17.1 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਤਰਨਤਾਰਨ ਨੇੜੇ ਪਿੰਡ ਮੁਗਲ ਚੱਕ, ਵਿਖੇ ਗੁਜਰ ਭਾਈਚਾਰਕ ਵਿਆਹ ਦੌਰਾਨ ਰੰਜਿਸ਼ਨ ਹੋਇਆ...

ਤਰਨਤਾਰਨ ਨੇੜੇ ਪਿੰਡ ਮੁਗਲ ਚੱਕ, ਵਿਖੇ ਗੁਜਰ ਭਾਈਚਾਰਕ ਵਿਆਹ ਦੌਰਾਨ ਰੰਜਿਸ਼ਨ ਹੋਇਆ ਝਗੜਾ

ਵਿਆਹ ਦੀਆਂ ਰਸਮਾਂ ਦੌਰਾਨ ਖੂਬ ਚੱਲੇ ਇਟਾ ਰੋੜੇ, ਗੋਲੀ ਵੀ ਚੱਲੀ, ਇੱਕ ਵਿਅਕਤੀ ਗੰਭੀਰ ਜ਼ਖਮੀ

ਤਰਨਤਾਰਨ (ਜਸਬੀਰ ਸਿੰਘ) : ਤਰਨਤਾਰਨ ਦੇ ਨੇੜਲੇ ਪਿੰਡ ਮੁਗਲ ਚਕ, ਵਿਖੇ ਗੁੱਜਰ ਭਾਈਚਾਰਕ ਵਿੱਚ ਵਿਆਹ ਦੀਆ ਰਸਮਾਂ ਚੱਲ ਰਹੀਆਂ ਸਨ ਕੇ ਪੁਰਾਣੀ ਰੰਜਿਸ਼ ਦੇ ਚਲਦਿਆਂ ਦੋ ਧਿਰਾਂ ਦੀ ਆਪਸ ਵਿੱਚ ਲੜਾਈ ਹੋ ਗਈ ਜਿਸ ਦੌਰਾਨ ਖੂਬ ਇੱਟਾਂ ਰੋੜੇ ਚੱਲੇ ਤੇ ਮਾਮਲਾ ਇੰਨਾ ਵਿਗਾੜ ਗਿਆ ਕੇ ਗੋਲੀ ਵੀ ਚੱਲੀ

ਜਿਸ ਦੋਰਾਨ ਅਲਾਮਤ ਨਾਮ ਦੇ ਵਿਅਕਤੀ ਦੇ ਮੱਥੇ ਅਤੇ ਮੂੰਹ ਕੋਲ ਗੋਲੀ ਵੱਜਣ ਕਾਰਨ ਉਸਨੂੰ ਜ਼ਖਮੀ ਹਾਲਾਤ ਵਿੱਚ ਤਰਨਤਾਰਨ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਜਿੱਥੇ ਜਖਮੀ ਨੂੰ ਤਰਨਤਾਰਨ ਸਿਵਲ ਹਸਪਤਾਲ ਤੋ ਸਿਧਾ ਅੰਮ੍ਰਿਤਸਰ ਰੈਫਰ ਕਰ ਦਿਤਾ ਗਿਆ

ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਸਾਰ ਥਾਣਾ ਸਿਟੀ ਅਤੇ ਪੁਲੀਸ ਚੌਕੀ ਬੱਸ ਅੱਡਾ ਇੰਨਚਾਰਜ ਗੱਜਣ ਸਿੰਘ ਪੁਲਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਝਗੜਾ ਵਾਲੇ ਸਥਾਨ ਤੋਂ ਇੱਕ ਕਾਰ ਕਬਜੇ ਵਿੱਚ ਲਿੱਤੀ ਅਤੇ ਪਰਿਵਾਰ ਦੇ ਬਿਆਨਾ ਦੇ ਅਧਾਰ ਤੇ ਮਾਮਲਾ ਦਰਜ ਕੀਤਾ ਗਿਆ ਮੈਡੀਕਲ ਰਿਪੋਟ ਆਉਣ ਤੇ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋਣ ਚ ਕਾਮਯਾਬ ਹੋ ਗਏ

Today Now News

RELATED ARTICLES
- Advertisment -

POPULAR POSTS