17.1 C
Chandigarh

TODAY NOW NEWS

Thursday, March 19, 2026
Homeਅੰਤਰਰਾਸ਼ਟਰੀਏਜੰਟ ਦੀ ਧੋਖਾਧੜੀ ਦੀ ਸ਼ਿਕਾਰ ਰਾਜਵਿੰਦਰ ਕੌਰ ਦੁਬਈ ਵਿਚ ਅਗਵਾ ਕਰਕੇ ਰੱਖੀ

ਏਜੰਟ ਦੀ ਧੋਖਾਧੜੀ ਦੀ ਸ਼ਿਕਾਰ ਰਾਜਵਿੰਦਰ ਕੌਰ ਦੁਬਈ ਵਿਚ ਅਗਵਾ ਕਰਕੇ ਰੱਖੀ

ਪਰਿਵਾਰ ਨੇ ਜ਼ਿਲਾ ਤਰਨਤਾਰਨ ਦੇ ਐੱਸ ਐੱਸ ਪੀ ਤੋਂ ਲਾਈ ਇਨਸਾਫ਼ ਦੀ ਗੁਹਾਰ 

ਤਰਨਤਾਰਨ (ਰਿੰਪਲ ਗੋਲਣ) :  ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋਈ ਔਰਤ ਦੇ ਪਰਿਵਾਰ ਨੇ ਲਾਈ ਜ਼ਿਲ੍ਹਾ ਤਰਨਤਾਰਨ ਦੇ ਐੱਸ ਐੱਸ ਪੀ ਤੋਂ ਇਨਸਾਫ ਦੀ ਗੁਹਾਰ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਤੋਂ ਪੀੜਤ ਵਿਅਕਤੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਰਾਜਵਿੰਦਰ ਕੌਰ ਜਿਸ ਨੂੰ ਕਿ ਪ੍ਰਿੰਗੜੀ ਦੀ ਇੱਕ ਏਜੰਟ ਨੇ ਦੁਬਈ ਭੇਜਿਆ ਸੀ ਜਿੱਥੇ ਜਾ ਕੇ ਉਸ ਨੂੰ ਕੰਮਕਾਰ ਲਵਾਉਣ ਦੀ ਥਾਂ ਤੇ ਉਸ ਨੂੰ ਅਗਵਾ ਕਰਕੇ ਰੱਖ ਲਿਆ ਹੈ ਉਨ੍ਹਾਂ ਕਿਹਾ ਕਿ ਹੁਣ ਕਈ ਦਿਨ ਬੀਤ ਚੱਲੇ ਹਨ ਨਾ ਤਾਂ ਸਾਡੀ ਰਾਜਵਿੰਦਰ ਕੌਰ ਨਾਲ ਗੱਲ ਹੋਈ ਹੈ ਅਤੇ ਨਾ ਇਹ ਉਸ ਦਾ ਕੋਈ ਅਤਾ ਪਤਾ ਲੱਗ ਰਿਹਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੰਦੇ ਵੀ ਇਕੱਠੇ ਕਰਕੇ ਏਜੰਟ ਕੋਲ ਖੜ੍ਹੇ ਸਨ ਕਿ ਉਹ ਰਾਜਵਿੰਦਰ ਕੌਰ ਨਾਲ ਉਸ ਦੀ ਗੱਲ ਕਰਵਾ ਦੇਣ ਪਰ ਏਜੰਟ ਉਸ ਨੂੰ ਕੋਈ ਨਿਆਂ ਨਹੀਂ ਦੇ ਰਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਏਜੰਟ ਨੇ ਰਾਜਵਿੰਦਰ ਕੌਰ ਨੂੰ ਬਾਹਰ ਮਰਵਾ ਦਿੱਤਾ ਹੈ ਜਾਂ ਕਿਤੇ ਅਗਵਾ ਕਰਾ ਕੇ ਰੱਖਿਆ ਹੋਇਆ ਹੈ ਜਿਸ ਕਰ ਕੇ ਉਸ ਨਾਲ ਸਾਡਾ ਕੋਈ ਰਾਬਤਾ ਨਹੀਂ ਹੋ ਰਿਹਾ ਪੀਡ਼ਤ ਵਿਅਕਤੀ ਕੁਲਵਿੰਦਰ ਨੇ ਦੱਸਿਆ ਕਿ ਉਹ ਉਸ ਵੱਲੋਂ ਜ਼ਿਲਾ ਤਰਨਤਾਰਨ ਦੇ ਐੱਸਐੱਸਪੀ ਧਰੁਮਣ ਐਚ ਨਿਮਬਾਲੇ ਨੂੰ ਲਿਖਤੀ ਦਰਖਾਸਤਾਂ ਵੀ ਦਿੱਤੀਆਂ ਹੋਈਆਂ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਪੀੜਤ ਵਿਅਕਤੀ ਕੁਲਵਿੰਦਰ ਨੇ ਸਾਹਿਬ ਸਿੰਘ ਨੇ ਦੱਸਿਆ ਕਿ ਉਸ ਦੀਆਂ ਦੋ ਛੋਟੀਆਂ ਧੀਆਂ ਹਨ ਜੋ ਹਰ ਰੋਜ਼ ਫੋਟੋ ਅੱਗੇ ਰੱਖ ਕੇ ਆਪਣੀ ਮਾਂ ਦੀ ਉਡੀਕ ਵਿਚ ਅੱਖਾਂ ਭਰਦੀਆਂ ਰਹਿੰਦੀਆਂ ਹਨ ਅਤੇ ਰੋਂਦੀਆਂ ਰਹਿੰਦੀਆਂ ਹਨ ਪਰ ਇਸ ਏਜੰਟ ਨੂੰ ਉਨ੍ਹਾਂ ਤੇ ਵੀ ਤਰਸ ਨਹੀਂ ਆ ਰਿਹਾ ਪੀਡ਼ਤ ਵਿਅਕਤੀ ਨੇ ਦੱਸਿਆ ਕਿ ਜੇ ਅੱਗਿਓਂ ਏਜੰਟ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਅੱਗਿਓਂ ਉਨ੍ਹਾਂ ਨੂੰ ਉਸ ਏਜੰਟ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਜੇ ਕਿਤੇ ਤੂੰ ਰੌਲਾ ਪਾਇਆ ਤਾਂ ਤੇਰੇ ਪਰਿਵਾਰ ਨੂੰ ਮਾਰ ਮੁਕਾ ਦੇਵਾਂਗੇ  ਪੀਡ਼ਤ ਵਿਅਕਤੀ ਅਤੇ ਉਸ ਦੇ ਪਰਿਵਾਰ ਨੇ ਜ਼ਿਲ੍ਹਾ ਤਰਨਤਾਰਨ ਦੇ ਐੱਸ ਐੱਸ ਪੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਇਸ ਏਜੰਟ ਤੇ ਕਾਰਵਾਈ ਕਰਕੇ ਔਰਤ ਦੀ ਪਤਨੀ ਰਾਜਵਿੰਦਰ ਕੌਰ ਦਾ ਕੋਈ ਅਤਾ ਪਤਾ ਲਾ ਕੇ ਉਸ ਨੂੰ ਵਾਪਸ ਇੰਡੀਆ ਮਘਾਇਆ ਜਾਵੇ

ਉਧਰ ਜਦ ਇਸ ਸਾਰੇ ਮਾਮਲੇ ਸਬੰਧੀ ਪ੍ਰਿੰਗੜੀ ਦੇ ਏਜੰਟ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸ ਨੇ ਕੈਮਰੇ ਦੇ ਅੱਗੇ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ

Today Now News

RELATED ARTICLES
- Advertisment -

POPULAR POSTS