17.1 C
Chandigarh

TODAY NOW NEWS

Friday, March 20, 2026
HomeWEIRD NEWSਬਾਜੇਵਾਲਾ ਦੇ 25 ਸਾਲਾ ਨੌਜਵਾਨ ਕਿਸਾਨ ਮਲਕੀਤ ਸਿੰਘ ਉਰਫ ਸੁੱਖੀ ਨੇ ਆਰਥਿਕ...

ਬਾਜੇਵਾਲਾ ਦੇ 25 ਸਾਲਾ ਨੌਜਵਾਨ ਕਿਸਾਨ ਮਲਕੀਤ ਸਿੰਘ ਉਰਫ ਸੁੱਖੀ ਨੇ ਆਰਥਿਕ ਤੰਗੀ ਕਾਰਨ ਕੀਤੀ ਖੁਦਕੁਸ਼ੀ

ਪਿੰਡ ਦੇ ਸਰਪੰਚ, ਪੰਚਾਇਤ ਮੈਂਬਰ ਆਦਿ ਨਗਰ ਨਿਵਾਸੀਆਂ ਨੇ ਪੰਜਾਬ ਸਰਕਾਰ ਤੋਂ ਮਾਲੀ ਮੱਦਦ ਦੀ ਮੰਗ ਕੀਤੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪਿੰਡ ਬਾਜੇਵਾਲਾ ਦੇ ਨੌਜਵਾਨ ਕਿਸਾਨ ਮਲਕੀਤ ਸਿੰਘ ਉਰਫ ਸੁੱਖੀ ਪੁੱਤਰ ਦਰਸ਼ਨ ਸਿੰਘ ਨੇ ਕਰਜ਼ੇ ਦਾ ਬੋਝ ਨਾ ਸਹਾਰਦਿਆਂ ਮਾਨਸਿਕ ਪ੍ਰੇਸ਼ਾਨੀ ਕਾਰਨ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ।ਮ੍ਰਿਤਕ ਦੇ ਭਰਾ ਹਰਪ੍ਰੀਤ ਸਿੰਘ ਨੇ ਦੱਸਿਆ ਮਲਕੀਅਤ ਸਿੰਘ ਕੁਝ ਆਪਣੀ ਜ਼ਮੀਨ ਅਤੇ ਥੋੜ੍ਹੀ ਬਹੁਤੀ ਠੇਕੇ ਤੇ ਲੈ ਕੇ ਖੇਤੀ ਕਰਦਾ ਸੀ ,ਪਿਛਲੇ ਸਮੇਂ ਗੜਿਆਂ ਕਾਰਨ ਫ਼ਸਲ ਬਰਬਾਦ ਹੋਣ ਤੇ ਘਾਟਾ ਪਿਆ ਅੱਠ ਦੱਸ ਸਾਲ ਪਹਿਲਾਂ ਮ੍ਰਿਤਕ ਮਲਕੀਅਤ ਸਿੰਘ ਦੇ ਪਿਤਾ ਦਰਸ਼ਨ ਸਿੰਘ ਦਾ ਇਕ ਐਕਸੀਡੈਂਟ ਕਾਰਨ ਦੇਹਾਂਤ ਹੋ ਗਿਆ ਸੀ ,ਜਿਸ ਨੇ ਛੋਟੀ ਉਮਰੇ ਆਪਣੀ ਛੋਟੀ ਭੈਣ ਦਾ ਵਿਆਹ ਕੀਤਾ ਸੀ , ਪਿਤਾ ਦੇ ਮਰਨ ਉਪਰੰਤ ਵੱਡਾ ਭਰਾ ਮਨਪ੍ਰੀਤ ਸਿੰਘ ਦਿਮਾਗੀ ਪ੍ਰੇਸ਼ਾਨ ਰਹਿਣ ਦੇ ਵਿਧਵਾ ਮਾਤਾ ਹੋ ਜਾਣ ਤੇ ਘਰ ਵਿਚ ਹੋਰ ਕੋਈ ਕਮਾਈ ਦਾ ਸਾਧਨ ਨਾ ਹੋਣ ਕਰਕੇ ਬੈਂਕ ਆਦਿ ਦਾ ਕਰਜ਼ਾ ਸਿਰ ਚੜ੍ਹ ਜਾਂਣ ਦਿਮਾਗੀ ਪ੍ਰੇਸ਼ਾਨ ਰਹਿੰਦਾ ਸੀ ਜਿਸ ਨੇ ਬੀਤੇ ਕੱਲ ਸ਼ਨੀਵਾਰ ਦੀ ਦੇਰ ਰਾਤ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਮੌਤ ਨੂੰ ਗਲੇ ਲਗਾ ਲਿਆ ।ਪੁਲਸ ਥਾਣਾ ਜੌੜਕੀਆਂ ਦੇ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਦੇ ਬਿਆਨਾਂ ਤੇ ਕਰਜ਼ੇ ਤੋ ਤੰਗ ਦਿਮਾਗੀ ਪ੍ਰੇਸ਼ਾਨ ਹੋਣ ਤੇ 174 ਦੀ ਕਾਰਵਾਈ ਅਮਲ ਚ ਲਿਆ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।ਪਿੰਡ ਦੇ ਸਰਪੰਚ ਪੋਹਲੋਜੀਤ ਸਿੰਘ ਪੰਚਾਇਤ ਮੈਂਬਰ ਜਗਪਾਲ ਸਿੰਘ ਆਦਿ ਨਗਰ ਨਿਵਾਸੀਆਂ ਨੇ ਪੰਜਾਬ ਸਰਕਾਰ ਤੋਂ ਆਰਥਿਕ ਤੰਗੀ ਕਾਰਨ ਕਰਨ ਮਰਨ ਵਾਲੇ ਬਾਕੀ ਦੇ ਪਰਿਵਾਰ ਲਈ ਮਾਲੀ ਮੱਦਦ ਦੀ ਮੰਗ ਕੀਤੀ ਹੈ

Today Now News

RELATED ARTICLES
- Advertisment -

POPULAR POSTS