ਰਣਜੀਤ ਮਣੀ ਵੱਲੋਂ ਆਪਣੀ ਕੈਸੇਟ ਵਿਚਲੇ ਗੀਤ ‘ਬਰਥਡੇ ਮਸਤੀ’ ਬਾਰੇ ਵੀ ਜਾਣੂ ਕਰਵਾਇਆ ਗਿਆ

ਨਾਭਾ (ਸੁਖਚੈਨ ਲੁਬਾਣਾ) : ਪੰਜਾਬ ਦੇ ਉੱਘੇ ਗਾਇਕ ਰਣਜੀਤ ਮਣੀ ਨੇ ਨਾਭਾ ਵਿੱਚ ਆਪਣੀ ਨਵੀਂ ਕੈਸੇਟ ਦਾ ਪੋਸਟਰ ਰਿਲੀਜ਼ ਕੀਤਾ। ਰਣਜੀਤ ਮਣੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਗਾਇਕੀ ਦੇ ਖੇਤਰ ਵਿੱਚ ਨਾਮ ਕਮਾ ਰਹੇ ਹਨ ਰਣਜੀਤ ਮਣੀ ਵੱਲੋਂ ਆਪਣੀ ਕੈਸੇਟ ਦੇ ਗੀਤ ਬਰਥਡੇ ਮਸਤੀ ਗਾਣੇ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨ ਜੋ ਆਪਣੇ ਹੱਕਾਂ ਵਾਸਤੇ ਲੜ ਰਹੇ ਹਨ, ਅਸੀਂ ਸਾਰੇ ਪੰਜਾਬੀ ਸਿੰਗਰ ਉਨ੍ਹਾਂ ਦੀ ਹਮਾਇਤ ਕਰਦੇ ਹਾਂ ਕਿਉਂਕਿ ਜੇ ਕਿਸਾਨੀ ਨਾ ਰਹੀ ਤਾਂ ਸਭ ਕੁਝ ਹੀ ਖ਼ਤਮ ਹੋ ਜਾਵੇਗਾ, ਅਸੀਂ ਵੀ ਖਤਮ ਹੋ ਜਾਵੇਗੀ, ਕਿਉਂਕਿ ਜੇ ਕਿਸਾਨੀ ਹੈ ਤਾਂ ਹੀ ਸਾਡੇ ਸਿੰਗਰਾਂ ਦੇ ਅਖਾੜੇ ਪੰਜਾਬ ਵਿੱਚ ਤਾਂ ਲੱਗ ਰਹੇ ਹਨ। ਉੱਥੇ ਆਪ ਦੇ ਸੀਨੀਅਰ ਆਗੂ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਅਸੀਂ ਕਾਲਜ ਟਾਈਮ ਤੋਂ ਹੀ ਮਣੀ ਦੇ ਗਾਣੇ ਸੁਣਦੇ ਆਏ ਹਾਂ ਇਹ ਬਹੁਤ ਹੀ ਚੰਗੇ ਗਾਇਕ ਹਨ ਅਤੇ ਸਾਫ ਸੁਥਰੀ ਗਾਇਕੀ ਗਾਉਂਦੇ ਹਨ।






