ਇਸ ਸਬੰਧ ਵਿਚ ਅਧਿਕਾਰਰਿਤ ਵੈਬਸਾਈਟ nta.ac.in ’ਤੇ ਨੋਟਿਸ ਜਾਰੀ ਕੀਤਾ ਹੈ

ਨਿਊਜ਼ ਡੈਸਕ : ਨੀਟ ਯੂਜੀ 2021 ਦੀ ਪ੍ਰੀਖਿਆ 1 ਅਗਸਤ 2021 ਨੂੰ ਕਰਾਈ ਜਾਵੇਗੀ। ਪ੍ਰੀਖਿਆ ਕਰਾਉਣ ਵਾਲੀ ਏਜੰਸੀ ਨੈਸ਼ਨਲ ਟੈਸਟਿੰਗ ਏਜੰਸੀ ਨੈਸ਼ਨਲ ਐਲੀਜੀਬਿਲਿਟੀ ਕਮ ਐਂਟਰੈਂਸ ਟੈਸਟ ( National Eligibility cum Entrance Test) ਨੇ ਇਸ ਸਬੰਧ ਵਿਚ ਅਧਿਕਾਰਰਿਤ ਵੈਬਸਾਈਟ nta.ac.in ’ਤੇ ਨੋਟਿਸ ਜਾਰੀ ਕੀਤਾ ਹੈ। ਇਸ ਮੁਤਾਬਕ ਐਨਟੀਏ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪ੍ਰੀਖਿਆ ਆਫਲਾਈਨ ਕਰਾਈ ਜਾਵੇਗੀ। ਇਸ ਦੇ ਨਾਲ ਹੀ ਇਸ ਸਾਲ ਸਿਰਫ਼ ਇਕ ਵਾਰ ਹੀ ਪ੍ਰੀਖਿਆ ਕਰਵਾਈ ਜਾਵੇਗੀ।
ਮੈਡੀਕਲ ਅਤੇ ਡੈਂਟਲ ਕੋਰਸਾਂ ਦੇ ਨਾਲ ਨਾਲ ਬੀਐਸਐਮਐਸ, ਬੀਯੂਐਮਐਸ ਅਤੇ ਬੀਐਚਐਮਐਸ ਵਿਚ ਦਾਖਲੇ ਲਈ ਐਂਟਰੈਂਸ ਟੈਸਟ ਅੰਗਰੇਜ਼ੀ ਅਤੇ ਹਿੰਦੀ ਸਮੇਤ 11 ਭਾਸ਼ਾਵਾਂ ਵਿਚ ਲਿਆ ਜਾਵੇਗਾ। ਪ੍ਰੀਖਿਆ ਦੇ ਮੋਡ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਪ੍ਰੀਖਿਆ ਲਈ ਡਿਟੇਲਡ ਨੋਟੀਫਿਕੇਸ਼ਲ ਜਲਦ ਹੀ ntaneet.nic.in’ਤੇ ਜਾਰੀ ਕਰ ਦਿੱਤਾ ਜਾਵੇਗਾ। ਜਿਸ ਵਿਚ ਪ੍ਰੀਖਿਆ,ਸਿਲੇਬਸ, ਉਮਰ ਲਈ ਯੋਗਤਾ ਮਾਪਦੰਡ, ਰਾਖਵਾਂਕਰਨ ਆਦਿ ਬਾਰੇ ਡਿਟੇਲ ਜਾਣਕਾਰੀ ਦਿੱਤੀ ਜਾਵੇਗੀ। ਅਜਿਹੇ ਵਿਚ ਪ੍ਰੀਖਿਆ ਵਿਚ ਸ਼ਾਮਲ ਹੋਣ ਦੇ ਚਾਹਵਾਨ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਧਿਕਾਰਿਤ ਵੈਬਸਾਈਟ nta.ac.in ਅਤੇ ntaneet.nic.in’ਤੇ ਵਿਜ਼ਿਟ ਕਰਦੇ ਰਹਿਣ।.






