ਸਾਰਾ ਆਰਓ ਸਿਸਟਮ ਟੁੱਟ ਕੇ ਹੋਇਆ ਤਬਾਹ ਆਰ ਓ ਸਿਸਟਮ ਦੇ ਹੋਏ ਟੋਟੇ ਟੋਟੇ

ਤਰਨਤਾਰਨ (ਰਿੰਪਲ ਗੋਲਣ) : ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਠੱਠਾ ਵਿਖੇ ਆਈ ਹਨ੍ਹੇਰ ਨੇ ਮਚਾਇਆ ਕਹਿਰ ਪੰਜਾਬ ਸਰਕਾਰ ਵੱਲੋਂ ਪਿੰਡ ਵਿੱਚ ਲੱਗਿਆ ਆਰਓ ਸਿਸਟਮ ਹਵਾ ਵਿਚ ਉੱਡਿਆ ਸਾਰਾ ਆਰਓ ਸਿਸਟਮ ਟੁੱਟ ਕੇ ਹੋਇਆ ਤਬਾਹ ਦੱਸ ਦਈਏ ਕਿ ਪਿੰਡ ਠੱਠਾ ਵਿਖੇ ਲੱਗਾ ਪੰਜਾਬ ਸਰਕਾਰ ਵੱਲੋਂ ਆਰ ਓ ਸਿਸਟਮ ਜੋ ਕਿ ਰਾਤ ਹਨ੍ਹੇਰੀ ਕਾਰਨ ਬੁਰੀ ਤਰ੍ਹਾਂ ਨਾਲ ਹਵਾ ਵਿੱਚ ਉੱਡ ਗਿਆ ਅਤੇ ਇਸ ਦੇ ਟੋਟੇ ਟੋਟੇ ਹੋ ਗਏ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਸ ਆਧਾਰ ਉਤੇ ਤੈਨਾਤ ਮੁਲਜ਼ਮ ਜਗਤਾਰ ਸਿੰਘ ਅਤੇ ਵਾਟਰ ਸਪਲਾਈ ਤੇ ਤੈਨਾਤ ਗੁਰਦੇਵ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਤੇਜ਼ ਹਨੇਰੀ ਅਤੇ ਮੀਂਹ ਕਾਰਨ ਇਹ ਆਰਓ ਸਿਸਟਮ ਬੁਰੀ ਤਰ੍ਹਾਂ ਨਾਲ ਟੁੱਟ ਚੁੱਕਾ ਹੈ ਉਨ੍ਹਾਂ ਕਿਹਾ ਕਿ ਇਸ ਆਰ ਓ ਸਿਸਟਮ ਦੀ ਸਾਰੀ ਮਸ਼ੀਨਰੀ ਟੁੱਟ ਚੁੱਕੀ ਹੈ ਅਤੇ ਨੇ ਹਨ੍ਹੇਰ ਕਾਰਨ ਕਈ ਦੂਰ ਦੂਰ ਤੀਕਰ ਇਸ ਦੇ ਟੋਟੇ ਗਏ ਹਨ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਸਬੰਧਤ ਪ੍ਰਸ਼ਾਸਨ ਨੂੰ ਜਾਣੂ ਕਰਵਾ ਦਿੱਤਾ ਹੈ ਉੱਥੇ ਜਦ ਇਸ ਸਬੰਧੀ ਪਿੰਡ ਦੇ ਸਰਪੰਚ ਡਾ ਸੁਖਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਪੰਚਾਇਤ ਵੱਲੋਂ ਮਤਾ ਪਾ ਕੇ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ ਕਿ ਇਸ ਆਰ ਓ ਸਿਸਟਮ ਨੂੰ ਦੁਬਾਰਾ ਤੋਂ ਚਾਲੂ ਕੀਤਾ ਜਾਵੇ ਤਾਂ ਜੋ ਪਿੰਡ ਵਿੱਚ ਲੋਕਾਂ ਨੂੰ ਮਿਲ ਰਹੇ ਸਾਫ ਪਾਣੀ ਤੋਂ ਕੋਈ ਦਿੱਕਤ ਨਾ ਆਵੇ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਨੂੰ ਦੁਬਾਰਾ ਤੋਂ ਚਾਲੂ ਕੀਤਾ ਜਾਵੇ ਅਤੇ ਪਿੰਡ ਦੇ ਹਵਾਲੇ ਕੀਤਾ ਜਾਵੇ






