17.1 C
Chandigarh

TODAY NOW NEWS

Friday, March 20, 2026
HomePOLITICSਵਾਰਡ ਨੰਬਰ 15 ਦੇ ਵਿਕਾਸ ਕਾਰਜ ਦੋ ਦਿਨਾਂ ਵਿਚ ਸ਼ੁਰੂ ਨਾ ਹੋਏ...

ਵਾਰਡ ਨੰਬਰ 15 ਦੇ ਵਿਕਾਸ ਕਾਰਜ ਦੋ ਦਿਨਾਂ ਵਿਚ ਸ਼ੁਰੂ ਨਾ ਹੋਏ ਤਾਂ ਦੇਵਾਂਗੇ ਧਰਨਾ – ਰੋਜ਼ੀ ਬਰਕੰਦੀ

ਵਿਕਾਸ ਕਾਰਜ ਚਾਲੂ ਕਰਵਾਉਣ ਲਈ ਧਰਨੇ ਤੇ ਬੈਠੇ ਪਾਸ਼ਾ ਦੀ ਭੁੱਖ ਹੜਤਾਲ ਸੱਤਵੇਂ ਦਿਨ ਵੀ ਜਾਰੀ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਵਾਰਡ ਨੰਬਰ 15 ਚ ਅਕਾਲੀ ਦਲ ਨੂੰ ਮਿਲੀ ਵੱਡੀ ਸਫਲਤਾ, ਦੋ ਵਾਰ ਅਜ਼ਾਦ ਚੋਣ ਲੜ ਚੁੱਕੇ ਰੇਸ਼ਮ ਕੌਰ, ਯੂਥ ਆਗੂ ਬੱਗੜ ਸਮੱਰਥਕਾਂ ਸਮੇਤ ਅਕਾਲੀ ਦਲ ਬਾਦਲ ਚ ਸ਼ਾਮਿਲ ਵਾਰਡ ਨੰਬਰ 15 ਦੇ ਰੋਕੇ ਸਾਰੇ ਵਿਕਾਸ ਕਾਰਜਾਂ ਨੂੰ ਚਾਲੂ ਕਰਵਾਉਣ ਲਈ ਬੀਤੇ ਸੱਤ ਦਿਨਾਂ ਤੋਂ ਗੋਨੇਆਣਾ ਰੋਡ ਤੇ ਸਥਿਤ ਗਲੀ ਨੰਬਰ 3 ਦੀ ਬਾਬਾ ਫ਼ਰੀਦ ਜੀ ਧਰਮਸ਼ਾਲਾ ਵਿੱਚ ਲਗਾਤਾਰ ਭੂੱਖ ਹੜਤਾਲ ਤੇ ਬੈਠੇ ਕੌਂਸਲਰ ਮਨਜੀਤ ਕੌਰ ਪਾਸ਼ਾ ਦੇ ਪਤੀ ਅਤੇ ਸਾਬਕਾ ਕੌਂਸਲਰ ਪਰਮਿੰਦਰ ਸਿੰਘ ਪਾਸ਼ਾ ਦਾ ਹਾਲ ਜਾਨਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਪਹੁੰਚੇ। ਜਿਥੇ ਉਨ੍ਹਾਂ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਧਾਨ ਸਭਾ ਸੈਸ਼ਨ ਖਤਮ ਹੋਣ ਤੋਂ ਬਾਅਦ ਉਹ ਰਾਤ ਹੀ ਵਾਪਸ ਆਏ ਹਨ ਤੇ ਅੱਜ ਉਹ ਵਾਰਡ ਨੰਬਰ 15 ਚ ਵਿਕਾਸ ਕਾਰਜ ਸ਼ੁਰੂ ਕਰਵਾਉਣ ਲਈ ਬੀਤੇ ਸੱਤ ਦਿਨਾਂ ਤੋਂ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਪਾਸ਼ਾ ਦਾ ਹਾਲ ਜਾਨਣ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਪਾਸ਼ਾ ਅਕਾਲੀ ਦਲ ਦਾ ਵਫ਼ਾਦਾਰ ਸਿਪਾਹੀ ਹੈ ਅਤੇ ਹਮੇਸ਼ਾ ਹੀ ਆਪਣੇ ਵਾਰਡ ਵਾਸੀਆਂ ਦੀ ਲੜਾਈ ਲੜਦਾ ਰਿਹਾ ਹੈ ਇਸੇ ਕਰਕੇ ਹੀ ਤੁਸੀਂ ਉਸਨੂੰ ਦੁਬਾਰਾ ਕੌਂਸਲਰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਪਾਸ਼ਾ ਦੇ ਇਸ ਸੰਘਰਸ਼ ਵਿਚ ਸ਼੍ਰੌਮਣੀ ਅਕਾਲੀ ਦਲ ਪਾਸ਼ਾ ਦੇ ਨਾਲ ਚਟਾਨ ਵਾਂਗ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਅਪਣੇ ਸਵਾ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਇਕ ਪੈਸਾ ਵੀ ਸ਼ਹਿਰ ਦੇ ਵਿਕਾਸ ਲਈ ਨਹੀਂ ਖਰਚਿਆਂ ਬਲਕਿ ਜਿਹੜੇ ਵਿਕਾਸ ਕਾਰਜ ਚੱਲ ਰਹੇ ਹਨ ਉਹ ਪਿਛਲੀ ਅਕਾਲੀ ਦਲ ਦੀ ਸਰਕਾਰ ਵੱਲੋਂ ਹੀ ਪਾਸ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਜਿਹੜੇ ਅਮਿ੍ਤ ਸਿਟੀ ਪ੍ਰਾਜੈਕਟ ਦਾ ਕਾਂਗਰਸੀ ਢਿਡੋਰਾ ਪਿੰਟ ਰਹੇ ਹਨ ਉਹ ਵੀ ਅਕਾਲੀ ਸਰਕਾਰ ਨੇ ਵਲੋਂ ਪਾਸ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਿਸ ਪ੍ਰੋਜੈਕਟ ਨੂੰ ਕਾਂਗਰਸ ਸਰਕਾਰ ਹੁਣ ਤੱਕ ਸ਼ੁਰੂ ਨਹੀਂ ਕਰ ਸਕੀ ਉਹ ਛੇ ਮਹੀਨਿਆਂ ਵਿਚ ਕਿਥੋਂ ਪੂਰਾ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਅਕਾਲੀ ਦਲ ਦੇ ਕੌਂਸਲਰਾ ਵੱਲੋਂ ਪਾਸ ਕੀਤੇ ਕੰਮਾਂ ਦਾ ਟੱਕ ਲਾਕੇ ਸਿਹਰਾ ਲੈਣਾ ਚਾਹੁੰਦੇ ਹਨ। ਉਨ੍ਹਾਂ ਨਗਰ ਕੌਂਸਲ ਮੁਕਤਸਰ ਦੇ ਅਧਿਕਾਰੀਆਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਆਉਂਦੇ ਦੋ ਦਿਨਾਂ ਵਿਚ ਵਾਰਡ ਨੰਬਰ 15 ਦੇ ਰੋਕੇ ਵਿਕਾਸ ਕਾਰਜ ਸ਼ੁਰੂ ਨਾ ਹੋਏ ਤਾਂ ਅਕਾਲੀ ਦਲ ਵੱਲੋਂ ਨਗਰ ਕੌਂਸਲ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਕੌਂਸਲਰ ਪਰਮਿੰਦਰ ਸਿੰਘ ਪਾਸ਼ਾ ਨੇ ਕਿਹਾ ਕਿ ਕਾਂਗਰਸੀ ਖਾਮਖਾਹ ਖੁਦ ਇਸ ਕੰਮ ਦਾ ਸਿਹਰਾ ਲੈਣਾ ਚਾਹੁੰਦੇ ਹਨ। ਜਦਕਿ ਇਨਾਂ ਗਲੀਆਂ ਦਾ ਵਿਕਾਸ ਕੰਮ ਉਨਾਂ ਦੇ ਐਮਸੀ ਕਾਰਜਕਾਲ ਵੇਲੇ ਦਾ ਹੋਣਾ ਤਹਿ ਸੀ। ਪਰ ਚੋਣਾਂ ਆਉਣ ਦੇ ਚਲਦਿਆਂ ਕੰਮ ਰੁਕ ਗਿਆ ਸੀ। ਉਨਾਂ ਕਿਹਾ ਕਿ ਬੀਬੀ ਕਰਨ ਕੌਰ ਬਰਾਡ਼ ਖੁਦ ਇਸਦਾ ਸਿਹਰਾ ਲੈਣਾ ਚਾਹੁੰਦੀ ਹੈ। ਉਨਾਂ ਇਹ ਵੀ ਕਿਹਾ ਕਿ ਕੁਝ ਕਾਂਗਰਸੀ ਉਨਾਂ ਦੀ ਭੁੱਖ ਹਡ਼ਤਾਲ ਨੂੰ ਡਰਾਮਾ ਦੱਸ ਰਹੇ ਹਨ ਅਤੇ ਦੁਸ਼ਪ੍ਰਚਾਰ ਕਰ ਰਹੇ ਹਨ ਕਿ ਪਾਸ਼ਾ ਚੁੱਪ ਚਪੀਤੇ ਖਾਣਾ ਖਾ ਰਹੇ ਹਨ। ਉਹ ਉਨਾਂ ਦੇ ਟੈਸਟ ਕਰਵਾ ਸਕਦੇ ਹਨ ਤਾਂ ਆਪੇ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਉਹ ਪਹਿਲਾ ਵੀ ਭੁੱਖ ਹਡ਼ਤਾਲ ਤੇ ਬੈਠ ਚੁੱਕੇ ਹਨ ਤੇ ਹੁਣ ਵੀ ਉਨਾਂ ਦੀ ਭੁੱਖ ਹਡ਼ਤਾਲ ਆਖਰੀ ਸਾਹਾਂ ਤੱਕ ਜਾਰੀ ਰਹੇਗੀ।ਪਾਸ਼ਾ ਨੇ ਇਹ ਵੀ ਕਿਹਾ ਕਿ ਬੀਬੀ ਵੱਲੋਂ ਲਾਏ ਜਾ ਰਹੇ ਟੱਕ ਤੇ ਵਿਕਾਸ ਕੰਮ ਦੀ ਸ਼ੁਰੂਆਤ ਦਾ ਉਨਾਂ ਨੂੰ ਵਿਸ਼ਵਾਸ ਨਹੀਂ। ਬੀਬੀ ਵੱਲੋਂ ਲਾਏ ਟੱਕ ਮਗਰੋਂ ਵਿਕਾਸ ਕੰਮ ਕਈ ਮਹੀਨੇ ਤੱਕ ਨਹੀਂ ਹੁੰਦੇ, ਅਜਿਹਾ ਪਹਿਲਾ ਵੀ ਹੋ ਚੁੱਕਾ ਹੈ। ਉਨਾਂ ਦੇ ਵਾਰਡ ਦੀਆਂ ਪੰਜ-ਛੇ ਗਲੀਆਂ ਦਾ ਵਿਕਾਸ ਕੰਮ ਪੈਂਡਿੰਗ ਹੈ। ਜਦੋਂ ਤੱਕ ਉਨਾਂ ਦੀਆਂ ਸਾਰੀਆਂ ਗਲੀਆਂ ਚ ਵਿਕਾਸ ਕੰਮ ਪੂਰਾ ਨਹੀਂ ਹੋ ਜਾਂਦਾ ਉਨਾਂ ਦੀ ਭੂੱਖ ਹਡ਼ਤਾਲ ਜਾਰੀ ਰਹੇਗੀ। ਵਰਨਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 15 ਦੇ ਰੋਕੋ ਗਏ ਵਿਕਾਸ ਕਾਰਜਾਂ ਨੂੰ ਚਾਲੂ ਕਰਾਉਣ ਨੂੰ ਲੈ ਕੇ ਜਿਥੇ ਕੌਂਸਲਰ ਮਨਜੀਤ ਕੌਰ ਪਾਸ਼ਾ ਦੇ ਪਤੀ ਅਤੇ ਸਾਬਕਾ ਕੌਂਸਲਰ ਪਰਮਿੰਦਰ ਪਾਸ਼ਾ ਇਸ ਵਾਰਡ ਚ ਪਿਛਲੇ ਸੱਤ ਦਿਨਾਂ ਤੋਂ ਭੁੱਖ ਹਡ਼ਤਾਲ ਤੇ ਚੱਲ ਰਹੇ ਹਨ, ਉੱਥੇ ਹੀ ਇਸਦਾ ਸਿਹਰਾ ਲੈਣ ਲਈ ਬੀਤੇ ਦਿਨੀਂ ਸਾਬਕਾ ਵਿਧਾਇਕ ਕਰਨ ਕੌਰ ਬਰਾਡ਼ ਨੇ ਇਸ ਵਾਰਡ ਤੋਂ ਹਾਰੇ ਹੋਏ ਉਮੀਦਵਾਰ ਤੇ ਉਸਦੇ ਪਤੀ ਨੂੰ ਨਾਲ ਲੈ ਕੇ ਗਲੀ ਨੰਬਰ 1 ਵਿੱਚ ਪੱਕੇ ਫਰਸ਼ ਤੇ ਹੀ ਵਿਕਾਸ ਕੰਮ ਲਈ ਟੱਕ ਲਾ ਦਿੱਤਾ। ਬਣ ਜਦਕਿ ਇਸ ਵਾਰਡ ਤੋਂ ਜੈਤੂ ਉਮੀਦਵਾਰ ਮਨਜੀਤ ਕੌਰ ਪਾਸ਼ਾ ਤੇ ਉਸਦੇ ਪਤੀ ਵਲੋਂ ਇਸ ਵਾਰਡ ਦੀ ਗਲੀ ਨੰਬਰ 5 ਦਾ ਟੱਕ ਲਾਇਆ ਗਿਆ ਸੀ, ਜਿਸਦਾ ਕੰਮ ਹਾਲੇ ਤੱਕ ਸ਼ੁਰੂ ਨਹੀਂ ਹੋ ਸਕਿਆ ਹੈ। ਜਿਸਦੇ ਚਲਦਿਆਂ ਪਾਸ਼ਾ ਕਰਨ ਕੌਰ ਬਰਾਡ਼ ਤੇ ਕਾਂਗਰਸ ਖਿਲਾਫ ਭੁਖ ਹਡ਼ਤਾਲ ਤੇ ਚੱਲ ਰਹੇ ਹਨ। ਇਥੇ ਦੱਸਣਯੋਗ ਇਹ ਵੀ ਹੈ ਕਿ ਜਦੋਂ ਬੀਬੀ ਕਰਨ ਕੌਰ ਬਰਾੜ ਵਾਰਡ ਨੰਬਰ 15 ਵਿਖੇ ਟੱਕ ਲਾਉਣ ਆਏ ਸਨ ਤਾਂ ਉਸ ਮੌਕੇ 15-16 ਆਦਮੀਆਂ ਦਾ ਇਕੱਠ ਹੋਇਆ ਸੀ ਪ੍ਰੰਤੂ ਅੱਜ ਜਦੋਂ ਪਾਸ਼ਾ ਦਾ ਹਾਲ ਜਾਨਣ ਲਈ ਵਿਧਾਇਕ ਰੋਜ਼ੀ ਬਰਕੰਦੀ ਆਏ ਤਾਂ ਵਾਰਡ ਦੇ ਲੋਕ ਆਪ ਮੁਹਾਰੇ ਧਰਮਸ਼ਾਲਾ ਵਿੱਚ ਇਕੱਠੇ ਹੋਏ । ਵਿਧਾਇਕ ਰੋਜ਼ੀ ਬਰਕੰਦੀ ਨੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਤੋਂ ਜੀ ਆਇਆਂ ਕਿਹਾ ਤੇ ਪਾਰਟੀ ਵਿਚ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ।

Today Now News

RELATED ARTICLES
- Advertisment -

POPULAR POSTS