨਨਾਥ ਜੋਗੀ ਜੀ ਨੇਂ ਦੱਸਿਆ ਕਿ ਪੂਜਨੀਕ ਮਾਤਾ ਹਰਬੰਸ ਕੋਰ ਜੀ ਦੀ ਪ੍ਹੇਰਨਾ ਸਦਕਾ ਅਤੇ ਸੰਗਤਾਂ ਦੇ ਉਤਸਾਹ ਸਰਧਾਪੂਰਵਕ ਰਾਜਸਥਾਨ ਦੇ ਜੈਪੁਰ ਤੋਂ ਸਵਰਗੀ ਪੰਡਤ ਸ੍ਹੀ ਰਾਮ ਲਾਲ ਜੀ ਦੀ ਮੂਰਤੀ ਲਿਆਂਦੀ ਗਈ ਜਿਸ ਦਾ ਅੱਜ ਸਥਾਪਨਾਂ ਦਿਵਸ ਮਨਾਇਆ ਗਿਆ ਹੈ ਜਿਸ ਵਿੱਚ ਹਲਕੇ ਦੇ ਐਮ.ਐਲ.ਏ ਗੁਰਮੀਤ ਸਿੰਘ ਮੀਤ ਹੇਅਰ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੰਤਾਂ ਕਾਂਗਰਸ ਦੇ ਕਈ ਆਗੂ ਸਾਹਿਬਾਨ ਧਾਰਮਿਕ ਸਮਾਜਿਕ ਜੱਥੇਬੰਦੀਆਂ ਸਮੇਤ ਮੰਦਿਰ ਨਾਲ ਸਰਧਾਪੂਰਵਕ ਜੁੜੀਆਂ ਸੰਗਤਾਂ ਨੇਂ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਪਹਿਲੇ ਦਿਨ ਹੋਏ ਜਾਗਰਣ ਚ ਜਿੱਥੇ ਹਜਾਰਾਂ ਸੰਗਤਾ ਨੇਂ ਹਾਜਰੀ ਭਰੀ ਉੱਥੇ ਗੁਰੂਕਾ ਲੰਗਰ ਅਤੁੱਟ ਵਰਤਾਇਆ ਗਿਆ।






