ਇੱਕ ਕਿਡਨੀਆਂ ਦੇ ਮਰੀਜ਼ ਨੂੰ ਦਿੱਤੀਆਂ ਡਾਇਲਸਿਸ ਕਿੱਟਾਂ ਅਤੇ ਸਿਲਾਈ ਸੈਂਟਰ ਦਾ ਵੀ ਕੀਤਾ ਗਿਆ ਉਦਘਾਟਨ

ਫਿਰੋਜ਼ਪੁਰ (ਹਰਜਿਦਰ ਸਿੰਘ ਕਤਨਾ) : ਉਘੇ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਅਤੇ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਦੇ ਦਿਸ਼ਾ ਨਿਰਦੇਸਾਂ ਤਹਿਤ ਚੱਲ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਇਥੋਂ ਦੇ ਜ਼ੀਰਾ ਮੋੜ ਵਾਲੇ ਗੁਰਦੁਆਰਾ ਸਾਹਿਬ ਵਿੱਚ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਵਿੱਚ ਉੱਘੇ ਸਮਾਜਸੇਵੀ ਹਰਭਜਨ ਸਿੰਘ ਕਾਹਲੋਂ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ।ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਹਰਜਿਦਰ ਸਿੰਘ ਕਤਨਾ ਨੇ ਕੀਤੀ।ਸਮਾਗਮ ਵਿੱਚ ਹਰਭਜਨ ਸਿੰਘ ਕਾਹਲੋਂ,ਇਸਤਰੀ ਵਿੰਗ ਪ੍ਰਧਾਨ ਅਮਰਜੀਤ ਕੌਰ ਛਾਬੜਾ, ਹਰਜਿਦਰ ਸਿੰਘ ਕਤਨਾ ਜਿਲ੍ਹਾ ਪ੍ਰਧਾਨ ਤੋਂ ਇਲਾਵਾ ਕਈ ਹੋਰਾਂ ਨੇ ਵੀ ਸੰਬੋਧਨ ਕੀਤਾ। ਸਭ ਬੁਲਾਰਿਆਂ ਨੇ ਇਨ੍ਹਾਂ ਨੇਕ ਕਾਰਜਾਂ ਲਈ ਸੰਸਥਾ ਦੇ ਮੁੱਖੀ ਡਾ ਐਸ ਪੀ ਸਿੰਘ ਓਬਰਾਏ ਦੀ ਸਲਾਘਾ ਕੀਤੀ ।ਇਸ ਮੌਕੇ ਸੰਸਥਾ ਵਲੋਂ 40 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ ਦਿੱਤੇ ਅਤੇ ਇੱਕ ਕਿਡਨੀਆਂ ਦੇ ਮਰੀਜ਼ ਨੂੰ ਪਹਿਲਾਂ ਵਾਂਗ ਹੀ ਡਾਇਲਸਿਸ ਕਿੱਟਾਂ ਵੀ ਦਿੱਤੀਆਂ।ਇਸ ਮੌਕੇ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਵਲੋਂ ਨਵੇਂ ਸ਼ੁਰੂ ਕੀੜੇ ਮੁਫ਼ਤ ਸਿਲਾਈ ਸੈਂਟਰ ਦਾ ਉਦਘਾਟਨ ਵੀ ਕੀਤਾ।ਇਸ ਮੌਕੇ ਸੰਸਥਾ ਵਲੋਂ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਅਤੇ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਵੀ ਕੀਤਾ।ਸੰਸਥਾ ਦੀ ਮਹਿਲਾ ਵਿੰਗ ਦੀ ਪ੍ਰਧਾਨ ਅਮਰਜੀਤ ਕੌਰ ਛਾਬੜਾ ਨੇ ਆਏ ਮਹਿਮਾਨਾਂ ਅਤੇ ਸੰਸਥਾ ਦੇ ਬਾਹਰੋਂ ਆਏ ਅਹੁਦੇਦਾਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਦਵਿੰਦਰ ਸਿੰਘ ਛਾਬੜਾ ਪ੍ਰਧਾਨ ਮੱਖੂ,ਜਤਿੰਦਰ ਸਿੰਘ ,ਅਮਰਜੀਤ ਕੌਰ ਪਿੰਕੀ, ਮਨਪ੍ਰੀਤ ਸਿੰਘ ਨਰਿੰਦਰ ਬੇਰੀ ਕੈਸ਼ੀਅਰ ,ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ, ਸੰਜੀਵ ਬਜਾਜ,ਗੁਰਪ੍ਰੀਤ ਸਿੰਘ ਘੜਿਆਲ ਮੀਤ ਪ੍ਰਧਾਨ,ਬਲਵੰਤ ਸਿੰਘ ਬਰਾੜ,ਸੁਖਜੀਤ ਸਿੰਘ ਹਰਾਜ,ਡਾ ਲਖਵਿੰਦਰ ਸਿੰਘ ਕਰਮੂਵਾਲਾ, ਪ੍ਰੇਮ ਕੁਮਾਰ ਮਨਚੰਦਾ, ਅਮਰੀਕ ਸਿੰਘ, ਗੁਰਦੇਵ ਸਿੰਘ ਗਾਬਾ,ਹਰਮੰਦਰ ਸਿੰਘ ਫੌਜੀ,ਗੁਰਸ਼ਰਨ ਸਿੰਘ, ਮਹਿਕਪ੍ਰੀਤ ਕੌਰ ਅਤੇ ਪ੍ਰੀਤ ਤੋਂ ਇਲਾਵਾ ਟਰੱਸਟ ਦੇ ਹੋਰ ਮੈਂਬਰ ਵੀ ਮੋਜੂਦ ਸਨ।






