17.1 C
Chandigarh

TODAY NOW NEWS

Thursday, March 19, 2026
Homeਪੰਜਾਬਹੁਸ਼ਿਆਰਪੁਰਇੱਕ ਜ਼ਖਮੀ ਸਾਂਬਰ ਸਵੇਰੇ ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ਪੁੱਜਾ : ਚਾਰੇ ਪਾਸੇ ਮੱਚਿਆ...

ਇੱਕ ਜ਼ਖਮੀ ਸਾਂਬਰ ਸਵੇਰੇ ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ਪੁੱਜਾ : ਚਾਰੇ ਪਾਸੇ ਮੱਚਿਆ ਹੜਕੰਪ

ਐਸ.ਡੀ.ਐਮ. ਦੇ ਫੋਨ ਕਰਨ ਦੇ ਬਾਵਜੂਦ ਵੀ ਜੰਗਲ ਵਿਭਾਗ ਦਾ ਕੋਈ ਅਧਿਕਾਰੀ ਮੌਕੇ ਤੇ ਨਹੀਂ ਪੁੱਜਾ

ਹੁਸ਼ਿਆਰਪੁਰ (ਦਲਜੀਤ ਅਜਨੋਹਾ) : ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ਵਿਖੇ ਸਵੇਰੇ ਲਗਪਗ ਦੱਸ ਵਜੇ ਸ਼ਹਿਰ ਦੀਆਂ ਸੜਕਾਂ ਤੇ ਭਟਕਦਾ ਹੋਇਆ ਇਕ ਜ਼ਖ਼ਮੀ ਸਾਂਬਰ ਤਹਿਸੀਲ ਕੰਪਲੈਕਸ ਚ ਆ ਪੁੱਜਾ ਜਿਸ ਤੋਂ ਬਾਅਦ ਤਹਿਸੀਲ ਕੰਪਲੈਕਸ ਚ ਹੜਕੰਪ ਮੱਚ ਗਿਆ ਜਾਣਕਾਰੀ ਮਿਲਦਿਆਂ ਹੀ ਐਸਡੀਐਮ ਅਮਿਤ ਮਹਾਜਨ ਵੀ ਆਪਣੇ ਅਮਲੇ ਸਮੇਤ ਮੌਕੇ ਤੇ ਪਹੁੰਚ ਗਏ ਤੇ ਉਨ੍ਹਾਂ ਵੱਲੋਂ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਚ ਉਕਤ ਮਾਮਲਾ ਲਿਆਂਦਾ ਗਿਆ ਪ੍ਰੰਤੂ ਜੰਗਲਾਤ ਮਹਿਕਮੇ ਦੀ ਨਾਕਾਮੀ ਉਸ ਸਮੇਂ ਸਾਰੀਆਂ ਹੱਦਾਂ ਪਾਰ ਕਰ ਗਈ ਜਦੋਂ ਐਸਡੀਐਮ ਵੱਲੋਂ ਵਾਰ ਵਾਰ ਫੋਨ ਕਰਨ ਦੇ ਬਾਵਜੂਦ ਵੀ ਨਾ ਤਾਂ ਜੰਗਲਾਤ ਵਿਭਾਗ ਦਾ ਕੋਈ ਅਧਿਕਾਰੀ ਹੀ ਮੌਕੇ ਤੇ ਪੁੱਜਾ ਤੇ ਨਾ ਹੀ ਕੋਈ ਕਰਮਚਾਰੀ ਜਿਸ ਤੋਂ ਬਾਅਦ ਗੁੱਸੇ ਚ ਆਏ ਐੱਸਡੀਐੱਮ ਸਾਹਿਬ ਵੱਲੋਂ ਜੰਗਲਾਤ ਅਧਿਕਾਰੀਆਂ ਦੀ ਜੰਮ ਕੇ ਝਾੜ ਝੰਬ ਕੀਤੀ ਗਈ ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਐਸਡੀਐਮ ਅਮਿਤ ਮਹਾਜਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਸਾਰਾ ਮਾਮਲਾ ਉਨ੍ਹਾਂ ਵੱਲੋਂ ਜੰਗਲਾਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਚ ਲਿਆ ਦਿੱਤਾ ਗਿਆ ਹੈ ਤੇ ਉਨ੍ਹਾਂ ਵੱਲੋਂ ਹੁਣ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਜਲਦ ਹੀ ਬਣਦੀ ਕਾਰਵਾਈ ਵੀ ਅਮਲ ਚ ਲਿਆਂਦੀ ਜਾ ਰਹੀ ਹੈ ਦੱਸਣਯੋਗ ਹੈ ਕਿ ਜਦੋਂ ਤਕ ਜੰਗਲਾਤ ਵਿਭਾਗ ਦੇ ਕਰਮਚਾਰੀ ਮੌਕੇ ਤੇ ਪੁੱਜੇ ਉਸ ਤੋਂ ਪਹਿਲਾਂ ਹੀ ਸਥਾਨਕ ਲੋਕਾਂ ਵੱਲੋਂ ਸਾਂਬਰ ਨੂੰ ਕਾਬੂ ਕਰ ਲਿਆ ਗਿਆ ਸੀ ਤੇ ਹੋਰ ਤਾਂ ਹੋਰ ਜੰਗਲਾਤ ਵਿਭਾਗ ਦੇ ਕਰਮਚਾਰੀ ਸਾਂਬਰ ਨੂੰ ਲਿਜਾਣ ਲਈ ਆਪਣੇ ਨਾਲ ਕੋਈ ਵਿਭਾਗ ਦੀ ਗੱਡੀ ਤਕ ਵੀ ਨਹੀਂ ਲੈ ਕੇ ਆਏ ਸਨ ਜਿਸ ਕਾਰਨ ਸਾਂਬਰ ਨੂੰ ਥਾਣਾ ਸਿਟੀ ਦੀ ਗੱਡੀ ਚ ਲਿਜਾਇਆ ਗਿਆ ਇੱਥੇ ਇਹ ਵੀ ਵਿਚਾਰਨ ਯੋਗ ਗੱਲ ਹੈ ਕਿ ਜੇਕਰ ਜ਼ਿਲ੍ਹੇ ਦੇ ਇਕ ਸੀਨੀਅਰ ਅਧਿਕਾਰੀ ਵੱਲੋਂ ਵਾਰ ਵਾਰ ਫੋਨ ਕਰਨ ਦੇ ਬਾਵਜੂਦ ਜੰਗਲਾਤ ਵਿਭਾਗ ਦਾ ਕੋਈ ਅਧਿਕਾਰੀ ਕਰਮਚਾਰੀ ਮੌਕੇ ਤੇ ਨਹੀਂ ਪਹੁੰਚਿਆ ਤੇ ਆਮ ਲੋਕਾਂ ਦਾ ਇੱਥੇ ਕੀ ਹਾਲ ਹੁੰਦਾ ਹੋਵੇਗਾ ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ

Today Now News

RELATED ARTICLES
- Advertisment -

POPULAR POSTS