ਮਜਬੂਰ ਪਤਨੀ ਤਿੰਨ ਬੱਚਿਆਂ ਦਾ ਪੇਟ ਪਾਲਣ ਲਈ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ

ਤਰਨਤਾਰਨ (ਰਿੰਪਲ ਗੋਲਣ) : ਕਹਿੰਦੇ ਹਨ ਗਰੀਬੀ ਅਤੇ ਮਜ਼ਬੂਰੀ ਕੀ ਕੀ ਨਹੀਂ ਕਰਾਉਂਦੀ ਬੰਦੇ ਤੋਂ ਐਸਾ ਹੀ ਇਕ ਪਰਿਵਾਰ ਪਿੰਡ ਨੌਸ਼ਹਿਰੇ ਢਾਲੇ ਜਿਲ੍ਹਾ ਤਰਨ ਤਾਰਨ ਤੋਂ ਸਾਹਮਣੇ ਆਇਆ ਹੈ ਜਿਸ ਦੇ ਸਿਰ ਦੇ ਉੱਤੇ ਰਹਿਣ ਨੂੰ ਕਈ ਸਾਲਾਂ ਤੋਂ ਛੱਤ ਨਹੀਂ ਹੈ ਪਰਿਵਾਰ ਨੇ ਦੱਸਿਆ ਕਿ ਭਰਾਵਾਂ ਦੀ ਸਾਂਝੀ ਵੰਡ ਵਿੱਚੋਂ ਸਾਨੂੰ ਇੱਕ ਕੱਚਾ ਕਮਰਾ ਆਉਂਦਾ ਸੀ ਉਹ ਵੀ ਮੀਂਹ ਹਨ੍ਹੇਰੀ ਨਾਲ ਡਿੱਗ ਪਿਆ ਸੀ ਪਰਿਵਾਰ ਦੇ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਮੇਰੇ ਲੱਕ ਵਿੱਚ ਗੰਭੀਰ ਸੱਟ ਲੱਗੀ ਹੋਣ ਕਾਰਨ ਮੇਰੇ ਤੋਂ ਕੋਈ ਵੀ ਕੰਮ ਨਹੀਂ ਹੁੰਦਾ ਅਤੇ ਮੇਰੀ ਪਤਨੀ ਤਿੰਨ ਬੱਚਿਆਂ ਦਾ ਪੇਟ ਪਾਲਣ ਲਈ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ ਉਨ੍ਹਾਂ ਸਮੂਹ ਸਮਾਜ ਸੇਵੀ ਐੱਨ ਆਰ ਆਈ ਵੀਰਾਂ ਅਤੇ ਹੋਰ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਸਾਡੇ ਸਿਰ ਲੁਕਾਉਣ ਲਈ ਛੱਤ ਬਣਾ ਕੇ ਸਾਨੂੰ ਦਿੱਤੀ ਜਾਵੇ ਬਸ ਸਾਡੀ ਇੱਕੋ ਇੱਕ ਮੰਗ ਹੈ ਕਿ ਸਾਨੂੰ ਸਿਰ ਤੇ ਤੇ ਮਜ਼ਬੂਤ ਛੱਤ ਬਣਾ ਕੇ ਦਿੱਤੀ ਜਾਵੇ ਤਾਂ ਜੋ ਅਸੀਂ ਆਪਣੇ ਘਰ ਵਿੱਚ ਰਹਿ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ।
ਪਰਿਵਾਰ ਦਾ ਮੋਬਾਈਲ ਨੰਬਰ:- 98729 94517






