ਕਾਲਜ ਪ੍ਰਸ਼ਾਸਨ ਜਬਰਦਸਤੀ ਸਾਰਾ ਵਜੀਫਾ ਕਾਲਜ ਵਿੱਚ ਜਮ੍ਹਾਂ ਕਰਵਾਉਣ ਨੂੰ ਕਹਿ ਰਿਹਾ : ਵਿਦਿਆਰਥੀ

ਮੋਗਾ (ਹਰਪਾਲ ਸਹਾਰਨ) : ਅੱਜ ਮੋਗਾ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਰੋਸ ਮਾਰਚ ਕੱਢਿਆ ਗਿਆ ਇਹ ਰੋਸ ਮਾਰਚ ਨੇਚਰ ਪਾਰਕ ਤੋਂ ਲੈ ਕੇ ਡੀ ਸੀ ਦਫਤਰ ਤੱਕ ਕੱਢਿਆ ਗਿਆ। ਕੇਂਦਰ ਸਰਕਾਰ ਵੱਲੋਂ ਜਾਰੀ ਵਜ਼ੀਫੇਆ ਨੂੰ ਲੈ ਕੇ ਕੱਢਿਆ ਗਿਆ ਵਿਦਿਆਰਥੀਆਂ ਨੇ ਦੋਸ਼ ਲਾਇਆ ਹੈ ਕਾਲਜ ਪ੍ਰਸ਼ਾਸਨ ਉਹਨਾਂ ਤੋਂ ਜਬਰਦਸਤੀ ਸਾਰੇ ਦਾ ਸਾਰਾ ਵਜੀਫਾ ਕਾਲਜ ਵਿੱਚ ਜਮ੍ਹਾਂ ਕਰਵਾਉਣ ਨੂੰ ਕਿਹਾ ਜਾ ਰਿਹਾ ਹੈ ਇਸ ਮੌਕੇ ਤੇ ਕਾਲਜ ਪ੍ਰਸ਼ਾਸਨ ਦੇ ਖਿਲਾਫ ਖੁਬ ਨਾਅਰੇਬਾਜ਼ੀ ਕੀਤੀ ਗਈ
ਇਸ ਮੌਕੇ ਤੇ ਵਿਦਿਆਰਥੀਆਂ ਦੇ ਨੇਤਾ ਮੋਹਣ ਸਿੰਘ ਔਲਖ , ਮਨਪ੍ਰੀਤ ਕੌਰ ਅਤੇ ਸੁਖਦੀਪ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪੋਸਟ ਮੈਟਰਿਕ ਸਕੋਲਰਸਿਪ ਸਕੀਮ ਦੇ ਤਹਿਤ ਜੋ ਵਜ਼ੀਫਾ ਰਾਸ਼ੀ ਆਈ ਹੈ ਜੋ ਕਿ ਓਸ ਵਜ਼ੀਰੇ ਰਾਸ਼ੀ ਦੇ ਉੱਤੇ ਵਿਦਿਆਰਥੀ ਦਾ ਵੀ ਹੱਕ ਹੁੰਦਾ ਹੈ ਤੇ ਕੁਝ ਲਾਸ਼ਾ ਤੇ college ਦਾ ਵੀ ਹੱਥ ਹੁੰਦਾ ਹੈ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਹੈ college ਪ੍ਰਸ਼ਾਸਨ ਵਿਦਿਆਰਥੀਆਂ ਨੂੰ ਡਰਾ ਧਮਕਾ ਕੇ ਪੂਰੀ ਦੀ ਪੂਰੀ ਰਾਸ਼ੀ ਨੂੰ ਜਮਾ ਕਰਵਾਓਣ ਲਈ ਮਜਬੂਰ ਕਰ ਰਹੇ ਹਨ ਜਦ ਕਿ ਇਸ ਤਰ੍ਹਾਂ ਦਾ ਕੋਈ ਵੀ ਨੋਟਿਸ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਜਿਹੜੇ ਵਿਦਿਆਰਥੀਆਂ ਤੋਂ ਸਾਰੀ ਦੀ ਸਾਰੀ ਰਾਸ਼ੀ ਜਮ੍ਹਾਂ ਕਰਵਾ ਲਈ ਗਈ ਹੈ ਉਨ੍ਹਾਂ ਨੂੰ ਵਾਪਸ ਕੀਤੀ ਜਾਵੇ ਜਿਹੜੇ ਵਿਦਿਆਰਥੀਆਂ ਦੇ ਪੇਪਰ ਹੋ ਰਹੇ ਹਨ ਉਹਨਾਂ ਨੂੰ ਵੀ ਡਰਾਇਆ ਧਮਕਾਇਆ ਜਾ ਰਿਹਾ ਹੈ ਜੋ ਕਿ ਸਰਾ ਸਰ ਕਨੂੰਨ ਦੀ ਉਲੰਘਣਾ ਹੈ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੈ ਕਾਰ ਸਾਡੀ ਗੱਲ ਨਹੀਂ ਸੁਣੀ ਜਾਂਦੀ ਤਾਂ ਰੋਸ ਪ੍ਰਦਰਸ਼ਨ ਹੋਰ ਤੇਜ਼ ਕਰਾਂਗੇ




