ਮਾਨਸਾ ਤੋਂ ਵੱਡੀ ਗਿਣਤੀ ਵਿੱਚ ਕਿਸਾਨ , ਮਜਦੂਰ ਹੋਣਗੇ ਸਾਮਲ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਬਾਬਾ ਗੱਜਣ ਸਿੰਘ ਟਾਡੀਆ ਭਵਨ ਵਿਖੇ ਵੱਖ -ਵੱਖ ਜਨਤਕ ਜੱਥੇਬੰਦੀਆਂ ਸੀਟੂ , ਆਲ ਇੰਡੀਆ ਕਿਸਾਨ ਸਭਾ , ਜਨਵਾਦੀ ਨੌਜਵਾਨ ਸਭਾ ਦੀ ਇੱਕ ਅਹਿਮ ਮੀਟਿੰਗ ਸਾਥੀ ਹਰਨੇਕ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਆਲ ਇੰਡੀਆ ਕਿਸਾਨ ਸਭਾ ਵੱਲੋਂ ਕੀਤੇ ਜਾ ਰਹੇ ਜੱਥਾ ਮਾਰਚ , ਜੋ 19 ਮਾਰਚ ਤੋਂ ਸਹੀਦੇ ਆਜਮ ਭਗਤ ਸਿੰਘ ਦੀ ਜਨਮਭੂਮੀ ਖਟਕੜ ਕਲਾਂ ਤੋਂ ਸੁਰੂ ਹੋ ਕੇ 23 ਮਾਰਚ ਨੂੰ ਸਿੰਘੂ ਬਾਰਡਰ ਪੁਜੇਗਾ , ਸੰਬੰਧੀ ਵਿਚਾਰ ਚਰਚਾ ਕੀਤੀ ਗਈ । ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੀਟੂ ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਆਲ ਇੰਡੀਆ ਕਿਸਾਨ ਸਭਾ ਵੱਲੋਂ ਖਟਕੜ ਕਲਾਂ ਤੋਂ 19 ਮਾਰਚ ਨੂੰ ਸਭਾ ਦੇ ਰਾਸਟਰੀ ਪ੍ਰਧਾਨ ਡਾ. ਅਸੋਕ ਧਾਵਲੇ ਦੀ ਅਗਵਾਈ ਹੇਠ ਜੱਥਾ ਚੱਲੇਗਾ ਤੇ 23 ਮਾਰਚ ਨੂੰ ਸਿੰਘੂ ਬਾਰਡਰ ਤੇ ਪੁਜੇਗਾ , ਜਿੱਥੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੇ ਸਹੀਦੀ ਦਿਹਾੜਾ ਮਨਾਇਆ ਜਾਵੇਗਾ । ਉਹਨਾਂ ਕਿਹਾ ਕਿ ਮਾਨਸਾ ਤੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ ,ਮਜਦੂਰ ਜੱਥੇ ਮਾਰਚ ਵਿੱਚ ਸਮੂਲੀਅਤ ਕਰਨਗੇ ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੀਟੂ ਦੇ ਜਿਲ੍ਹਾ ਸਕੱਤਰ ਸਾਥੀ ਨਛੱਤਰ ਸਿੰਘ ਢੈਪਈ , ਰਾਜ ਕੁਮਾਰ ਗਰਗ,ਪ੍ਰਦੀਪ ਖੋਖਰ, ਜਨਵਾਦੀ ਨੌਜਵਾਨ ਸਭਾ ਦੇ ਜਿਲ੍ਹਾ ਪ੍ਰਧਾਨ ਸਾਥੀ ਰਾਜਿੰਦਰ ਸਿੰਘ ਹੀਰੇਵਾਲਾ , ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਸੀਟੂ ਦੇ ਜਿਲ੍ਹਾ ਪ੍ਰਧਾਨ ਕਾਲਾਂ ਖਾ ਭੰਮੇ ,ਆਲ ਇੰਡੀਆ ਕਿਸਾਨ ਸਭਾ ਦੇ ਸਵਰਨਜੀਤ ਸਿੰਘ , ਬਲਵਿੰਦਰ ਸਿੰਘ ਕੋਟਧਰਮੂ ,ਦਰਸਨ ਸਿੰਘ ਧਲੇਵਾ, ਜਰਨੈਲ ਸਿੰਘ ਹੀਰੇਵਾਲਾ ,ਮਨਰੇਗਾ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤੇਜਾ ਸਿੰਘ ਹੀਰਕਾ , ਸਿਮਰੂ ਬਰਨ ,ਗੁਰਪਿਆਰ ਫੱਤਾ , ਦੇਸਰਾਜ ਕੋਟਧਰਮੂ ,ਸਿਕੰਦਰ ਸਿੰਘ ਸੱਦਾ ਸਿੰਘ ਵਾਲਾ, ਸੀਟੂ ਆਗੂ ਜੰਟਾ ਖਾ ਕੋਟ ਧਰਮੂ , ਬਾਬੂ ਸਿੰਘ ਚੱਕ ਭਾਈ ਕੇ , ਜਗਤਾਰ ਬੋਹਾ , ਗੁਰਜਿੰਦਰ ਸਿੰਘ ਬ੍ਰਹਮਪੁਰਾਜੋਗਾ ਆਦਿ ਨੇ ਵੀ ਹਾਜਰ ਸਨ ।






