17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬਿਜਲੀ ਸਿਪਲਾਈ ਨਾ ਮਿਲਣ ਕਾਰਨ ਅੱਕੇ ਕਿਸਾਨਾਂ ਨੇ ਘੇਰਿਆ ਲੁਬਾਣਿਆਵਾਲੀ ਦਾ ਬਿਜਲੀ...

ਬਿਜਲੀ ਸਿਪਲਾਈ ਨਾ ਮਿਲਣ ਕਾਰਨ ਅੱਕੇ ਕਿਸਾਨਾਂ ਨੇ ਘੇਰਿਆ ਲੁਬਾਣਿਆਵਾਲੀ ਦਾ ਬਿਜਲੀ ਘਰ

ਕਿਸਾਨਾ ਨੇ ਰੋਡ ਜਾਮ ਵੀ ਕੀਤਾ ਅਤੇ ਬਿਜਲੀ ਮਹਿਕਮੇ ਖਿਲਫ ਜੰਮ ਕੇ ਨਾਅਰੇਬਾਜੀ ਕਰ ਕੱਢੀ ਭੜਾਸ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ ਵਿਖੇ ਵੱਖ ਵੱਖ ਪਿੰਡਾ ਦੇ ਕਿਸਾਨਾ ਵੱਲੋ ਖੇਤਾਂ ਨੂੰ ਬਿਜਲੀ ਮੋਟਰ ਸਪਲਾਈ ਨਾ ਮਿਲਣ ਕਾਰਨ ਅੱਜ ਸਬ ਸਟੇਸ਼ਨ ਪਿੰਡ ਲੁਬਾਣਿਆਵਾਲੀ ਦਾ ਘਿਰਾਓ ਕੀਤਾ ਗਿਆ ਅਤੇ ਨਾਅਰੇਬਾਜ਼ੀ ਵੀ ਕੀਤੀ ਗਈ ।ਅੱਕੇ ਹੋਏ ਕਿਸਾਨਾ ਨੇ ਰੋਡ ਜਾਮ ਵੀ ਕੀਤਾ ਅਤੇ ਬਿਜਲੀ ਮਹਿਕਮੇ ਖਿਲਫ ਜੰਮ ਕੇ ਕੱਢੀ ਭੜਾਸ ।ਇਸ ਸਮੇ ਕਿਸਾਨਾਂ ਨੇ ਦੱਸਿਆ ਕਿ ਉਹਨਾ ਦੇ ਖੇਤਾਂ ਨੂੰ ਜਾਣ ਵਾਲੀ ਬਿਜਲੀ ਮੋਟਰ ਸਪਲਾਈ ਕਈ ਦਿਨਾਂ ਤੋਂ ਬੰਦ ਹੈ ਅਤੇ ਬਿਜਲੀ 7 ਦਿਨਾਂ ਦੇ ਵਿਚੋ ਸਿਰਫ 3-4 ਘੰਟੇ ਹੀ ਛੱਡੀ ਗਈ ਹੈ ਅਤੇ ਉਸ ਤੋ ਬਾਅਦ ਖੇਤਾ ਵਾਲੀ ਬਿਜਲੀ ਮੋਟਰਾ ਦੀ ਸਪਲਾਈ ਨਹੀ ਦਿੱਤੀ । ਉਹਨਾ ਕਿਹਾ ਕਿ ਪਾਣੀ ਨਾ ਮਿਵਣ ਕਾਰਨ ਸਾਡੀਆ ਕਣਕਾ ਦੀਆ ਫਸਲਾਂ ਸੁੱਕਣੀਆ ਸੁਰੂ ਹੋ ਗਈਆ ਹਨ ਜਿਸਦਾ ਬਹੁਤ ਹੀ ਜਿਆਦਾ ਨੁਕਸਾਨ ਹੈ ।ਜਿਸ ਕਰਕੇ ਮਜਬੂਰਨ ਧਰਨਾ ਦੇਣਾ ਪੈ ਰਿਹਾ ਹੈ ।ਉਧਰ ਦੂਸਰੇ ਪਾਸੇ ਸੰਬੰਧਿਤ ਮਹਿਕਮੇ ਦੇ ਐਸ ਡੀ ੳ ਨੇ ਦੱਸਿਆ ਕਿ ਕੁਝ ਦਿਨਾ ਤੋ ਥਰਮਲ ਬੰਦ ਹੋਣ ਕਰਕੇ ਬਿਜਲੀ ਬੰਦ ਸੀ ।ਸਾਡੀ ਉਚ ਅਧਿਕਾਰੀਆਂ ਨਾਲ ਗੱਲਬਾਤ ਹੋ ਚੁੱਕੀ ਹੈ ਜਲਦੀ ਇਹਨਾ ਦੀ ਮੋਟਰਾਂ ਵਾਲੀ ਬਿਜਲੀ ਸਪਲਾਈ ਦਿੱਤੀ ਜਾਵੇਗੀ ।

Today Now News

RELATED ARTICLES
- Advertisment -

POPULAR POSTS