ਦੇਸ਼ ਤੇ ਵਾਰੋ ਵਾਰੀ ਰਾਜ ਕਰਦੀਆਂ ਪਾਰਟੀਆਂ ਨੇ ਦੇਸ਼ ਦੇ ਹਿੱਤ ਵੇਚ ਸਰਮਾਏਦਾਰਾਂ ਨੂੰ ਖੁਸ਼ ਕੀਤਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਬਹੁਜਨ ਮੁਕਤੀ ਪਾਰਟੀ ਪੰਜਾਬ ਦੀ ਜਿਲ੍ਹਾ ਮਾਨਸਾ ਦੀ ਇਕਾਈ ਵੱਲ਼ੋਂ ਵੋਟਿੰਗ ਮਸ਼ੀਨ ਹਟਾਓ, ਬੈਲਟ ਪੇਪਰ ਲਿਆਓ, ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲਉ, ਮਜਦੂਰ ਵਿਰੋਧੀ ਬਣਾਏ ਗਏ ਕਾਲੇ ਕਾਨੂੰਨ ਵਾਪਸ ਲਓ, ਦੇ ਬੈਨਰ ਹੇਠ ਮਾਨਸਾ ਨੰਗਲ, ਡੇਲੂਆਣਾ, ਸਹਾਰਨਾ, ਅੱਕਾਂਵਾਲੀ, ਆਲਮਪੁਰ ਮੰਦਰਾਂ, ਕਾਸ਼ਮਪੁਰ ਛੀਨਾ, ਆਦਿ ਪਿੰਡਾਂ ਚ ਪਰਿਵਰਤਨ ਯਾਤਰਾ ਤਹਿਤ ਮਾਰਚ ਕੱਢਿਆ ਗਿਆ। ਜਿਸ ਦੀ ਪ੍ਰਧਾਨਗੀ ਜਸਵੰਤ ਸਿੰਘ ਹਾਕਮਵਾਲਾ ਜਿਲ੍ਹਾ ਪ੍ਰਧਾਨ ਬਹੁਜਨ ਮੁਕਤੀ ਪਾਰਟੀ ਮਾਨਸਾ ਤੇ ਡਾਕਟਰ ਸੁਰਿੰਦਰ ਸਿੰਘ ਜਿਲ੍ਹਾ ਕਨਵੀਨਰ ਭਾਰਤ ਮੁਕਤੀ ਮੋਰਚਾ ਨੇ ਕੀਤੀ। ਇਸ ਮੌਕੇ ਬਹੁਜਨ ਮੁਕਤੀ ਪਾਰਟੀ ਪੰਜਾਬ ਦੇ ਜੁਆਇੰਟ ਸਕੱਤਰ ਸ੍ਰੀ ਗੁਰਦੀਪ ਹੀਰਾ ਤੇ ਭਾਰਤ ਮੁਕਤੀ ਮੋਰਚਾ ਦੇ ਸੂਬਾਈ ਆਗੂ ਸ੍ਰੀ ਕੁਲਦੀਪ ਸ਼ੇਰਗਿੱਲ ਨੇ ਕਿਹਾ ਕਿ ਦੇਸ਼ ਤੇ ਵਾਰੋ ਵਾਰੀ ਰਾਜ ਕਰਦਿਆਂ ਕਾਂਗਰਸ,ਅਕਾਲੀ ਭਾਜਪਾ ਕੱਟੜ ਪੰਥੀ ਪਾਰਟੀਆਂ ਨੇ ਦੇਸ਼ ਦੇ ਹਿੱਤ ਵੇਚ ਕੇ ਸਰਮਾਏਦਾਰਾਂ ਨੂੰ ਖੁਸ਼ ਕੀਤਾ। ਉਹਨਾਂ ਕਿਹਾ ਕਿ ਅੱਜ ਜੇਕਰ ਦੇਸ਼ ਦੀ ਕੀਮਤੀ ਪ੍ਰਾਪਰਟੀ ਆਦਿ ਵੇਚੇ ਜਾ ਰਹੇ ਹਨ ਤਾਂ ਇਹ ਸਭ ਕੁਝ ਸ਼ਰਮਾਏਦਾਰਾਂ ਨਾਲ ਮਿਲੀ ਭੁਗਤ ਅਤੇ ਆਰ.ਐਸ.ਐਸ ਦੇ ਏਜੰਡੇ ਤੇ ਕੰਮ ਹੋ ਰਿਹਾ ਹੈ । ਆਗੂਆਂ ਨੇ ਕਿਹਾ ਕਿ ਕਾਂਗਰਸ,ਬੀਜੇਪੀ ਵਰਗੀਆਂ ਪਾਰਟੀਆਂ ਦੀ ਜਿੱਤ ਕੋਈ ਲੋਕਾਂ ਦੇ ਦਿੱਤੇ ਸਹੀ ਫਤਵੇ ਕਰਕੇ ਨਹੀਂ ਸਗੋ ਵੋਟਿੰਗ ਮਸ਼ੀਨ ਚ ਸੈਟਿੰਗ ਕਰਕੇ ਹੁੰਦੀਂ ਹੈ। ਜਿਸ ਕਰਕੇ ਲੋਕਾਂ ਦੀ ਗੱਲ ਕਰਨ ਵਾਲੇ ਲੋਕ ਨਾ ਮਾਤਰ ਵੋਟਾਂ ਹੀ ਲੈ ਪਾਉਂਦੇ ਹਨ।ਅੱਜ ਦੇਸ਼ ਦੀ ਘਟੀਆ ਸੋਚ ਵਾਲੀ ਬੀਜੇਪੀ ਸਰਕਾਰ ਵੱਲੋਂ ਪਾਸ ਕੀਤੇ 3 ਕਿਸਾਨ ਵਿਰੋਧੀ ਕਨੂੰਨਾਂ ਤੇ ਲੇਬਰ ਐਕਟ ਚ ਕੀਤੀਆਂ ਸੋਧਾਂ ਨੂੰ ਰੱਦ ਨਾ ਕਰਨਾਂ ਤੇ ਰੋਜ਼ਾਨਾ ਡੀਜ਼ਲ ਪੈਟਰੋਲ ਤੇ ਨਿੱਤ ਲੋੜੀਂਦੀਆਂ ਘਰੇਲੂ ਵਸਤੂਆਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਇਸ ਦਾ ਇਕੋ ਕਾਰਨ ਆ ਦੇਸ਼ ਦਾ ਚੋਣ ਕਮਿਸ਼ਨ ਇਹਨਾਂ ਸ਼ਰਮਾਏਦਾਰਾਂ ਤੇ ਉਹਨਾਂ ਦੀਆਂ ਖਰੀਦੀਆਂ ਪਾਰਟੀਆਂ ਦਾ ਝੋਲੀ ਚੁੱਕ ਬਣਿਆ ਹੋਇਆ ਹੈ। ਜਿਸ ਕਾਰਨ ਬਹੁਜਨ ਮੁਕਤੀ ਪਾਰਟੀ ਤੇ ਭਾਰਤ ਮੁਕਤੀ ਮੋਰਚਾ ਵੋਟਿੰਗ ਮਸ਼ੀਨ ਵਿਰੁੱਧ ਪਿੰਡ-ਪਿੰਡ, ਸ਼ਹਿਰ-ਸ਼ਹਿਰ, ਗਲੀ-ਗਲੀ, ਘਰ-ਘਰ ਜਾ ਕੇ ਲੋਕ ਲਹਿਰ ਉਸਾਰਨ ਲਈ ਦਿਨ ਰਾਤ ਇੱਕ ਕਰ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਹੁਜਨ ਮੁਕਤੀ ਪਾਰਟੀ ਦੇ ਸਕੱਤਰ ਵਜ਼ੀਰ ਸਿੰਘ ਉਡੱਤ, ਗੁਰਸੇਵਕ ਸਿੰਘ ਰਿਟਾਇਰਡ ਮੁਲਾਜਮ ਆਗੂ ਦਵਿੰਦਰ ਸਿੰਘ, ਹਰਦੇਵ ਸਿੰਘ ਸਹਾਰਨਾ ਆਦਿ ਸ਼ਾਮਿਲ ਸਨ।



