16.8 C
Chandigarh

TODAY NOW NEWS

Friday, March 20, 2026
HomeWEIRD NEWSਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਤੰਗ ਆਏ ਪਤੀ ਦੀ ਸ਼ੱਕੀ ਹਲਾਤਾਂ ਚ...

ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਤੰਗ ਆਏ ਪਤੀ ਦੀ ਸ਼ੱਕੀ ਹਲਾਤਾਂ ਚ ਹੋਈ ਮੌਤ

ਪੁਲਿਸ ਨੇ ਪਤਨੀ ਤੇ ਪ੍ਰੇਮੀ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ

ਤਰਨਤਾਰਨ (ਰਿੰਪਲ ਗੋਲਣ) : ਪੁਲਿਸ ਥਾਣਾ ਖੇਮਕਰਨ ਦੇ ਅਧੀਨ ਆਉਂਦੇ ਪਿੰਡ ਭੂਰਾ ਕਰੀਮ ਪੁਰਾ ਵਿੱਚ ਬੀਤੀ ਰਾਤ ਇੱਕ ਵਿਅਕਤੀ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਹਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਸ਼ੱਕੀ ਹਲਾਤਾਂ ਵਿਚ ਮੌਤ ਹੋ ਜਾਣ ਤੇ ਮ੍ਰਿਤਕ ਦੇ ਚਾਚਾ ਜੱਸਾ ਸਿੰਘ ਪੁੱਤਰ ਮੱਲ ਸਿੰਘ ਨੇ ਦੱਸਿਆ ਕਿ ਮੇਰੇ ਭਤੀਜੇ ਦੀ ਪਤਨੀ ਹਰਪ੍ਰੀਤ ਕੌਰ ਉਰਫ ਗੋਪੀ ਦੇ ਉਸ ਦੇ ਘਰ ਦੇ ਸਾਹਮਣੇ ਬਣੇ ਡੇਰੇ ਵਿਚ ਰਹਿੰਦੇ ਬਾਬਾ ਹਰਜੀਤ ਸਿੰਘ ਉਰਫ਼ ਬੀਤੂ ਨਾਲ ਨਾਜਾਇਜ਼ ਸਬੰਧ ਸਨ।ਜਿਸ ਕਰਕੇ ਉਸ ਦਾ ਭਤੀਜਾ ਬੁਹਤ ਦੁੱਖੀ ਸੀ ਤੇ ਆਪਣੀ ਪਤਨੀ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ ਪਰ ਬੀਤੀ ਰਾਤ ਪਤਾ ਨਹੀਂ ਕੀ ਘਟਨਾ ਵਾਪਰੀ ਕਿ ਉਸ ਦੀ ਸ਼ੱਕੀ ਹਲਾਤਾਂ ਵਿੱਚ ਮੌਤ ਹੋ ਗਈ ਤੇ ਮ੍ਰਤਿਕ ਦੇ ਮੂੰਹ ਵਿੱਚੋ ਖੂਨ ਵਗ ਰਿਹਾ ਸੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਖੇਮਕਰਨ ਨਰਿੰਦਰ ਸਿੰਘ ਨੇ ਦੱਸਿਆ ਕਿ ਪਤਨੀ ਦੇ ਨਾਜਾਇਜ਼ ਬਾਬਾ ਹਰਜੀਤ ਸਿੰਘ ਉਰਫ਼ ਬੀਤੂ ਨਾਲ ਸਨ ਪੁਲਿਸ ਨੇ ਧਾਰਾ 306 ਦੇ ਅਧੀਨ ਪਤਨੀ ਤੇ ਉਸ ਦੇ ਪ੍ਰੇਮੀ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Today Now News

RELATED ARTICLES
- Advertisment -

POPULAR POSTS