17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੁਦਰਤ ਨਾਲ ਹੋ ਰਹੀ ਛੇੜਛਾੜ ਨੇ ਤੋੜਿਆ ਗਰਮੀ ਦਾ 121 ਸਾਲ ਪੁਰਾਣ...

ਕੁਦਰਤ ਨਾਲ ਹੋ ਰਹੀ ਛੇੜਛਾੜ ਨੇ ਤੋੜਿਆ ਗਰਮੀ ਦਾ 121 ਸਾਲ ਪੁਰਾਣ ਰਿਕਾਰਡ

ਮਾਰਚ ਦਾ ਮਹੀਨਾ ਰਿਹਾ ਗਰਮ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਨਵੀਂ ਦਿੱਲੀ (ਏਜੇਂਸੀ) : ਚੇਤਾਵਨੀ ਦੇ ਲਹਿਜੇ ਵਿੱਚ ਭਾਰਤੀ ਮੌਸਮ ਵਿਭਾਗ ਅਲਰਟ ਜਾਰੀ ਕਰਦਿਆਂ ਸੋਮਵਾਰ ਨੂੰ ਕਿਹਾ ਕਿ ਵੱਧ ਤਾਪਮਾਨ ਦੇ ਮਾਸਿਕ ਔਸਤ ਦੇ ਮਾਮਲੇ ‘ਚ ਪਿਛਲੇ 121 ਸਾਲਾਂ ਵਿਚ ਇਸ ਸਾਲ ਦਾ ਮਾਰਚ ਤੀਜਾ ਸਭ ਤੋਂ ਗਰਮ ਮਾਰਚ ਰਿਹਾ। ਵਿਭਾਗ ਨੇ ਨਾਲ ਹੀ ਕਿਹਾ ਕਿ 5 ਤੋਂ 9 ਅਪ੍ਰੈਲ ਤਕ ਉੱਤਰੀ ਭਾਰਤ ਦੇ ਪਹਾੜੀ ਤੇ ਮੈਦਾਨੀ ਇਲਾਕਿਆਂ ’ਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਮਹੀਨੇ ਦੀ ਆਪਣੀ ਸਮੀਖਿਆ ਵਿਚ ਕਿਹਾ ਕਿ ਇਸ ਸਾਲ ਦੇਸ਼ ਵਿਚ ਮਾਰਚ ਦੇ ਵੱਧ ਤੋਂ ਵੱਧ, ਘੱਟੋ-ਘੱਟ ਅਤੇ ਔਸਤ ਤਾਪਮਾਨ ਦੇ ਮਾਸਿਕ ਔਸਤ ਕ੍ਰਮਵਾਰ 32.65 ਡਿਗਰੀ, 19.95 ਡਿਗਰੀ ਅਤੇ 26.30 ਡਿਗਰੀ ਸੈਲਸੀਅਸ ਹੈ, ਜਦਕਿ 1981-2010 ਦੇ ਪੌਣਪਾਣੀ ਮਿਆਦ ਦੇ ਆਧਾਰ ’ਤੇ ਆਮ ਮਾਸਿਕ ਔਸਤ ਕ੍ਰਮਵਾਰ 31.24 ਡਿਗਰੀ, 18.87 ਡਿਗਰੀ ਅਤੇ 25.06 ਡਿਗਰੀ ਸੈਲਸੀਅਸ ਹੈ।
ਮੌਸਮ ਵਿਭਾਗ ਨੇ ਕਿਹਾ, ‘ਮਾਰਚ, 2021 ਦੌਰਾਨ ਵੱਧ ਤੋਂ ਵੱਧ ਤਾਪਮਾਨ ਦਾ ਅਖਿਲ ਭਾਰਤੀ ਮਾਸਿਕ ਔਸਤ 32.65 ਡਿਗਰੀ ਸੈਸਲੀਅਸ ਪਿਛਲੇ 11 ਸਾਲਾਂ ਵਿਚ ਸਭ ਤੋਂ ਗਰਮ ਹੈ ਅਤੇ 121 ਸਾਲਾਂ ’ਚ ਤੀਜਾ ਸਭ ਤੋਂ ਗਰਮ ਹੈ। 2010 ਅਤੇ 2004 ’ਚ ਇਹ ਕ੍ਰਮਵਾਰ 33.09 ਡਿਗਰੀ ਅਤੇ 32.82 ਡਿਗਰੀ ਸੈਲਸੀਅਸ ਸੀ।’ ਦੱਸਣਯੋਗ ਹੈ ਕਿ ਮਾਰਚ ’ਚ ਦੇਸ਼ ਦੇ ਕਈ ਹਿੱਸਿਆਂ ਵਿਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੀ।

Today Now News

RELATED ARTICLES
- Advertisment -

POPULAR POSTS