ਸਾਰੇ ਪੈਸੇ ਸੀਨੀਅਰ ਕਾਗਰਸੀ ਆਗੂ ਖਾ ਗਏ : ਨਾ ਟਿਕਟਾ ਦਿੱਤੀਆਂ ਨਾ ਪੈਸੇ ਮੋੜੇ : ਉਮੀਦਵਾਰ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਪਿਛਲੇ ਦਿਨੀ ਪੂਰੇ ਪੰਜਾਬ ਵਿੱਚ ਨਗਰ ਕੋਸਲ ਦੀਆਂ ਚੋਣਾ ਹੋਈਆਂ ਸਨ ਹਰ ਇਕ ਪਾਰਟੀ ਨੇ ਅਪਣੇ ਉਮੀਦਵਾਰ ਖੜੇ ਕੀਤੇ ਸਨ ਉਥੇ ਸ਼ੀ ਮੁਕਤਸਰ ਦੇ ਸਾਹਿਬ ਦੇ ਕਾਗਰਸੀ ਵਰਕਰਾਂ ਨੂੰ ਕਾਗਰਸੀ ਪਾਰਟੀ ਵਲੋਂ ਕਿਹਾ ਕਿ ਕਾਗਰਸੀ ਪਾਰਟੀ ਹਰ ਇਕ ਉਮੀਦਵਾਰ ਜੋ ਟਿਕਟ ਲੈਣ ਦੇ ਚਾਹਵਾਨ ਸਨ ਉਨ੍ਹਾਂ ਤੋਂ ਦਸ ਦਸ ਹਜ਼ਾਰ ਰੁਪਏ ਲਏ ਹਨ ਬਕਾਇਦਾ ਸਾਨੂੰ ਕਾਗਰਸੀ ਪਾਰਟੀ ਵੱਲੋਂ ਸਾਨੂੰ ਰਸੀਦ ਵੀ ਦਿੱਤੀ ਪਰ ਦਸ ਹਜ਼ਾਰ ਦੇਣ ਦੇ ਬਾਵਜੂਦ ਸਾਨੂੰ ਟਿਕਟ ਨਹੀ ਦਿੱਤੀ ਬਲਕਿ ਆਵਦੇ ਚਹੇਤੀਆ ਨੂੰ ਟਿਕਟਾ ਦੇ ਦਿੱਤੀਆਂ ਤੇ ਸਾਡੇ ਸਾਰੇ ਪੈਸੇ ਮੁਕਤਸਰ ਦੇ ਸੀਨੀਅਰ ਕਾਗਰਸੀ ਆਗੂ ਖਾ ਗਏ ਤੇ ਨਾ ਸਾਨੂੰ ਟਿਕਟਾ ਦਿੱਤੀਆਂ ਨਾ ਸਾਡੇ ਪੈਸੇ ਮੋੜੇ ਇਨਾ ਦਾ ਕਹਿਣਾ ਹੈ ਜੇ ਸਾਨੂੰ ਟਿਕਟ ਨਹੀ ਦਿੱਤੀ ਤਾਂ ਸਾਡੇ ਪੈਸੇ ਵੀ ਮੋੜੇ ਜਾਣ ਉਧਰ ਜਿਲਾ ਪ੍ਧਾਨ ਹਰਚਰਨ ਸਿੰਘ ਸੋਥਾ ਬਰਾੜ ਦਾ ਕਹਿਣਾ ਸੀ ਕਿ ਅਸੀਂ ਕਾਗਰਸੀ ਹਾਈਕਮਾਨ ਨੂੰ ਜਮਾ ਕਰਵਾ ਦਿੱਤੇ ਹੈ ਤੇ ਸਾਡੇ ਕੋਲ ਵੀ ਕਾਗਰਸ ਪਾਰਟੀ ਨੂੰ ਜੋ ਪੈਸੇ ਜਮਾ ਕਰਵਾਏ ਹੈ ਉਸ ਦੀ ਵੀ ਰਸੀਦ ਹੈ






