17.4 C
Chandigarh

TODAY NOW NEWS

Friday, March 20, 2026
HomeWEIRD NEWSਦੋ ਨਿਹੰਗਾਂ ਨੇ ਵੱਡੇ ਦੋ ਐੱਸ.ਐੱਚ.ਓ. ਦੇ ਗੁੱਟ : ਭਿੱਖੀਵਿੰਡ ਪੁਲੀਸ ਨੇ...

ਦੋ ਨਿਹੰਗਾਂ ਨੇ ਵੱਡੇ ਦੋ ਐੱਸ.ਐੱਚ.ਓ. ਦੇ ਗੁੱਟ : ਭਿੱਖੀਵਿੰਡ ਪੁਲੀਸ ਨੇ ਦੋਵੇਂ ਨਿਹੰਗ ਐਨਕਾਊਂਟਰ ਵਿਚ ਮਾਰੇ

ਨਾਂਦੇੜ ਸਾਹਿਬ ਵਿਖੇ ਬਾਬਾ ਸੰਤੋਖ ਸਿੰਘ ਦਾ ਕਤਲ ਕਰਕੇ ਆਏ ਨਿਹੰਗ ਸਿੰਘਪੁਰਾ ਵਿਖੇ ਲੁਕੇ ਹੋਏ ਸਨ

ਤਰਨਤਾਰਨ (ਰਿੰਪਲ ਗੋਲਣ) : ਨੰਦੇੜ ਸਾਹਿਬ ਹਜ਼ੂਰ ਸਾਹਿਬ ਵਿਖੇ ਕਤਲ ਕਰ ਕੇ ਆਏ ਦੋ ਨਿਹੰਗਾਂ ਦਾ ਭਿੱਖੀਵਿੰਡ ਪੁਲਿਸ ਨੇ ਕੀਤਾ ਐਨਕਾਊਂਟਰ ਇਸ ਤੋਂ ਪਹਿਲਾਂ ਦੋਹਾਂ ਨਿਹੰਗਾਂ ਨੂੰ ਜਦੋਂ ਪੁਲਸ ਨੇ ਕਾਬੂ ਕਰਨਾ ਚਾਹਿਆ ਤਾਂ ਨਿਹੰਗਾਂ ਨੇ ਕਿਰਪਾਨਾਂ ਨਾਲ ਪੁਲੀਸ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਐੱਸ.ਐੱਚ.ਓ ਨਰਿੰਦਰ ਸਿੰਘ ਢੋਟੀ ਅਤੇ ਐਸਐਚਓ ਵਲਟੋਹਾ ਬਲਵਿੰਦਰ ਸਿੰਘ ਦੇ ਗੁੱਟ ਵੱਡੇ ਗਏ ਜਿਸ ਤੋਂ ਬਾਅਦ ਜਦੋਂ ਉਨ੍ਹਾਂ ਡੀਐਸਪੀ ਰਾਜਬੀਰ ਸਿੰਘ ਤੇ ਹਮਲਾ ਕੀਤਾ ਤਾਂ ਪੁਲਿਸ ਵੱਲੋਂ ਚਲਾਈ ਗਈ ਗੋਲੀ ਨਾਲ ਦੋਹਾਂ ਨਿਹੰਗਾਂ ਦੀ ਮੌਕੇ ਤੇ ਮੌਤ ਹੋ ਗਈ ਐੱਸ.ਐੱਸ.ਪੀ ਤਰਨਤਾਰਨ ਘਟਨਾ ਸਥਾਨ ਤੇ ਮੌਕੇ ਤੇ ਪਹੁੰਚੇ ਅਤੇ ਦੋਹਾਂ ਐੱਸ.ਐੱਚ.ਓ ਨੂੰ ਅੰਮ੍ਰਿਤਸਰ ਵਿਖੇ ਇਲਾਜ ਲਈ ਭੇਜਿਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਨਾਂਦੇੜ ਸਾਹਿਬ ਵਿਖੇ ਸੰਤੋਖ ਸਿੰਘ ਨਾਮਕ ਦਾ ਇਨ੍ਹਾਂ ਦੋਵਾਂ ਵੱਲੋਂ ਕਤਲ ਕੀਤਾ ਗਿਆ ਸੀ ਜੋ ਕਿ ਏ ਉੱਥੋਂ ਕਤਲ ਕਰ ਕੇ ਇੱਥੇ ਆ ਕੇ ਸਿੰਘਪੁਰਾ ਵਿਖੇ ਲੁਕੇ ਹੋਏ ਸਨ ਜੋ ਕਿ ਨਾਂਦੇੜ ਸਾਹਿਬ ਤੋਂ ਆਏ ਕਿਸੇ ਸੰਗਤ ਦੇ ਵਿਅਕਤੀ ਵੱਲੋਂ ਇਨ੍ਹਾਂ ਦੀ ਪਛਾਣ ਕਰਨ ਤੇ ਜਦ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ ਤਾਂ ਪੁਲੀਸ ਵੱਲੋਂ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜਦੋਂ ਅੱਗੋਂ ਨਿਹੰਗ ਸਿੰਘਾਂ ਵੱਲੋਂ ਪੁਲਸ ਤੇ ਹਮਲਾ ਕੀਤਾ ਗਿਆ ਤਾਂ ਜਵਾਬੀ ਕਾਰਵਾਈ ਕਰਦਿਆਂ ਪੁਲਸ ਨੇ ਐਨਕਾਊਂਟਰ ਵਿੱਚ ਇਨ੍ਹਾਂ ਦੋਨਾਂ ਨਿਹੰਗਾਂ ਨੂੰ ਢੇਰ ਕਰ ਦਿੱਤਾ । ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਨਿਹੰਗਾ ਦੀ ਪਛਾਣ ਗੁਰਦੇਵ ਸਿੰਘ ਅਤੇ ਮਹਿਤਾਬ ਸਿੰਘ ਵਜੋਂ ਹੋਈ ਹੈ

Today Now News

RELATED ARTICLES
- Advertisment -

POPULAR POSTS