16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਫਿਰਕੂ ਫਾਸੀਵਾਦੀ ਤਾਕਤਾਂ ਨੂੰ ਹਰਾਉਣਾ ਅਜੌਕੇ ਸਮੇਂ ਦੀ ਮੁੱਖ ਲੋੜ : ਕਾਮਰੇਡ...

ਫਿਰਕੂ ਫਾਸੀਵਾਦੀ ਤਾਕਤਾਂ ਨੂੰ ਹਰਾਉਣਾ ਅਜੌਕੇ ਸਮੇਂ ਦੀ ਮੁੱਖ ਲੋੜ : ਕਾਮਰੇਡ ਸੇਖੋਂ

ਸੀ.ਪੀ.ਆਈ.ਐਮ. ਦੀ ਜਿਲ੍ਹਾ ਕਮੇਟੀ ਮੀਟਿੰਗ ਵਿੱਚ ਲਏ ਕਈ ਅਹਿਮ ਫੈਸਲੇ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸੀ.ਪੀ.ਆਈ. ਐਮ. ਜਿਲ੍ਹਾ ਕਮੇਟੀ ਦੀ ਇੱਕ ਅਹਿਮ ਮੀਟਿੰਗ ਬਾਬਾ ਗੱਜਣ ਸਿੰਘ ਟਾਡੀਆ ਭਵਨ ਵਿੱਖੇ ਕਾਮਰੇਡ ਹਰਨੇਕ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪਾਰਟੀ ਮੈਬਰਸਿਪ ਨਵੀਨੀਕਰਨ , ਡੈਲੀਗੇਟ ਕਾਨਫਰੰਸ ,ਕਿਸਾਨੀ ਅੰਦੋਲਨ ਤੇ ਅਸੈਂਬਲੀ ਚੌਣਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. ਐਮ. ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਮੋਦੀ ਸਰਕਾਰ ਫਿਰਕੂ ਫਾਸੀਵਾਦੀ ਅਜੰਡੇ ਤੇ ਚੱਲ ਰਹੀ ਹੈ ਤੇ ਲੋਕਤੰਤਰੀ ਤੇ ਸੰਵਿਧਾਨਿਕ ਸੰਸਥਾਵਾਂ ਦਾ ਘਾਣ ਕਰ ਰਹੀ ਹੈ , ਉਨ੍ਹਾਂ ਕਿਹਾ ਕਿ ਦੇਸ ਦੇ ਜਮਹੂਰੀ ਤੇ ਸੰਘੀ ਢਾਂਚੇ ਨੂੰ ਵਚਾਉਣ ਤੇ ਮਿਹਨਤਕਸ਼ ਜਨਤਾ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਕਰਨ ਲਈ ਮੋਦੀ ਸਰਕਾਰ ਨੂੰ ਹਰਾਉਣਾ ਅਤਿ ਜਰੂਰੀ ਹੈ । ਉਨ੍ਹਾਂ ਕਿਹਾ ਕਿ ਦੇਸ ਦੇ ਕਿਸਾਨ ਕਾਲੇ ਕਾਨੂੰਨਾਂ ਦੇ ਖਿਲਾਫ ਸੰਘਰਸ ਕਰ ਰਹੇ ਹਨ ਤੇ 300 ਤੋ ਵੱਧ ਕਿਸਾਨ ਸਹੀਦ ਹੋ ਚੁੱਕੇ ਹਨ , ਪ੍ਰੰਤੂ ਮੋਦੀ ਸਰਕਾਰ ਟੱਸ ਤੋ ਮੱਸ ਨਹੀ ਹੋ ਰਹੀ ।

ਕਾਮਰੇਡ ਸੇਖੋਂ ਨੇ ਕਿਹਾ ਕਿ 2017 ਵਿੱਚ ਕੈਪਟਨ ਨੇ ਜੋ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ , ਉਨਾਂ ਵਿਚੋਂ ਇੱਕ ਵੀ ਪੂਰਾ ਨਹੀ ਕੀਤਾ ਤੇ 87 ਪ੍ਰਤੀਸਤ ਵਾਅਦੇ ਪੂਰੇ ਕਰਨ ਦੇ ਦਾਅਵੇ ਖੋਖਲੇ ਹਨ ਤੇ ਲੋਕਾਂ ਦੇ ਗਲੇ ਨਹੀ ਉਤਰ ਰਹੇ ਹਨ ।

ਇਸ ਮੋਕੇ ਤੇ ਸੰਬੋਧਨ ਕਰਦਿਆਂ ਸੀ.ਪੀ.ਆਈ. ਐਮ. ਦੇ ਜਿਲ੍ਹਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ 15 ਅਪ੍ਰੈਲ ਤੱਕ ਮੈਬਰਸਿਪ ਨਵੀਨੀਕਰਨ ਮੁਕੰਮਲ ਕਰ ਲਈ ਜਾਵੇਗੀ , 30 ਸਤੰਬਰ ਤੱਕ ਪਾਰਟੀ ਦੀ ਜਿਲ੍ਹਾ ਡੈਲੀਗੇਟ ਕਾਨਫਰੰਸ ਕੀਤੀ ਜਾਵੇਗੀ ਤੇ 2022 ਦੀਆਂ ਅਸੈਂਬਲੀ ਚੌਣਾਂ ਵਿੱਚ ਪਾਰਟੀ ਸਰਦੂਲਗੜ੍ਹ ਵਿਧਾਨ ਸਭਾ ਹਲਕਾ ਤੋ ਚੌਣਾਂ ਲੜੇਗੀ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਾਮਰੇਡ ਨਛੱਤਰ ਸਿੰਘ ਢੈਪਈ, ਦਰਸਨ ਧਲੇਵਾ , ਸਵਰਨਜੀਤ ਦਲਿਉ ,ਰਾਜੂ ਗੋਸੁਆਮੀ , ਨਿੱਕੂ ਮਾਨਸਾ ,ਕਾਮਰੇਡ ਸਾਧੂ ਰਾਮਾਨਦੀ ,ਤੇਜਾ ਸਿੰਘ ਹੀਰਕੇ , ਸਿਮਰੂ ਬਰਨ ,ਰਾਜ ਕੁਮਾਰ ਗਰਗ , ਕਾਲਾ ਖਾ ਭੰਮੇ , ਨਿਰਮਲ ਬੱਪੀਆਣਾ , ਗੁਰਪਿਆਰ ਫੱਤਾ ,ਸੁਰੇਸ ਕੁਮਾਰ ਆਦਿ ਵੀ ਹਾਜਰ ਸਨ

Today Now News

RELATED ARTICLES
- Advertisment -

POPULAR POSTS