17.1 C
Chandigarh

TODAY NOW NEWS

Thursday, March 19, 2026
Homeਪੰਜਾਬਤਰਨਤਾਰਨਪੁਲਿਸ ਮੁਬਾਕਲੇ ਵਿਚ ਮਾਰੇ ਗਏ ਦੋ ਨਿਹੰਗ ਸਿੰਘਾਂ ਦੀ ਜਾਂਚ ਲਈ ਮਹਾਰਾਸ਼ਟਰ...

ਪੁਲਿਸ ਮੁਬਾਕਲੇ ਵਿਚ ਮਾਰੇ ਗਏ ਦੋ ਨਿਹੰਗ ਸਿੰਘਾਂ ਦੀ ਜਾਂਚ ਲਈ ਮਹਾਰਾਸ਼ਟਰ ਪੁਲਿਸ ਭਿੱਖੀਵਿੰਡ ਪੁੱਜੀ

ਮਹਾਰਾਸ਼ਟਰ ਵਿਖੇ ਕੀਤੇ ਨਿਹੰਗ ਸੰਤੋਖ ਸਿੰਘ ਦੇ ਕਤਲ ਦਾ ਗਵਾਹ ਗੁਰਮੀਤ ਸਿੰਘ ਵੀ ਨਾਲ ਆਇਆ

ਤਰਨਤਾਰਨ (ਰਿੰਪਲ ਗੋਲਣ) : ਬੀਤੇ ਦਿਨੀ ਭਿੱਖੀਵਿੰਡ ਦੇ ਪਿੰਡ ਸੁਰਸਿੰਘ ਵਿਚ ਦੋ ਐੱਸ.ਐੱਚ.ਓ ਜਿਨ੍ਹਾਂ ਵਿਚ ਨਰਿੰਦਰ ਸਿੰਘ ਖੇਮਕਰਨ ਅਤੇ ਬਲਵਿੰਦਰ ਸਿੰਘ ਵਲਟੋਹਾ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ । ਜਿਸ ਤੋਂ  ਬਾਅਦ ਪੁਲਿਸ ਨੇ ਉਨ੍ਹਾਂ ਦੀ ਘੇਰਾ ਬੰਦੀ ਕਰਕੇ ਸਿੰਘਪੁਰਾ ਡਰੇਨ ਉਨ੍ਹਾਂ ਪੁਲੀਸ ਮੁਕਾਬਲੇ ਵਿਚ ਮਾਰ ਦਿੱਤਾ ਸੀ ਉਨ੍ਹਾਂ ਖਿਲਾਫ ਮਹਾਰਾਸ਼ਟਰ ਵਿਚ ਪੁਲੀਸ ਵਲੋਂ 302 ਦਾ ਮਾਮਲਾ ਦਰਜ ਸੀ ਅਤੇ ਮਾਰੇ ਗਏ ਨਿਹੰਗ ਸਿੰਘਾਂ ਦੀ ਪਹਿਚਾਣ ਕਰਨ ਲਈ ਮਾਮਲੇ ਦੇ ਮੁਦਈ ਗੁਰਮੀਤ ਸਿੰਘ ਨੂੰ ਲੈਕੇ ਭਿੱਖੀਵਿੰਡ ਪੁੱਜੀ

ਇਸ ਮੌਕੇ ਮੁਦਈ ਗੁਰਮੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਨਿਹੰਗ ਸਿੰਘਾਂ ਨੇ ਨਾਂਦੇੜ ਸਾਹਿਬ ਵਿਚ ਨਿਹੰਗ ਸੰਤੋਖ ਸਿੰਘ ਦਾ ਕਤਲ ਕੀਤਾ ਸੀ ਅਤੇ ਉਸ ਕੋਲੋਂ 12-13 ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਪੰਜਾਬ ਆ ਗਏ ਸਨ ਉਸਨੇ ਦੱਸਿਆ ਕਿ ਇਹ ਨਿਹੰਗ ਨਹੀਂ ਸਨ ਨਿਹੰਗ ਦੇ ਬਾਣੇ ਨਕਲੀ ਨਿਹੰਗ ਸਨ

ਇਸ ਬਾਰੇ ਮਹਾਰਾਸ਼ਟਰ ਪੁਲੀਸ ਇੰਸਪੈਕਟਰ ਪੀਡੀ ਭਾਰਤੀ ਨੇ ਦੱਸਿਆ ਕਿ ਉਹ ਚਾਰ ਮੈਂਬਰੀ ਟੀਮ ਅੱਜ ਇੱਥੇ ਪੁੱਜੀ ਹੈ ਜੋ ਮਾਰੇ ਗਏ ਨਿਹੰਗ ਸਿੰਘਾਂ ਦੀ ਪਹਿਚਾਣ ਲਈ ਆਈ ਹੈ ਉਨ੍ਹਾਂ ਕਿਹਾ ਕਿ ਸੁਰਸਿੰਘ ਵਿਚ ਇਨ੍ਹਾਂ ਨੂੰ ਘੁੰਮਦੇ ਦੇਖ ਕੇ ਕੁੱਝ ਲੋਕਾਂ ਉਨ੍ਹਾਂ ਨੂੰ ਇਨ੍ਹਾਂ ਨਿਹੰਗਾਂ ਦੀਆਂ ਫੋਟੋਆਂ ਸੈਂਡ ਕੀਤੀਆਂ ਸਨ ਜਿਸਤੇ ਮਹਾਰਾਸ਼ਟਰ ਪੁਲੀਸ ਨੇ ਪੰਜਾਬ ਪੁਲੀਸ ਨੂੰ ਕਾਰਵਾਈ ਕਰਨ ਲਈ ਕਿਹਾ ਸੀ ਮਹਾਰਾਸ਼ਟਰ ਤੋਂ ਆਈ ਟੀਮ ਵਿਚ ਪੀਡੀ ਭਾਰਤੀ ਇੰਸਪੈਕਟਰ ਕਰਾਈਮ ਬ੍ਰਾਂਚ ਨਾਂਦੇੜ, ਸੋਮਨਾਥ ਸ਼ਿੰਦੇ ਇੰਸਪੈਕਟਰ ਵਜੀਰਾਬਾਦ ਨਾਂਦੇੜ,ਏਐਸਆਈ ਕੁੰਡਗੀਰ ਅਤੇ ਦੱਤਾ ਯਾਦਵ ਟੀਮ ਵਿਚ ਸ਼ਾਮਿਲ ਸਨ

ਇਸ ਬਾਰੇ ਡੀਐੱਸਪੀ ਰਾਜਬੀਰ ਸਿੰਘ ਭਿੱਖੀਵਿੰਡ ਨੇ ਮਹਾਰਾਸ਼ਟਰ ਟੀਮ ਇੱਥੇ ਪੁੱਜਣ ਬਾਰੇ ਦੱਸਿਆ ਕਿ ਮਹਾਰਾਸ਼ਟਰ ਵਿਚ 302 ਦੇ ਸੰਤੋਖ ਸਿੰਘ ਦੇ ਕਤਲ ਦੇ ਮਾਮਲੇ ਵਿਚ ਉਕਤ ਮਾਰੇ ਗਏ ਨਿਹੰਗ ਸਿੰਘ ਦੀ ਸ਼ਨਾਖਤ ਲਈ ਇਥੇ ਪੁੱਜੇ ਹਨ

ਇਸ ਸਾਰੇ ਮਾਮਲੇ ਤੇ ਬਾਬਾ ਗੁਰਬਚਨ ਸਿੰਘ ਸੰਪ੍ਰਦਾਇ ਬਾਬਾ ਬਿੱਧੀ ਚੰਦ ਜੀ ਨੇ ਕਿਹਾ ਕਿ ਅਜਿਹੇ ਨਿਹੰਗ ਸਿੰਘਾਂ ਦੇ ਬਾਣੇ ਵਿਚ ਨਿਹੰਗ ਸਿੰਘ ਨੂੰ ਬਦਨਾਮ ਕਰਨ ਵਾਲੇ ਸਨ

Today Now News

RELATED ARTICLES
- Advertisment -

POPULAR POSTS