ਸਰਦੂਲਗੜ੍ਹ ਤੋਂ ਆਮ ਆਦਮੀ ਪਾਰਟੀ ਐਮ ਸੀ ਚੋਣਾਂ ਸਾਰੀਆਂ ਪੜ ਸੀਟਾਂ ਤੇ ਲੜੇਗੀ ਮਾਨ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਆਮ ਆਦਮੀ ਪਾਰਟੀ ਇਕਾਈ ਸਰਦੂਲਗੜ੍ਹ ਵੱਲੋਂ ਕੈਪਟਨ ਸਰਕਾਰ ਦੇ ਵਧਾਏ ਗਏ ਬਿਜਲੀ ਦੇ ਬਿਲ ਵਿਰੁੱਧ ਰੌੜਕੀ ਚੌਂਕ ਵਿੱਚ ਬਿਜਲੀ ਦੇ ਬਿਲ ਸਾੜੇ ਗਏ। ਇਸ ਮੌਕੇ ਆਮ ਆਦਮੀ ਗੁਰਪ੍ਰੀਤ ਸਿੰਘ ਭੁੱਚਰ ਜਿਲਾ ਜਨਰਲ ਸਕੱਤਰ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਜੋ ਚੋਣਾਂ ਸਮੇਂ ਵਾਅਦੇ ਕੀਤੇ ਸਨ ਉਨ੍ਹਾਂ ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਰਕੇ ਇਸ ਵਾਰ ਪੰਜਾਬ ਵਾਸੀ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ।ਇਸ ਮੌਕੇ ਸੁਖਵਿੰਦਰ ਸਿੰਘ ਭੋਲਾ ਮਾਨ ਨੇ ਕਿਹਾ ਆਮ ਆਦਮੀ ਪਾਰਟੀ ਸਰਦੂਲਗੜ੍ਹ ਦੀਆਂ ਸਾਰੀਆਂ ਸੀਟਾਂ ਤੇ ਚੋਣ ਲੜੇਗੀ ਜਿਸ ਦੀਆਂ ਤਿਆਰੀਆਂ ਉਨਾਂ ਨੇ ਅੱਜ ਤੋਂ ਹੀ ਆਰੰਭ ਦਿੱਤੀਆਂ ਹਨ । ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਟ੍ਰੇਡ ਵਿੰਗ ਦੇ ਜੁਆਇੰਟ ਸੈਕਟਰੀ ਨੇਮ ਚੰਦ ਚੌਧਰੀ ਨੇ ਕਿਹਾ ਪੰਜਾਬ ਦੀ ਕੈਪਟਨ ਸਰਕਾਰ ਦੇ ਰਾਜ ਪੰਜਾਬ ਦਾ ਬੱਚਾ ਬੱਚਾ ਦੁਖੀ ਹੋ ਰਿਹੈ ਹੈ ਛੇਤੀ ਹੀ ਇਸ ਕਾਂਗਰਸ ਸਰਕਾਰ ਦਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਭੋਗ ਪਾ ਦੇਣਗੇ ।ਇਸ ਮੌਕੇ ਜ਼ਿਲ੍ਹਾ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਬਣਾਵਾਲੀ,ਸਰਬਜੀਤ ਸਿੰਘ ਜਵਾਹਰਕੇ ,ਸ਼ਿੰਗਾਰਾ ਖ਼ਾਨ , ਹਰਦੇਵ ਸਿੰਘ ਉਲਕ , ਮਾਸਟਰ ਬਲਵਿੰਦਰ ਸਿੰਘ ,ਕੁਲਵੀਰ ਸਿੰਘ ਮਾਨ ਉੱਲਕ ਸੁਖਵਿੰਦਰ ਸਿੰਘ ਖੋਖਰ, ਚਰਨ ਦਾਸ ਆਦਿ ਹਾਜ਼ਰ ਸਨ






