ਵੱਡੀ ਗਿਣਤੀ ਵਿੱਚ ਕਿਸਾਨਾਂ, ਮਜਦੂਰਾਂ, ਔਰਤਾਂ, ਬੱਚਿਆਂ ਨੇ ਬਠਿੰਡਾ -ਅੰਮ੍ਰਿਤਸਰ ਜੀਰਾ ਮੋੜ ਤੇ ਧਰਨਾ ਦਿੱਤਾ

ਮੱਖੂ (ਦਵਿੰਦਰ ਸਿੰਘ ਛਾਬੜਾ) : ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਨਾਲ ਸਬੰਧਿਤ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਤਹਿਤ ਮੱਖੂ ਦੇ ਵੱਖ ਵੱਖ ਇਲਾਕਿਆਂ ਵਿੱਚ ਬੰਦ ਪੂਰੀ ਤਰ੍ਹਾਂ ਨਾਲ ਸਫਲ ਰਿਹਾ। ਬੰਦ ਦੀ ਕਾਲ ਨੂੰ ਲੈ ਕੇ ਇੱਥੋਂ ਦੇ ਬਜਾਰ ਬਿਲਕੁੱਲ ਬੰਦ ਰਹੇ ਤੇ ਸੜਕਾਂ ਵੀ ਸੁੰਨ ਸ਼ਾਨ ਰਹੀਆਂ। ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਬਠਿੰਡਾ -ਅੰਮ੍ਰਿਤਸਰ ਜੀਰਾ ਮੋੜ ਤੇ ਰੋਸ ਧਰਨਾ ਦਿੱਤਾ। ਇਨ੍ਹਾਂ ਰੋਸ ਧਰਨਿਆ ਵਿੱਚ ਕਿਸਾਨਾਂ ਦੇ ਨਾਲ ਆੜਤੀਏ, ਮਜ਼ਦੂਰ ਸਮੇਤ ਕਈ ਹੋਰ ਭਰਾਤਰੀ ਜਥੇਬੰਦੀਆਂ ਦੇ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਕੇਂਦਰ ਸਰਕਾਰ ਦੀ ਨਿੰਦਾ ਕੀਤੀ ਗਈ ਅਤੇ ਕਾਲੇ ਕਾਨੂੰਨ ਵਾਪਸ ਲੇਣ ਦੀ ਮੰਗ ਕੀਤੀ ਗਈ। ਇਸ ਮੋਕੇ ਤੇ ਅਮਰਜੀਤ ਕੌਰ ਛਾਬੜਾ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਸਰਬੱਤ ਦਾ ਭਲਾ ਟਰੱਸਟ ਫੁਰਮਾਨ ਸਿੰਘ ਸੰਧੂ,ਜਸਵੰਤ ਸਿੰਘ,ਜੋਗਿੰਦਰ ਸਿੰਘ, ਰਛਪਾਲ ਸਿੰਘ, ਧਰਮ ਸਿੰਘ ਫਤਿਹਗੜ ਸਭਰਾ,ਜਰਨੈਲ ਸਿੰਘ,ਜਸਪਾਲ ਸਿੰਘ, ਸੂਰਤ ਸਿੰਘ, ਨਿਸ਼ਾਨ ਸਿੰਘ, ਗੁਰਚਰਨ ਸਿੰਘ, ਚਾਨਣ ਸਿੰਘ, ਹਰਦੀਪ ਸਿੰਘ ਗਿੱਲ ਕਰਮੂਵਾਲਾ, ਟੋਹਰੀ ਗਿੱਲ ਕਰਮੂਵਾਲਾ ਸਮੇਤ ਕਈ ਹੋਰ ਕਿਸਾਨ ਆਗੂ ਵੀ ਮੋਜੂਦ ਸੀ।





