ਇਸ ਮੌਕੇ ਮੋਫਰ ਪਰਿਵਾਰ ਨੇ ਚੁਣੀ ਹੋਈ ਕਮੇਟੀ ਅਤੇ ਪ੍ਰਧਾਨ ਨੂੰ ਵਧਾਈ ਦਿੱਤੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਦੀ ਕੋਆਪ੍ਰੇਟਿਵ ਸੁਸਾਇਟੀ ਭੰਮੇ ਕਲਾਂ ਦੀ ਚੋਣ ਸਰਬਸੰਮਤੀ ਨਾਲ ਹੋਈ। ਸੁਸਾਇਟੀ ਦੇ ਸੈਕਟਰੀ ਪਰਮਜੀਤ ਸਿੰਘ ਨੇ ਦੱਸਿਆ ਕਿ 5 ਪਿੰਡਾਂ ਭੰਮੇ ਕਲਾਂ, ਭੰਮੇ ਖੁਰਦ, ਉੱਡਤ ਭਗਤ ਰਾਮ, ਦੂਲੋਵਾਲ, ਰਾਮਾਨੰਦੀ ਦੀ 11 ਮੈਂਬਰੀ ਸੁਸਾਇਟੀ ਦੀ ਚੋਣ ਸਰਬਸੰਮਤੀ ਨਾਲ ਹੋਈ।ਜਿਸ ਵਿੱਚ ਚਰਨਜੀਤ ਕੌਰ ਉੱਡਤ ਭਗਤ ਰਾਮ ਪ੍ਰਧਾਨ ,ਸੁਖਦੇਵ ਸਿੰਘ ,ਸ਼ਿੰਦਰ ਕੌਰ ,ਅਜੈਬ ਸਿੰਘ, ਜਰਨੈਲ ਸਿੰਘ ,ਜੋਗਿੰਦਰ ਸਿੰਘ ,ਬੇਅੰਤ ਸਿੰਘ, ਕਰਮਜੀਤ ਸਿੰਘ ,ਮਿੱਠੂ ਸਿੰਘ ਮੈਂਬਰ ਲਏ ਗਏ।ਸਰਬਸੰਮਤੀ ਨਾਲ ਚੁਣੀ ਪ੍ਰਧਾਨ ਪਿੰਡ ਉੱਡਤ ਭਗਤ ਰਾਮ ਦੇ ਸਰਪੰਚ ਰਣਜੀਤ ਸਿੰਘ ਦੀ ਭਰਜਾਈ ਹੈ।ਇਸ ਮੌਕੇ ਚੁਣੀ ਹੋਈ ਪ੍ਰਧਾਨ ਚਰਨਜੀਤ ਕੌਰ ਅਤੇ ਸਰਪੰਚ ਰਣਜੀਤ ਸਿੰਘ ਉਡਤ ਭਗਤ ਰਾਮ ਨੇ ਕਿਹਾ ਕਿ ਹਲਕੇ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਦੇ ਅਸ਼ੀਰਵਾਦ ਸਦਕਾ ਭੰਮੇ ਕਲਾਂ ਸੋਸਾਇਟੀ ਦੀ ਚੋਣ ਹੋਈ ਹੈ। ਇਸ ਮੌਕੇ ਮੋਫਰ ਪਰਿਵਾਰ ਨੇ ਚੁਣੀ ਹੋਈ ਕਮੇਟੀ ਅਤੇ ਪ੍ਰਧਾਨ ਨੂੰ ਵਧਾਈ ਦਿੱਤੀ ਹੈ।ਪ੍ਰਧਾਨ ਚਰਨਜੀਤ ਕੌਰ ਨੇ ਚੁਣੀ ਹੋਈ ਕਮੇਟੀ ਅਤੇ ਸੁਸਾਇਟੀ ਦੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਸੁਸਾਇਟੀ ਦੇ ਮੈਂਬਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦੇਣਗੇ।ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।





