16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਨੰਬਰਦਾਰ ਭਵਨ ਮਾਨਸਾ ਵਿਖੇ ਹੋਈ

ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਨੰਬਰਦਾਰ ਭਵਨ ਮਾਨਸਾ ਵਿਖੇ ਹੋਈ

ਸਰਕਾਰ ਨੰਬਰਦਾਰਾਂ ਦੀਆਂ ਮੰਗਾਂ ਪ੍ਰਵਾਨ ਕਰੇ ਨਹੀਂ ਸੰਘਰਸ਼ ਵਿਢਾਂਗੇ : ਨਜ਼ਰ ਖਿਆਲਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪੰਜਾਬ ਨੰਬਰਦਾਰ ਯੂਨੀਅਨ ਰਜਿ. 643 ਦੀ ਮੀਟਿੰਗ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਜੀ ਦੇ ਨਿਰਦੇਸ਼ਾਂ ਅਨੁਸਾਰ ਤਹਿਸੀਲ ਪ੍ਰਧਾਨ ਨਾਜ਼ਰ ਸਿੰਘ ਖਿਆਲਾ ਦੀ ਪ੍ਰਧਾਨਗੀ ਹੇਠ ਨੰਬਰਦਾਰ ਭਵਨ ਮਾਨਸਾ ਵਿਖੇ ਹੋਈ। ਜਿਸ ਵਿੱਚ ਸਮੂਹ ਜਿਲੇ ਦੇ ਨੰਬਰਦਾਰਾਂ ਨੇ ਹਿੱਸਾ ਲਿਆ ਅਤੇ ਆਪਣੀਆਂ ਮੰਗਾ ਪ੍ਰਤੀ ਰੋਸ ਪ੍ਰਗਟ ਕੀਤਾ। ਜਿਸ ਵਿੱਚ ਕਿਹਾ ਗਿਆ ਕਿ ਕੈਪਟਨ ਸਰਕਾਰ ਨੂੰ ਸਾਢੇ ਚਾਰ ਸਾਲ ਹੋ ਚੁੱਕੇ ਹਨ ਪਰ ਹਾਲੇ ਤੱਕ ਨੰਬਰਦਾਰਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ, ਸਗੋਂ ਲਾਰੇ ਲਾ ਕੇ ਸਾਰਿਆ ਜਾਂਦਾ ਹੈ। ਦੋ-ਤਿੰਨ ਵਾਰ ਗੁਰਪ੍ਰੀਤ ਸਿੰਘ ਕਾਗੜ ਮਾਲ ਮੰਤਰੀ ਪੰਜਾਬ ਮੀਟਿੰਗਾਂ ਵੀ ਹੋਈਆਂ। ਉਨ੍ਹਾਂ ਵਿੱਚ ਭਰੋਸਾ ਦਿੱਤਾ ਸੀ ਕਿ ਤੁਹਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਪ੍ਰੰਤੂ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਅਗਰ ਨੰਬਰਦਾਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਨੰਬਰਦਾਰ ਇਕ ਬਹੁਤ ਵੱਡੀ ਰੈਲੀ ਪੰਜਾਬ ਪੱਧਰ ਤੇ ਕਰਨਗੇ। ਇਹ ਉਨ੍ਹਾਂ ਦੀ ਮਜਬੂਰੀ ਬਣਦੀ ਜਾ ਰਹੀ ਹੈ। ਜੋ ਮੰਗਾਂ ਹੇਠ ਲਿਖੇ ਅਨੁਸਾਰ ਹਨ। ਜਿਵੇਂ ਕਿ ਨੰਬਰਦਾਰ ਦੇ ਪੁੱਤਰ ਨੂੰ ਹੀ ਨੰਬਰਦਾਰ ਬਣਾਇਆ ਜਾਵੇ, ਬੱਸ ਕਰਾਇਆ ਮਾਫ ਕੀਤਾ ਜਾਵੇ, ਬੀਮਾ ਪਾਲਸੀ ਲਾਗੂ ਕੀਤੀ ਜਾਵੇ, ਤਹਿਸੀਲ ਪੱਧਰ ਤੇ ਨੰਬਰਦਾਰ ਭਵਨ ਬਣਾਉਣ ਵਾਸਤੇ ਜਗ੍ਹਾਂ ਅਲਾਟ ਕਰਕੇ ਸਰਕਾਰ ਉਨ੍ਹਾਂ ਨੂੰ ਗ੍ਰਾਂਟ ਆਪ ਜਾਰੀ ਕਰੇ। ਕਿਉਂਕਿ ਨੰਬਰਦਾਰਾਂ ਕੋਲ ਕੋਈ ਬਹੁਤੀ ਵੱਡੀ ਤਨਖਾਹ ਨਹੀਂ ਮਿਲ ਰਹੀ ਜੋ ਆਪਣੇ ਕੋਲੋ ਪੈਸਾ ਲਾ ਸਕਣ। ਨੰਬਰਦਾਰ ਦੇ ਮਾਨ ਭੱਤੇ ਵਿੱਚ ਵਾਧਾ ਕੀਤਾ ਜਾਵੇ। ਕਿਸਾਨ ਹਿੱਤ ਨੂੰ ਦੇਖਦੇ ਹੋਏ ਜੋ ਸਰਕਾਰ ਨੇ ਕਣਕ, ਝੋਨੇ ਦੀ ਸਿੱਧੀ ਅਦਾਇਗੀ ਕਰਨ ਦੀ ਜੋ ਪ੍ਰਪੋਜਲ ਬਣਾਈ ਹੈ ਉਸ ਦੀ ਬਹੁਤ ਸਾਰੀ ਹਾਨੀ ਕਿਸਾਨਾ ਨੂੰ ਪਹੁੰਚ ਰਹੀ ਹੈ ਅਤੇ ਜੋ ਪੁਰਾਣਿਆ ਵਰਾਸਤਾ ਜੋ ਕਿ ਬੁਜ਼ਰਗਾ ਦੇ ਨਾਮ ਪਰ ਹਨ ਅਤੇ ਕਾਫੀ ਬੁਜਰਗ ਸਵਰਗਵਾਸ ਹੋ ਚੁੱਕੇ ਹਨ ਉਹਨਾਂ ਦੀ ਵਰਾਸਤ ਦੀ ਤਕਸੀਮ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਇਸ ਦੇ ਖਾਤਿਆ ਦੀ ਲੋਕਾਂ ਦੇ ਪਹਿਲ ਦੇ ਆਧਾਰ ਤੇ ਤਕਸੀਮਾਂ ਕੀਤੀਆਂ ਜਾਣ ਜੀ ਤਾਂ ਜੋ ਲੋਕਾਂ ਨੂੰ ਸਿੱਧੀ ਅਦਾਇਗੀ ਲੈਣ ਵਿੱਚ ਅਤੇ ਨਾਲ ਮੁਆਵਜਾ ਲੈਣ ਸੰਬੰਧੀ ਕੋਈ ਮੁਸ਼ਕਿਲਾਂ ਨਾ ਆਉਣ ਅਤੇ ਇਸ ਤੋਂ ਬਾਅਦ ਸਮੂਹ ਨੰਬਰਦਾਰਾਂ ਨੇ ਮਾਨਯੋਗ ਤਹਿਸੀਲਦਾਰ ਸ. ਅਮਰਜੀਤ ਸਿੰਘ ਜੀ ਨੂੰ ਆਪਣੀਆ ਮੰਗਾਂ ਪ੍ਰਤੀ ਮੰਗ ਪੱਤਰ ਦਿੱਤਾ ਗਿਆ। ਇਸ ਵਿੱਚ ਨੰਬਰਦਾਰ ਪਿਆਰਾ ਸਿੰਘ ਅਜੀਤਗੜ੍ਹ ਬਾਂਦਰ, ਬਲਵਿੰਦਰ ਸਿੰਘ ਮੂਸਾ, ਕੁਲਦੀਪ ਸਿੰਘ ਦਲੇਲਵਾਲਾ, ਬਲਤੇਜ ਸਿੰਘ ਬਹਿਣੀਵਾਲ, ਰਾਜਾ ਸਿੰਘ ਕੋਟਲੱਲੂ, ਜੱਗਾ ਸਿੰਘ ਅਸਪਾਲ, ਬਲਵਿੰਦਰ ਸਿੰਘ ਖਿੱਲਣ, ਗੁਰਮੀਤ ਸਿੰਘ ਅਤਲਾ ਕਲਾਂ, ਬਲਵੀਰ ਸਿੰਘ ਤਲਵੰਡੀ ਅਕਲੀਆ, ਗੁਰਦੀਪ ਸਿੰਘ ਅਤਲਾ ਖੁਰਦ, ਸੁਖਪਾਲ ਸਿੰਘ ਮੂਸਾ, ਜਗਰਾਜ ਸਿੰਘ ਮਾਖਾ, ਰਾਮ ਸਿੰਘ ਗਾਗੋਵਾਲ, ਸੁਖਵਿੰਦਰ ਸਿੰਘ ਅਤਲਾ ਖੁਰਦ, ਰਾਜਿੰਦਰ ਸਿੰਘ ਖਿੱਲਣ, ਸੁਖਵਿੰਦਰ ਸਿੰਘ ਅਲੀਸ਼ੇਰ, ਰਮਨਦੀਪ ਸਿੰਘ ਅਲੀਸ਼ੇਰ, ਗਮਦੂਰ ਸਿੰਘ ਮੌਜੀਆ, ਸਤਿੰਦਰ ਸਿੰਘ ਮਾਨਸਾ, ਬੂਟਾ ਛਾਪਿਆਵਾਲੀ, ਮੱਲ ਸਿੰਘ ਛਾਪਿਆਵਾਲੀ, ਪ੍ਰੀਤਮ ਸਿੰਘ ਕੋਟਲੱਲੂ, ਬਲਵਿੰਦਰ ਖਿੱਲਣ, ਕਰਨੈਲ ਸਿੰਘ ਖਿਆਲਾ, ਰਾਮ ਸਿੰਘ ਕੋਟਧਰਮੂ, ਨਛੱਤਰ ਸਿੰਘ ਖਿਆਲਾ, ਬਲਦੇਵ ਸਿੰਘ ਕੋਟੜਾ, ਜਗਤਾਰ ਸਿੰਘ ਕੋਟੜਾ, ਰਾਜ ਸਿੰਘ ਛਾਪਿਆਵਾਲੀ, ਹਰੀ ਸਿੰਘ ਘਰਾਗਣਾ, ਕੁਲਦੀਪ ਸਿੰਘ ਹੀਰੇਵਾਲਾ, ਸ਼ੇਰ ਸਿੰਘ ਮੂਸਾ, ਬਲਜੀਤ ਸਿੰਘ ਖੁਡਾਲ, ਸੇਵਕ ਸਿੰਘ ਬਹਿਣੀਵਾਲ ਆਦਿ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS