ਚੱਠਾ ਸਾਹਿਬ ਜੀ ਦੇ ਇਹ ਉਪਰਾਲੇ ਬਹੁਤ ਸਲਾਹੁਣਯੋਗ ਹਨ

ਉਨਟਾਰੀਓ (ਵਾਲੀਆ) : ਇਹ ਕਹਿਣ ਵਿੱਚ ਮੈਂ ਮਾਨ ਮਹਿਸੂਸ ਕਰਦੀ ਹਾਂ ਕਿ ਅਸੀਂ ਸਾਰੇ ਹੀ ਬਹੁਤ ਵਡਭਾਗੀ ਹਾਂ ਜੋ ਚੇਅਰਮੈਨ ਸ. ਅਜੈਬ ਸਿੰਘ ਜੀ ਚੱਠਾ ਜੀ ਦੇ ਇਹਨਾਂ ਉਪਰਾਲਿਆਂ ਸਦਕਾ ਇਹਨਾਂ ਵੈਬਿਨਾਰਾਂ ਤੇ ਅੱਜ ਤੱਕ ਜਿਸ ਵੀ ਪ੍ਰਬੰਧਕ ਨੇ ਵਰਲਡ ਪੰਜਾਬੀ ਕਾਨਫਰੰਸਾਂ ਕਰਾਈਆਂ ਸੀ ਉਹਨਾਂ ਨੂੰ ਦੇਖਣ, ਸੁਨਣ, ਤੇ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ ਚੱਠਾ ਸਾਹਿਬ ਜੀ ਦੇ ਇਹ ਉਪਰਾਲੇ ਬਹੁਤ ਸ਼ਲਾਘਾਯੋਗ ਹਨ ਵੈਬਿਨਾਰ ਹੋਣ ਤੋਂ ਪਹਿਲਾਂ ਉਸ ਪ੍ਰਬੰਧਕ ਬਾਰੇ ਜਿਹਨਾਂ ਨੇ ਇਹ ਕਾਨਫਰੰਸਾਂ ਕਰਾਈਆਂ ਇਕ ਡਾਕੂਮੈਂਟਰੀ ਦਿਖਾਈ ਜਾਂਦੀ ਸੀ, ਉਹ ਦੇਖ ਕੇ ਬਹੁਤ ਅਨੰਦਿਤ ਮਹਿਸੂਸ ਕਰਦੇ ਸੀ, ਲੱਗਦਾ ਸੀ ਜਿਵੇਂ ਸੱਚਮੁੱਚ ਹੀ ਅਸੀਂ ਉਸ ਕਾਨਫਰੰਸ ਵਿੱਚ ਬੈਠੇ ਉਸਦਾ ਆਨੰਦ ਮਾਣ ਰਹੇ ਹੋਈਏ ਵੈਬਿਨਾਰਾਂ ਵਿੱਚ ਬਹੁਤ ਹੈ ਪ੍ਰਭਾਵਸ਼ਾਲੀ, ਬੁੱਧੀਜੀਵੀ ਤੇ ਮਾਣ-ਮੱਤੀਆਂ ਸ਼ਖਸੀਅਤਾਂ ਦੀ ਸੰਗਤ ਕਰਨ, ਉਹਨਾਂ ਨੂੰ ਦੇਖਣ ਤੇ ਸੁਨਣ ਦਾ ਸੁਭਾਗ ਪ੍ਰਾਪਤ ਹੋਇਆ ਚੱਠਾ ਸਾਹਿਬ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਜੋ ਫੈਸਲਾ ਲੈਂਦੇ ਨੇ ਤੇ ਕਾਨਫਰੰਸ ਵਿੱਚ ਜੋ ਮਤੇ ਪੇਸ਼ ਹੁੰਦੇ ਨੇ ਉਹਨਾਂ ਨੂੰ ਅਮਲੀ ਜਾਮਾ ਪਹਿਨਾਉਂਦੇ ਨੇ ਪਾਠਕਾਂ, ਦਰਸ਼ਕਾਂ ਤੇ ਮੈਂਬਰਸ ਵਿੱਚ ਬੇਇੰਤਹਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਮੈਸਜ ਕਰਕੇ ਪੁੱਛਦੇ ਸੀ ਹੁਣ ਕਦੋਂ ਹੋ ਰਿਹਾ ਵੈਬਿਨਾਰ ਜਲਦੀ ਸਾਨੂੰ ਲਿੰਕ ਭੇਜੋ ਹਰ ਵੈਬਿਨਾਰ ਵਿੱਚ ਭਰਵੀਂ ਹਾਜ਼ਰੀ ਹੁੰਦੀ ਸੀ ਕਈ ਵਾਰ 100 ਤੋਂ ਜਿਆਦਾ ਮੈਂਬਰਜ਼ ਵੀ ਹੁੰਦੇ ਸੀ ਪਰ ਇਕ ਵੈਬਿਨਾਰ ਵਿੱਚ 100 ਮੈਂਬਰਜ਼ ਹੀ ਸ਼ਾਮਿਲ ਹੋ ਸਕਦੇ ਨੇ ਸਮੇ ਦੀ ਪਾਬੰਦੀ ਗ਼ਜ਼ਬ ਦੀ ਹੁੰਦੀ ਹੈ, ਚਾਹੇ ਉਹ ਕਾਨਫਰੰਸ ਹੋਵੇ ਜਾਂ ਸੈਮੀਨਾਰ ਜਾ ਵੈਬਿਨਾਰ ਚੱਠਾ ਸਾਹਿਬ ਆਪਣੀ ਟੀਮ ਨੂੰ ਨਾਲ ਲੈ ਕੇ ਚਲਦੇ ਹਨ ਇੰਡੀਆ, ਪਾਕਿਸਤਾਨ, ਅਮਰੀਕਾ, ਫਰਾਂਸ, ਯੂ.ਕੇ ਆਸਟ੍ਰੇਲੀਆ, ਤੇ ਕੈਨੇਡਾ ਦੇ ਮੁਲਕਾਂ ਤੋਂ ਦਾਰਸ਼ਨਿਕ ਇਹਨਾਂ ਵੈਬਿਨਾਰਾਂ ਵਿੱਚ ਜੁੜਦੇ ਰਹੇ ਨੇ ਮੈਂਬਰਜ਼ ਦੇ ਇਹ ਸ਼ਬਦ ਸੁਨ ਕੇ ਰੂਹ ਸਰਸ਼ਾਰ ਹੋ ਜਾਂਦੀ ਸੀ ਜਦ ਉਹ ਕਹਿੰਦੇ ਸੀ ਕਿ ਇਹਨਾਂ ਵੈਬਿਨਾਰਾਂ ਵਿੱਚ ਸ਼ਾਮਿਲ ਹੋ ਕੇ ਅਸੀਂ ਅਨੰਦਿਤ ਮਹਿਸੂਸ ਕਰਦੇ ਸੀ ਸਾਨੂੰ ਕਦੇ ਉਪਰਾ ਲੱਗਗੇ ਹੀ ਨਹੀਂ ਲੱਗਦਾ ਸੀ ਜਿਵੇ ਅਸੀਂ ਪਰਿਵਾਰ ਵਿੱਚ ਬੈਠੇ ਹੋਈਏ ਚੱਠਾ ਸਾਹਿਬ ਇਕ ਪਰਿਵਾਰਿਕ ਮਾਹੌਲ ਸਿਰਜ ਦਿੰਦੇ ਸੀ ਇਕ ਵੈਬਿਨਾਰ ਵਿੱਚ ਸ਼ਾਮਿਲ ਹੋ ਕੇ ਸਾਨੂੰ 2 ਕਾਨਫਰੰਸ ਵਿੱਚ ਸ਼ਾਮਿਲ ਹੋਣ ਜਿੰਨਾ ਗਿਆਨ ਪ੍ਰਾਪਤ ਹੁੰਦਾ ਰਿਹਾ ਹੈ ਪੱਬਪਾ ਤੇ ਚੇਅਰਮੈਨ ਸ. ਅਜੈਬ ਸਿੰਘ ਚੱਠਾ ਜੀ ਤੇ ਅਰਵਿੰਦਰ ਸਿੰਘ ਢਿੱਲੋਂ ਦੇ ਇਹ ਉਪਰਾਲੇ ਕਾਬਿਲੇ ਤਾਰੀਫ ਨੇ ਜੋ ਕੇ 41 ਸਾਲਾਂ ਵਿੱਚ ਹੋਈਆਂ ਕਾਨਫਰੰਸਾਂ ਦੇ ਇਤਿਹਾਸ ਨੂੰ ਕਲਮਬੱਧ ਕੀਤਾ ਹੈ ਇਹਨਾਂ 41 ਸਾਲਾਂ ਵਿੱਚ ਹੋਈਆਂ ਸਾਰੀਆਂ ਹੀ ਕਾਨਫਰੰਸਾਂ ਦਾ ਰਿਕਾਰਡ ਪੱਬਪਾ ਕੋਲ ਮੌਜੂਦ ਹੈ ਇਹਨਾਂ ਕਾਨਫਰੰਸਾਂ ਤੇ ਉਹਨਾਂ ਦੇ ਪ੍ਰਬੰਧਕਾਂ ਬਾਰੇ ਤੇ ਇਹਨਾਂ ਵੈਬਿਨਾਰਾਂ ਦੇ ਬਾਰੇ ਵਿੱਚ ਅਗਰ ਡਿਟੇਲ ਵਿੱਚ ਲਿਖਿਆ ਜਾਵੇ ਤੇ ਸ਼ਾਇਦ ਇੱਕ ਕਿਤਾਬ ਵੀ ਛੋਟੀ ਪੈ ਜਾਵੇਗੀ ਪੱਬਪਾ, ਜਗਤ ਪੰਜਾਬੀ ਸਭ, ਓ.ਐਫ.ਸੀ. ਤੇ ਚੈਅਰਮੈਨ ਸ. ਅਜੈਬ ਸਿੰਘ ਚੱਠਾ ਤੇ ਹੋਰ ਟੀਮ ਮੈਂਬਰਜ਼ ਇਹਨਾਂ ਵੈਬਿਨਾਰਾਂ ਦੀ ਸਫਲਤਾ ਲਈ ਵਧਾਈ ਦੇ ਪਾਤਰ ਹਨ ਦਿੱਲ ਦੀਆਂ ਗਹਿਰਾਈਆਂ ਤੋਂ ਚੱਠਾ ਸਾਹਿਬ ਤੇ ਇਹਨਾਂ ਦੀ ਸੁਚੱਜੀ ਟੀਮ ਨੂੰ ਨੱਤ-ਮਸਤਕ ਹਾਂ. ਸ. ਅਜੈਬ ਸਿੰਘ ਚੱਠਾ ਤੇ ਇਹਨਾਂ ਦੀ ਟੀਮ ਦਾ ਹਿੱਸਾ ਬਣ ਕੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਸ਼ਾਲਾ ਇਹ ਸਾਹਿਤਕ ਮਹਿਫ਼ਿਲਾਂ ਜੁੜਦੀਆਂ ਰਹਿਣ ਤਾ ਕਿ ਅਸੀਂ ਇਹਨਾਂ ਤੋਂ ਕੁਝ ਲਾਹਾ ਲੈ ਸਕੀਏ ਇਸ ਲਈ ਚੱਠਾ ਜੀ ਇਹਨਾਂ ਦੇ ਕੁਝ ਪ੍ਰਸ਼ੰਸਕਾਂ ਨੇ ਇਹਨਾਂ ਨੂੰ ਇਕ ਚਲਦੀ ਫਿਰਦੀ ਸੰਸਥਾ ਦਾ ਨਾਮ ਵੀ ਦਿੱਤਾ ਹੈ ਪੰਜਾਬੀਅਤ ਦਾ ਇਹ ਮਹਾਨ ਸਪੂਤ ਮਾਂ ਬੋਲੀ ਪੰਜਾਬੀ, ਪੰਜਾਬੀਅਤ, ਤੇ ਸੱਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਣਥੱਕ ਯਤਨ ਕਰ ਰਹੇ ਹਨ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਪੱਖੀ ਸ਼ਖ਼ਸੀਅਤ ਚੇਅਰਮੈਨ ਸ. ਅਜੈਬ ਸਿੰਘ ਚੱਠਾ ਜੀ ਕਹਿਣੀ ਤੇ ਕਰਨੀ ਦੇ ਪੂਰੇ ਨੇ ਜੋ ਇੱਕ ਵਾਰ ਸੋਚ ਲੈਂਦੇ ਹਨ ਉਹ ਪੂਰਾ ਵੀ ਕਰ ਦਿਖਾਉਂਦੇ ਹਨ ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਅੰਗ-ਸੰਗ ਹੋ ਕੇ ਇਹੋ ਜਿਹੇ ਵੈਬਿਨਾਰ, ਸੈਮੀਨਾਰ ਤੇ ਕਾਨਫਰੰਸ ਕਰਵਾਉਣ ਦੀ ਹੋਰ ਤੌਫ਼ੀਕ ਬਖਸ਼ਣ ਤੇ ਹਰ ਮੈਦਾਨ ਫਤਿਹ ਬਖਸ਼ਣ ਇਹ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀਆਂ ਕਰਨ
ਰਾਮਿੰਦਰ ਵਾਲੀਆ ਸਰਪ੍ਰਸਤ
ਓ.ਐਫ.ਸੀ. ਇਸਤਰੀ ਵਿੰਗ
ਮੀਡਿਆ ਡਾਇਰੈਕਟਰ ਓ.ਐਫ.ਸੀ.






