ਪੰਨੂ ਕਾਹਲਵਾਂ ਨੇ ਸਿੱਧੀ ਅਦਾਇਗੀ ਅਤੇ ਐਫ ਸੀ ਆਈ ਦੀਆਂ ਨਵੀਂਆਂ ਸ਼ਰਤਾਂ ਤੇ ਖਰੀਦ ਦੇ ਬਣੇ ਕਾਨੂੰਨਾਂ ਦੇ ਬਖੀਏ ਉਦੇੜ ਦਿੱਤੇ

ਤਰਨਤਾਰਨ (ਜਸਬੀਰ ਸਿੰਘ) : ਅੱਜ ਮਿਤੀ 5-4-21 ਨੂੰ ਸਯੁੰਕਤ ਕਿਸਾਨ ਮੋਰਚੇ ਦੇ ਦਿੱਤੇ ਗਏ ਪ੍ਰੋਗਰਾਮ ਤਹਿਤ ਜਿਲ੍ਹਾ ਤਰਨਤਾਰਨ ਵਿਚ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਮੂਹਿਕ ਤੌਰ ਤੇ ਐਫ ਸੀ ਆਈ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ ਜਿਸ ਵਿਚ ਜਿਲ੍ਹਾ ਪ੍ਰਧਾਨ ਸਰਦਾਰ ਅਜੈਬ ਸਿੰਘ ਦੀਨਪੁਰ ਸੀਨੀਅਰ ਕਿਸਾਨ ਆਗੂ ਯਾਦਵਿੰਦਰ ਸਿੰਘ ਰੂੜੇਆਸਲ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਬਲਾਕ ਨੌਸ਼ਹਿਰਾ ਪੰਨੂਆਂ ਤੋਂ ਅਮਰਜੀਤ ਸਿੰਘ ਬਲਾਕ ਖਡੂਰ ਸਾਹਿਬ ਤੋਂ ਸ਼ਮਸ਼ੇਰ ਸਿੰਘ ਮਥਰੇਵਾਲੀਆ ਬਲਾਕ ਚੋਹਲਾ ਸਾਹਿਬ ਤੋਂ ਤਰਸੇਮ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਆਪਣੇ ਸਾਥੀਆਂ ਸਮੇਤ ਹਾਜਰੀ ਭਰੀ। ਆਪਣੇ ਸੰਬੋਧਨ ਵਿੱਚ ਮਾਸਟਰ ਅਮਰਜੀਤ ਸਿੰਘ ਪੰਨੂ ਕਾਹਲਵਾਂ ਨੇ ਸਿੱਧੀ ਅਦਾਇਗੀ ਅਤੇ ਐਫ ਸੀ ਆਈ ਦੀਆਂ ਨਵੀਂਆਂ ਸ਼ਰਤਾਂ ਤੇ ਖਰੀਦ ਦੇ ਬਣੇ ਕਾਨੂੰਨਾਂ ਦੇ ਬਖੀਏ ਉਦੇੜ ਦਿੱਤੇ। ਅਤੇ ਐਫ ਸੀ ਆਈ ਦੇ ਪ੍ਰਬੰਧਕੀ ਬਲਾਕ ਅਤੇ ਜਿਲ੍ਹਾ ਮੈਨੇਜਰ ਨੂੰ ਸਰਕਾਰ ਵਲੋਂ ਇਸ ਅਦਾਰੇ ਦਾ ਭੋਗ ਪਾਉਣ ਦੀ ਸਰਕਾਰੀ ਨੀਤੀ ਦੀ ਵਿਰੋਧਤਾ ਕਰਨ ਲਈ ਕਿਹਾ। ਜਿਵੇਂ ਸਰਕਾਰ ਨੇ ਬੈਕਾਂ ਅਤੇ ਐਲ ਆਈ ਸੀ ਦਾ ਭੋਗ ਪਾਇਆ ਇਸੇ ਤਰਜ ਤੇ ਐਫ ਸੀ ਆਈ ਦਾ ਵੀ ਭੋਗ ਪਾਏ ਜਾਣ ਲਈ ਸੁਚੇਤ ਕੀਤਾ।






