16.8 C
Chandigarh

TODAY NOW NEWS

Friday, March 20, 2026
HomeWEIRD NEWSਇੱਕ ਮੁਸਲਿਮ ਲੜਕੀ ਦੇ ਅਨੁਸੂਚਿਤ ਜਾਤੀ ਦੇ ਨੌਜਵਾਨ ਨਾਲ ਪ੍ਰੇਮ ਵਿਆਹ ਕਰਨ...

ਇੱਕ ਮੁਸਲਿਮ ਲੜਕੀ ਦੇ ਅਨੁਸੂਚਿਤ ਜਾਤੀ ਦੇ ਨੌਜਵਾਨ ਨਾਲ ਪ੍ਰੇਮ ਵਿਆਹ ਕਰਨ ਤੋਂ ਨਾਰਾਜ਼ ਲੋਕਾਂ ਵੱਲੋਂ ਹੰਗਾਮਾ

ਘਰਾਂ ਤੇ ਵਾਹਨਾਂ ਦੀ ਕੀਤੀ ਭੰਨਤੋੜ : ਦੰਗੇ ਦੀ ਸ਼ੰਕਾ ਵਜੋਂ ਅਰਧ ਸੈਨਿਕ ਬਲਾਂ ਦੀ ਤੈਨਾਤੀ

ਨਵੀਂ ਦਿੱਲੀ : ਦਿੱਲੀ ਦੇ ਸਰਾਏ ਕਾਲੇ ਖ਼ਾਨ ਇਲਾਕੇ ਵਿੱਚ ਉਸ ਸਮੇ ਦੰਗੇ ਦਾ ਮਾਹੌਲ ਬਣ ਗਿਆ ਜਦੋ ਅਨੁਸੂਚਿਤ ਜਾਤੀ ਦੇ ਨੌਜਵਾਨ ਨਾਲ ਪ੍ਰੇਮ ਵਿਆਹ ਕਰਨ ਤੋਂ ਨਾਰਾਜ਼ ਮੁਸਲਿਮ ਲੜਕੀ ਦੇ ਪਰਿਵਾਰਕ ਮੈਬਰਾਂ ਤੇ ਭਾਈਚਾਰੇ ਦੇ ਲੋਕਾਂ ਨੇ ਸਰਾਏ ਕਾਲੇ ਖ਼ਾਨ ’ਚ ਹੰਗਾਮਾ ਕੀਤਾ। ਇਲਾਕੇ ’ਚ ਅਰਧ-ਸੈਨਿਕ ਬਲ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਦੰਗਾ ਫੈਲਾਉਣ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਸੀਸੀਟੀਵੀ ਫੁਟੇਜ ਦੋਸ਼ੀਆਂ ਦੀ ਸ਼ਨਾਖ਼ਤ ਕਰਨੀ ਸ਼ੁਰੂ ਕਰ ਦਿੱਤੀ ਹੈ। ਪੰਜ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਸ਼ਨਿਚਰਵਾਰ ਨੂੰ ਰਾਤ ਲਗਪਗ 11 ਵਜੇ ਸਰਾਏ ਕਾਲੇ ਖ਼ਾਨ ਪਿੰਡ ਦੀ ਦਲਿਤ ਬਸਤੀ ’ਚ 50 ਤੋਂ ਵੱਧ ਲੋਕ ਗਾਲਾਂ ਕੱਢਦੇ ਹੋਏ ਪਹੁੰਚ ਗਏ। ਇਨ੍ਹਾਂ ਸਾਰਿਆਂ ਦੇ ਹੱਥਾਂ ’ਚ ਸੋਟੀਆਂ ਤੇ ਤਲਵਾਰਾਂ ਸਨ। ਇਹ ਨੌਜਵਾਨ ਲਗਾਤਾਰ ਭੰਨਤੋਡ਼ ਕਰ ਰਹੇ ਸਨ। ਦਹਿਸ਼ਤ ਦੇ ਮਾਰੇ ਮੁਹੱਲੇ ਦੇ ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਲਏ। ਹੰਗਾਮਾ ਕਰਨ ਵਾਲਿਆਂ ਨੇ ਤਿੰਨ ਗਲੀਆਂ ’ਚ 40 ਤੋਂ ਵੱਧ ਘਰਾਂ ਦੇ ਬਾਹਰ ਖੜੇ ਵਾਹਨਾਂ ’ਚ ਭੰਨਤੋੜ ਕਰਨ ਦੇ ਨਾਲ ਹੀ ਦਰਵਾਜ਼ਿਆਂ ’ਤੇ ਡੰਡੇ ਮਾਰ ਕੇ ਭੰਨਤੋਡ਼ ਕੀਤੀ।

Today Now News

RELATED ARTICLES
- Advertisment -

POPULAR POSTS