16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਅਰੁਣ ਮੈਮੋਰੀਅਲ ਹਾਲ ਵਿਖੇ...

ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਅਰੁਣ ਮੈਮੋਰੀਅਲ ਹਾਲ ਵਿਖੇ ਹੋਈ

ਐਸੋਸੀਏਸ਼ਨ ਦੇ ਸਕੱਤਰ ਰੁਪਿੰਦਰ ਗੁਪਤਾ ਨੇ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਨਵੇਂ ਸਾਲ ਲਈ ਆਡੀਟਰ ਦੀ ਨਿਯੁਕਤੀ ਲਈ ਹਾਊਸ ਦੀ ਪ੍ਰਵਾਨਗੀ ਲਈ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਅਰੁਣ ਮੈਮੋਰੀਅਲ ਹਾਲ ਵਿਖੇ ਹੋਈ | ਐਸੋਸੀਏਸ਼ਨ ਦੇ ਸਕੱਤਰ ਰੁਪਿੰਦਰ ਗੁਪਤਾ ਨੇ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਨਵੇਂ ਸਾਲ ਲਈ ਆਡੀਟਰ ਦੀ ਨਿਯੁਕਤੀ ਲਈ ਹਾਊਸ ਦੀ ਪ੍ਰਵਾਨਗੀ ਲਈ ਅਤੇ ਇਸ ਤੋਂ ਬਾਅਦ ਕਿ੍ਕਟ ਨੂੰ ਸੁਚਾਰੂ ਰੂਪ ‘ਚ ਚਲਾਉਣ ਲਈ ਸੀਨੀਅਰ ਟੂਰਨਾਮੈਂਟ ਕਮੇਟੀ ਟੈਕਨੀਕਲ ਅਤੇ ਕੋਚਿੰਗ ਕਮੇਟੀ, ਸੀਨੀਅਰ ਸਲੈਕਸ਼ਨ ਕਮੇਟੀ, ਜੂਨੀਅਰ ਕਿ੍ਕਟ ਕਮੇਟੀ, ਵੁਮੈਨ ਸਿਲੈਕਸ਼ਨ ਕਮੇਟੀ, ਵੁਮੈਨ ਕਿ੍ਕਟ ਕਮੇਟੀ, ਅੰਗਹੀਣ ਕਿ੍ਕਟ ਕਮੇਟੀ ਅਤੇ ਕਿ੍ਕਟ ਟੈਲੇਂਟ ਕਮੇਟੀਆਂ ਬਣਾਈਆਂ ਗਈਆਂ | ਆਰੀਆਭੱਟਾ ਗਰੁੱਪ, ਕਿੰਗਜ਼ ਗਰੁੱਪ ਅਤੇ ਮਾਸਟਰ ਕਲਾਸ ਕਿ੍ਕਟ ਅਕੈਡਮੀ ਨੂੰ ਐਸੋਸੀਏਸ਼ਨ ਦਾ ਐਸੋਸੀਏਟ ਪ੍ਰਤੀਨਿਧੀ ਲੈਣ ਦਾ ਫ਼ੈਸਲਾ ਕੀਤਾ ਗਿਆ | ਬੱਚਿਆਂ ਦੀ ਸਹੂਲਤ ਲਈ ਹਾਊਸ ਵਿਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਲਾਲ ਬਹਾਦੁਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਵਿਖੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲਾ ਵਿਖੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਈਵਾਲਾ ਵਿਖੇ ਕੋਚਿੰਗ ਸੈਂਟਰ ਬਣਾਏ ਜਾਣ ਅਤੇ ਇਸ ਲਈ ਚਾਰ ਨਵੇਂ ਕੋਚਾਂ ਦੀ ਭਰਤੀ ਕਰਨ ਦੀ ਵੀ ਪ੍ਰਵਾਨਗੀ ਦਿੱਤੀ ਗਈ | ਬੱਚਿਆਂ ਨੂੰ ਕਿ੍ਕਟ ਦੀ ਸਿਖਲਾਈ ਦੇਣ ਲਈ 20 ਕਿ੍ਕਟ ਕਿੱਟਾਂ ਖ਼ਰੀਦਣ ਦੀ ਵੀ ਪ੍ਰਵਾਨਗੀ ਦਿੱਤੀ ਗਈ | ਮੀਟਿੰਗ ਵਿਚ ਜ਼ਿਲ੍ਹੇ ਦੀ ਲੜਕੀ ਜਸਪ੍ਰੀਤ ਕੌਰ ਜੋ ਰਾਸ਼ਟਰੀ ਪੱਧਰ ‘ਤੇ ਖੇਡ ਚੁੱਕੀ ਹੈ ਨੂੰ ਡੀ.ਸੀ.ਏ. ਵਲੋਂ ਮਹਿਲਾ ਕਿ੍ਕਟ ਲਈ ਆਈਕੋਨ ਘੋਸ਼ਿਤ ਕੀਤਾ ਗਿਆ | ਐਸੋਸੀਏਸ਼ਨ ਦੇ ਪ੍ਰਧਾਨ ਵਿਵੇਕ ਸਿੰਧਵਾਨੀ ਨੇ ਸੂਬੇ ਵਿਚ ਕਿ੍ਕਟ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬ ਕਿ੍ਕਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸ੍ਰੀ ਗੁਪਤਾ ਨੇ ਪੰਜਾਬ ਵਿਚੋਂ ਮਾਈਨਰ ਅਤੇ ਮੇਜਰ ਜ਼ਿਲਿ੍ਹਆਂ ਦਾ ਭੇਦਭਾਵ ਮਿਟਾ ਕੇ ਸਾਰੇ ਜ਼ਿਲਿ੍ਹਆਂ ਨੂੰ ਇਕੋ ਜਿਹੀ ਗਰਾਂਟ ਦੇਣੀ ਸ਼ੁਰੂ ਕੀਤੀ ਹੈ ਅਤੇ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਨੂੰ ਆਪਣੇ ਵਲੋਂ ਹਰ ਸੰਭਵ ਮਦਦ ਦੇ ਰਹੇ ਹਨ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਨਵੇਂ ਮੈਂਬਰਾਂ ਦੇ ਤੌਰ ‘ਤੇ ਸ਼ਹਿਰ ਦੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਨੂੰ ਐਸੋਸੀਏਸ਼ਨ ਵਿਚ ਸ਼ਾਮਿਲ ਕੀਤਾ ਗਿਆ | ਮੀਟਿੰਗ ਵਿਚ ਡਾ: ਨਰੇਸ਼ ਗੋਇਲ, ਭੁਪਿੰਦਰ ਗਰਗ, ਸਤੀਸ਼ ਜੈਨ, ਰਾਜਿੰਦਰ ਚੌਧਰੀ, ਡਿੰਪਲ ਉਪਲੀ, ਅਸ਼ੀਸ਼ ਮਿੱਤਲ, ਕੁਲਤਾਰ ਤਾਰੀ, ਕਮਲੇਸ਼ ਕੁਮਾਰ, ਗੁਰਵਿੰਦਰ ਸਿੰਘ, ਨੀਟੂ ਢੀਂਗਰਾ, ਸੰਜੀਵ ਬਾਂਸਲ, ਅੱਛਰ ਸਿੰਘ ਚੌਹਾਨ, ਯਾਦਵਿੰਦਰ ਸਿੰਘ ਲਵਲੀ, ਸਾਹਿਲ ਗੁਲਾਟੀ, ਕਰਨਬੀਰ ਸਿੰਘ, ਸੰਦੀਪ ਅਰੋੜਾ, ਹਰੀਸ਼ ਅਰੋੜਾ ਆਦਿ ਮੈਂਬਰ ਹਾਜ਼ਰ ਸਨ |

Today Now News

RELATED ARTICLES
- Advertisment -

POPULAR POSTS