17.1 C
Chandigarh

TODAY NOW NEWS

Thursday, March 19, 2026
Homeਲਾਈਫ ਸਟਾਈਲਸੈਰ ਸਪਾਟਾਕੋਰੋਨਾ ਮਹਾਮਾਰੀ ਦੇ ਬੇਕਾਬੂ ਪ੍ਰਕੋਪ ਨੂੰ ਵੇਖਦਿਆਂ ਇਤਿਹਾਸਿਕ ਥਾਂਵਾ 15 ਮਈ ਤਕ...

ਕੋਰੋਨਾ ਮਹਾਮਾਰੀ ਦੇ ਬੇਕਾਬੂ ਪ੍ਰਕੋਪ ਨੂੰ ਵੇਖਦਿਆਂ ਇਤਿਹਾਸਿਕ ਥਾਂਵਾ 15 ਮਈ ਤਕ ਬੰਦ

ਦਿੱਲੀ ਦੇ ਲਾਲ ਕਿਲ੍ਹਾ ਤੇ ਆਗਰਾ ਦੇ ਤਾਜ ਮਹਲ ਸਮੇਤ ਦੇਸ਼ ਭਰ ਵਿੱਚ ਲੱਗਭਗ 3,693 ਯਾਦਗਾਰਾਂ

ਨਵੀਂ ਦਿੱਲੀ (ਬਿਊਰੋ) : ਕੇਂਦਰੀ ਸੰਸਕ੍ਰਿਤੀ ਮੰਤਰਾਲੇ ਨੇ ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਸੈਰ-ਸਪਾਟੇ ਵਾਲੀਆਂ ਥਾਵਾਂ ਆਮ ਲੋਕਾਂ ਵਾਸਤੇ ਮੁੜ ਬੰਦ ਕਰ ਦਿੱਤੀਆਂ ਨੇ ਇਸ ਨੇ ਤਾਜ ਮਹਿਲ ਸਮੇਤ ਏਐੱਸਆਈ ਨਾਲ ਜੁੜੀਆਂ ਦੇਸ਼ ਭਰ ਦੀਆਂ 3,600 ਤੋਂ ਜ਼ਿਆਦਾ ਯਾਦਗਾਰਾਂ ਨੂੰ ਫ਼ੌਰੀ ਤੌਰ ’ਤੇ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਮੌਜੂਦ ਕਰੀਬ 50 ਰਾਸ਼ਟਰੀ ਮਿਊਜ਼ੀਅਮਾਂ ਨੂੰ ਵੀ ਸੈਲਾਨੀਆਂ ਦੀ ਆਵਾਜਾਈ ਲਈ ਤੁਰੰਤ ਬੰਦ ਕਰ ਦਿੱਤਾ ਗਿਆ ਹੈ। ਫ਼ਿਲਹਾਲ ਇਹ ਸਾਰੇ 15 ਮਈ ਤਕ ਬੰਦ ਰਹਿਣਗੇ। ਵੈਸੇ ਇਹ ਵੀ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਅਜਿਹੀ ਕਿਸੇ ਯਾਦਗਾਰ ਵਿਚ ਜੇਕਰ ਕਿਤੇ ਪੂਜਾ ਅਰਚਨਾ ਹੁੰਦੀ ਹੈ ਤਾਂ ਉਹ ਜਾਰੀ ਰਹੇਗੀ।

ਕੇਂਦਰੀ ਸੰਸਕ੍ਰਿਤੀ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕੋਰੋਨਾ ਇਨਫੈਕਸ਼ਨ ਦੀ ਰਫ਼ਤਾਰ ਜਿਸ ਤਰ੍ਹਾਂ ਨਾਲ ਤੇਜ਼ ਹੋਈ ਹੈ, ਅਜਿਹੇ ਵਿਚ ਸੁਰੱਖਿਆ ਕਾਰਨਾਂ ਕਾਰਨ ਸੈਲਾਨੀਆਂ ਦੀ ਆਵਾਜਾਈ ਨਾਲ ਜੁੜੇ ਇਨ੍ਹਾਂ ਸਥਾਨਾਂ ਨੂੰ ਤੁਰੰਤ ਬੰਦ ਕਰਨਾ ਜ਼ਰੂਰੀ ਹੋ ਗਿਆ ਸੀ।

Today Now News

RELATED ARTICLES
- Advertisment -

POPULAR POSTS