ਧਰਨੇ ਵਿਚ ਆਂਗਣਵਾੜੀ ਵਰਕਰਾਂ ਅਤੇ ਐੱਨ. ਆਰ. ਆਈ. ਵੀਰਾਂ ਨੇ ਵੀ ਕੀਤੀ ਸ਼ਿਰਕਤ

ਤਰਨਤਾਰਨ (ਜਸਬੀਰ ਸਿੰਘ) : ਤਰਨ ਤਾਰਨ ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਹਜਾਰਾਂ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾ ਔਰਤਾ ਨੌਜਵਾਨਾਂ ਨੇ ਵੱਡੀ ਪੱਧਰ ਤੇ 54 ਹਾਈਵੇ ਅੰਮ੍ਰਿਤਸਰ ਬਠਿੰਡਾ ਟੀ ਪੁਇੰਟ ਤੇ ਇਕੱਠੇ ਹੋਕੇ ਰੋਡ ਜਾਮ ਕੀਤਾ । ਜਿਸ ਦੀ ਅਗਵਾਈ ਕਿਸਾਨ ਸ਼ੰਘਰਸ਼ ਕਮੇਟੀ ਕੋਟ ਬੁੱਢਾ ਹਰਜੀਤ ਸਿੰਘ ਜੋਹਲ ਅਜਾਦ ਕਿਸਾਨ ਸ਼ੰਘਰਸ਼ ਕਮੇਟੀ ਪੰਜਾਬ ਦੇ ਆਗੂ ਸਤਨਾਮ ਸਿੰਘ ਜੋਹਲ ਜਮਹੂਰੀ ਕਿਸਾਨ ਸਭਾ ਦੇ ਆਗੂ ਦਲਜੀਤ ਸਿੰਘ ਦਿਆਲਪੁਰਾ ਭਾਰਤੀ ਕਿਸਾਨ ਯੂਨੀਅਨ ਰਾਜੇਆਲ ਦੇ ਆਗੂ ਅਮਰਜੀਤ ਸਿੰਘ ਕਾਹਲਾ ਆਲ ਇੰਡੀਆ ਕਿਸਾਨ ਸਭਾ ਦੇ ਆਗੂ ਦਵਿੰਦਰ ਸੋਹਲ ਕਿਸਾਨ ਸ਼ੰਘਰਸ਼ ਕਮੇਟੀ ਦੇ ਪੰਨੂ ਦੇ ਸਤਬੀਰ ਸਿੰਘ ਅਨੰਦਪੁਰ ਨੇ ਕੀਤੀ । ਇਸ ਮੌਕੇ ਬੋਲਦਿਆ ਪ੍ਰਿਥੀਪਾਲ ਮਾੜੀਮੇਘਾ ਮੁਖਤਾਰ ਸਿੰਘ ਮੱਲਾ ਜਸਪਾਲ ਸਿੰਘ ਝਬਾਲ ਭੂਪਿੰਦਰ ਸਿੰਘ ਤਖਤ ਮੱਲ ਸਵਿੰਦਰ ਸਿੰਘ ਕੱਦ ਗਿੱਲ ਯਾਦਵਿੰਦਰ ਸਿੰਘ ਰੂੜੇਆਸਲ ਅਜੈਬ ਸਿੰਘ ਅਲਾਦੀਨਪੁਰ ਪਰਗਟ ਸਿੰਘ ਚੰਬਾ ਨਛੱਤਰ ਸਿੰਘ ਜੋੜਾ ਗੁਰਬਚਨ ਸਿੰਘ ਘੜਕਾ ਬਲਦੇਵ ਸਿੰਘ ਠੇਡਾ ਗੁਰਸਾਹਿਬ ਸਿੰਘ ਕੱਦੀਆ ਡੱਲ ਨੇ ਬੋਲਦਿਆ ਕਿਹਾ ਕਿ ਕੇਦਰੀ ਕਾਲੇ ਕਾਨੂੰਨ ਖੇਤੀ ਕਿੱਤੇ ਨੂੰ ਤਬਾਹ ਕਰਨ ਵਾਲੇ ਕਾਨੂੰਨ ਹਨ ਜੋ ਹਰਵਰਗ ਦੇ ਵਿਰੋਧੀ ਹਨ। ਇਹਨਾਂ ਆਗੂ ਨੇ ਕਿਹਾ ਕਿ ਸਯੁੰਕਤ ਕਿਸਾਨ ਮੋਰਚੇ ਦੀ ਅਗਵਾਈ ਚ ਉਨ੍ਹਾਂ ਚਿਰ ਤੱਕ ਸ਼ੰਘਰਸ਼ ਜਾਰੀ ਰਹੇਗਾ ਜਿੰਨਾ ਚਿਰ ਤੱਕ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ
ਇਸ ਮੌਕੇ ਐੱਨਆਰਆਈ ਦੇ ਯੂ ਕੇ ਤੋਂ ਪੁੱਜੇ ਵੀਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਮੁੱਚੇ ਐੱਨਆਰਆਈ ਵਿਚ ਕਿਸਾਨੀ ਅੰਦੋਲਨ ਨੂੰ ਚਿੰਤਾ ਹੈ ਅਤੇ ਵਿਦੇਸ਼ੀ ਪੰਜਾਬੀ ਦੇ ਨਾਲ ਨਾਲ ਗੋਰੇ ਲੋਕ ਪੰਜਾਬੀ ਕਿਸਾਨਾਂ ਦੇ ਹੱਕ ਵਿਚ ਸਮਰਥਨ ਕਰ ਰਹੇ ਹਨ ਉਨ੍ਹਾਂ ਦੇਸ਼ ਦੀ ਰਾਜਨੀਤੀ ਨੀ ਸੌੜੀ ਸਿਆਸਤ ਤੋਂ ਪ੍ਰੇਰਿਤ ਦੱਸਿਆ ਕਿ ਇੱਥੇ ਕਿਸੇ ਵਰਗ ਲਈ ਵੀ ਸਰਕਾਰ ਸਹੀ ਸੋਚ ਨਾਲ ਕੰਮ ਨਹੀਂ ਕਰਦੀਆਂ ਜਿਸ ਨਾਲ ਉਨ੍ਹਾਂ ਦੇ ਹਿੱਤਾਂ ਨੂੰ ਢਾਅ ਲੱਗ ਰਹੀ ਹੈ






