17.1 C
Chandigarh

TODAY NOW NEWS

Friday, March 20, 2026
Homeਲਾਈਫ ਸਟਾਈਲਸਿਹਤਸਬ ਡਵੀਜਨ ਸਰਦੂਲਗੜ ਅੰਦਰ 68 ਕਰਮਚਾਰੀਆ ਦੇ ਲਏ ਕੋਰੋਨਾ ਸੈਂਪਲ

ਸਬ ਡਵੀਜਨ ਸਰਦੂਲਗੜ ਅੰਦਰ 68 ਕਰਮਚਾਰੀਆ ਦੇ ਲਏ ਕੋਰੋਨਾ ਸੈਂਪਲ

ਕੋਵਿਡ 19 ਤੋਂ ਬਚਾਅ ਲਈ ਅਜ ਤਕ 1462 ਅਧਿਕਾਰੀ ਕਰਮਚਾਰੀਆ ਦੇ ਲਗਵਾਈ ਗਈ ਵੈਕਸੀਨ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸ੍ਰੀ ਸੁਰੇਂਦਰ ਲਾਬਾ, ਆਈਪੀਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵਲੋਂ ਪ੍ਰੈਸ ਨੋਟ ਜਾਰੀ ਕਰਦੇ ਹੋੲ ਦਸਿਆ ਗਿਆ ਕਿ ਕੋਰੋਨਾ ਮਹਾਮਾਰੀ ਦੇ ਦੁਬਾਰਾ ਫੈਲਾਅ ਨੂੰ ਮਦੇਨਜਰ ਰਖਦੇ ਹੋਏ ਇਸਨੂੰ ਕਾਬੂ ਹੇਠ ਰਖਣ ਲਈ ਪੁਲਿਸ ਪ੍ਰਸਾਸਨ ਅਤੇ ਸਿਹਤ ਵਿਭਾਗ ਪੂਰੀ ਤਰਾ ਮੁਸਤੈਦ ਹੈ। ਜਿਲਾ ਕੋਵਿਡ ਸੈਂਪਲੰਗਿ ਟੀਮ ਮਾਨਸਾ ਦੇ ਇੰਚਾਰਜ ਡਾ. ਰਣਜੀਤ ਸਿੰਘ ਰਾਏ ਅਤੇ ਉਹਨਾਂ ਦੀ ਪੂਰੀ ਟੀਮ ਵਲੋਂ ਸਖਤ ਮਿਹਨਤ ਕਰਕੇ ਪੂਰੀ ਸਾਵਧਾਨੀ ਵਰਤਦੇ ਹੋਏ ਪੁਲਿਸ ਥਾਣਿਆਂ ਵਿਖੇ ਜਾ ਕੇ ਕਰਮਚਾਰੀਆਂ ਦੇ ਕੋਰੋਨਾ ਦੇ ਸੈਂਪਲ ਲਏ ਜਾ ਰਹੇ ਹਨ। ਜਿਹਨਾਂ ਵਲੋਂ ਅਜ ਸਬ^ਡਵੀਜਨ ਸਰਦੂਲਗੜ ਅੰਦਰ ਤਾਇਨਾਤ ਕਰਮਚਾਰੀਆ ਦੇ ਸੈਂਪਲ ਲੈਣ ਲਈ ਸਾਝ ਕੇਂਦਰ ਸਰਦੂਲਗੜ ਵਿਖੇ ਜਾ ਕੇ ਕੁਲ 68 ਕਰਮਚਾਰੀਆਂ ਦੇ ਸੈਂਪਲ ਲਏ ਗਏ, ਜਿਹਨਾਂ ਦਾ ਰਿਜਲਟ 2 ਦਿਨਾਂ ਬਾਅਦ ਆਵੇਗਾ।ਮਾਨਸਾ ਪੁਲਿਸ ਵਲੋਂ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਜਿਥੇ ਸੈਪਲੰਗਿ ਕਰਵਾਈ ਜਾ ਰਹੀ ਹੈ, ਉਥੇ ਹੀ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਵੀ ਲਗਵਾਈ ਜਾ ਰਹੀ ਹੈ। ਕੋਵਿਡ ਵੈਕਸੀਨ ਦੀ ਪਹਿਲੀ ਡੋਜ ਦਾ ਟੀਕਾ ਅਜ ਤਕ ਕੁਲ 1462 ਅਧਿਕਾਰੀ ਕਰਮਚਾਰੀਆ ਨੂੰ ਅਤੇ 28 ਦਿਨਾਂ ਬਾਅਦ ਦੂਜੀ ਡੋਜ ਦਾ ਟੀਕਾ ਕੁਲ 473 ਅਧਿਕਾਰੀਆਂ ਕਰਮਚਾਰੀਆਂ ਨੂੰ ਲਗ ਚੁਕਾ ਹੈ। ਸਾਰੇ ਕਰਮਚਾਰੀ ਤੰਦਰੁਸਤ ਹਨ ਅਤੇ ਰਹਿੰਦੇ ਕਰਮਚਾਰੀਆਂ ਦੇ ਵਾਰੀ ਸਿਰ ਵੈਕਸੀਨ ਦਾ ਟੀਕਾ ਲਗਵਾਇਆ ਜਾ ਰਿਹਾ ਹੈ। ਐਸਐਸਪੀ ਮਾਨਸਾ ਵਲੋਂ ਆਮ ਪਬਲਿਕ ਨੂੰ ਜਾਗਰੂਕ ਕੀਤਾ ਗਿਆ ਕਿ ਪਹਿਲਾਂ ਦੀ ਤਰਾ ਹੀ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਖਾਸ ਕਰਕੇ ਆਪਣੇ ਹਥ ਵਾਰ ਵਾਰ ਸਾਬਣ ਜਾਂ ਹੈਂਡ^ਸੈਨੀਟਾਈਜਰ ਨਾਲ ਸਾਫ ਰਖੇ ਜਾਣ, ਇਕ ਦੂਜੇ ਤੋਂ ਦੂਰੀ ਬਣਾ ਕੇ ਰਖੀ ਜਾਵੇ ਅਤੇ ਨਕ ਮੂੰਹ ਤੇ ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਵਿਡ^19 ਨੂੰ ਅਗੇ ਫੈਲਣ ਤੋਂ ਰੋਕਿਆ ਜਾ ਸਕੇ।

Today Now News

RELATED ARTICLES
- Advertisment -

POPULAR POSTS