ਲਗਭਗ 1 ਅਰਬ ਅਮਰੀਕੀ ਡਾਲਰ (7300 ਕਰੋੜ ਰੁਪਏ) ‘ਚ ਹੋਈ ਡੀਲ

ਨਵੀਂ ਦਿੱਲੀ : ਔਨਲਾਈਨ ਸਿੱਖਿਆ ਦੇ ਖੇਤਰ ‘ਚ ਪ੍ਰਸਿੱਧ ਬਾਈਜੂਸ ਕੰਪਨੀ ਨੇ ਆਕਾਸ਼ ਐਜੂਕੇਸ਼ਲ ਸਰਵਿਸਿਜ਼ ਨੂੰ ਐਕਵਾਇਰ ਕਰ ਲਿਆ ਹੈ। ਦੋਵਾਂ ਵਿਚਕਾਰ ਇਹ ਡੀਲ 1 ਅਰਬ ਅਮਰੀਕੀ ਡਾਲਰ ਯਾਨੀ ਕਰੀਬ 7300 ਕਰੋੜ ਰੁਪਏ ‘ਚ ਹੋਈ ਹੈ। ਸਿੱਖਿਆ ਤਕਨੀਕ (Education Technology) ਦੇ ਖੇਤਰ ‘ਚ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਸੌਦਾ ਮੰਨਿਆ ਜਾ ਰਿਹਾ ਹੈ। ਸੌਦੇ ਮੁਤਾਬਿਕ ਹੁਣ ਆਕਾਸ਼ ਸਮੂਹ ਦੇ ਮਾਲਕ ਤੇ ਬਲੈਕਸਟੋਨ ਸਮੂਹ, ਬਾਯਜੂ ‘ਚ ਸ਼ੇਅਰਹੋਲਡਰ ਬਣ ਜਾਣਗੇ। ਬਾਈਜੂਸ ਦੇਸ਼ ਦਾ ਸਭ ਤੋਂ ਵੱਧ ਮਾਰਕੀਟ ਵੈਲਿਊ ਵਾਲਾ ਐਜੂਕੇਸ਼ਨ-ਤਕਨੀਕੀ ਸਟਾਰਟਅਪ ਹੈ।
ਬੈਂਗਲੁਰੂ ਦੀ ਕੰਪਨੀ ਬਾਈਜੂਸ (ByJu’s) ਦੇਸ਼ ਦੀ ਦੂਸਰੀ ਸਭ ਤੋਂ ਵੈਲਿਊਏਬਲ ਸਟਾਰਟਅਪ ਹੈ। ਇਸ ਦੀ ਮਾਰਕੀਟ ਵੈਲਿਊ ਫਿਲਹਾਲ 12 ਅਰਬ ਡਾਲਰ ਦੇ ਆਸਪਾਸ ਹੈ। ਉੱਥੇ ਹੀ ਦੱਸ ਦੇਈਏ ਕਿ ਆਕਾਸ਼ ਐਜੂਕੇਸ਼ਨ, ਇੰਜੀਨੀਅਰਿੰਗ ਤੇ ਮੈਡੀਕਲ ਦੀ ਤਿਆਰੀ ਕਰਨ ਵਾਲੀ ਕੰਪਨੀ ਹੈ। ਇਸ ਵੇਲੇ ਦੇਸ਼ ਦੇ 130 ਸ਼ਹਿਰਾਂ ‘ਚ ਅਕਾਸ਼ ਦੇ ਕਰੀਬ 200 ਲਰਨਿੰਗ ਸੈਂਟਰ ਚੱਲ ਰਹੇ ਹਨ, ਜਿਨ੍ਹਾਂ ਵਿਚ ਕਰੀਬ ਡੇਢ ਲੱਖ ਵਿਦਿਆਰਥੀ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ। ਹਾਲਾਂਕਿ ਇਸ ਐਕਵਾਇਰ ਤੋਂ ਬਾਅਦ ਵੀ ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ ਇਕ ਵੱਖਰੇ ਯੂਨਿਟ ਦੇ ਤੌਰ ‘ਤੇ ਕੰਮ ਕਰਦਾ ਰਹੇਗਾ ਜਿਸ ਨੂੰ ਉਸ ਦੇ ਫਾਊਂਡਰ ਜੇਸੀ ਚੌਧਰੀ ਤੇ ਆਕਾਸ਼ ਚੌਧਰੀ ਲੀਡ ਕਰਨਗੇ। ਆਕਾਸ਼ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਆਕਾਸ਼ ਚੌਧਰੀ ਮੁਤਾਬਿਕ ਆਕਾਸ਼ ਪਹਿਲਾਂ ਵਾਂਗ ਹੀ ਚੱਲਦਾ ਰਹੇਗਾ।





